ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਕੌਟ ਮੀਤ ਸਿੰਘ ਇਲਾਕੇ ਦਾ ਹੈ, ਜਿੱਥੋਂ ਦੇ ਰਹਿਣ ਵਾਲਾ ਜੀਆਰਪੀ ਪੁਲਿਸ ਮੁਲਾਜ਼ਮ ਵੱਲੋ ਅੱਜ ਆਤਮਹੱਤਿਆ ਕਰਕੇ ਜੀਵਨਲੀਲਾ ਸਮਾਪਤ ਕਰਨ ਦੀ ਗੱਲ ਸਾਹਮਣੇ ਆਈ ਹੈ। ਭਾਵੇਂ ਸ਼ਮਸ਼ੇਰ ਸਿੰਘ ਦੀ ਮੌਤ ਦੀ ਵਜ੍ਹਾ ਖੁਦਕੁਸ਼ੀ (The cause of death of Shamsher Singh is suicide) ਨੂੰ ਦੱਸਿਆ ਜਾ ਰਿਹਾ ਹੈ, ਪਰ ਮੌਕੇ ਉੱਤੇ ਪਹੁੰਚਿਆ ਮ੍ਰਿਤਕ ਦਾ ਪਰਿਵਾਰ ਇਸ ਮੌਤ ਨੂੰ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਦੱਸ ਰਿਹਾ ਹੈ।
ਪਤੀ-ਪਤਨੀ 'ਚ ਚੱਲਦਾ ਝਗੜਾ: ਇਸ ਮੌਕੇ ਜਾਣਕਾਰੀ ਦਿੰਦਿਆਂ ਮ੍ਰਿਤਕ ਸ਼ਮਸ਼ੇਰ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਸਦੇ ਪਤੀ ਦੀ ਮੌਤ ਤੋ ਬਾਅਦ ਉਸ ਦੇ ਬੇਟੇ ਸ਼ਮਸ਼ੇਰ ਸਿੰਘ ਨੂੰ ਜੀਆਰਪੀ ਪੁਲਿਸ ਦੀ ਨੌਕਰੀ ਮਿਲ ਗਈ ਸੀ, ਤਾਂ ਜੋ ਉਹ ਪਰਿਵਾਰ ਦਾ ਮੋਢੀ ਬਣ ਕੇ ਪਾਲਣ ਪੋਸ਼ਣ ਕਰ ਸਕੇ। ਨੌਕਰੀ ਮਿਲਣ ਤੋਂ ਬਾਅਦ ਸ਼ਮਸ਼ੇਰ ਸਿੰਘ ਦਾ ਵਿਆਹ ਜਿਸ ਕੁੜੀ ਨਾਲ ਹੋਇਆ ਉਸ ਦੀ ਸ਼ਮਸ਼ੇਰ ਨਾਲ ਨਹੀਂ ਬਣੀ ਅਤੇ ਅਕਸਰ ਹੀ ਘਰ ਵਿੱਚ ਕਲੇਸ਼ ਰਹਿੰਦਾ ਸੀ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਉਸ ਦੇ ਪੁੱਤ ਨੂੰ ਨੂੰਹ ਬੇਵਜ੍ਹਾ ਪਰੇਸ਼ਾਨ ਕਰਦੀ ਸੀ ਅਤੇ ਉਹ ਆਪਣੇ ਦੁੱਖ ਬਾਰੇ ਅਕਸਰ ਦੱਸਦਾ ਵੀ ਹੁੰਦਾ ਸੀ। (Amritsar Crime News)
ਯੋਜਨਾਬੱਧ ਤਰੀਕੇ ਨਾਲ ਕਤਲ: ਮ੍ਰਿਤਕ ਸ਼ਮਸ਼ੇਰ ਦੀ ਮਾਂ ਅਤੇ ਮਾਸੀ ਨੇ ਕਿਹਾ ਕਿ ਉਸ ਦੀ ਪਤਨੀ ਕਲੇਸ਼ ਕਰਨ ਦੇ ਨਾਲ-ਨਾਲ ਸ਼ਮਸ਼ੇਰ ਸਿੰਘ ਨਾਲ ਕੁੱਟਮਾਰ ਵੀ ਕਰਦੀ ਸੀ ਅਤੇ ਜੇਕਰ ਕੋਈ ਵਿਰੋਧ ਕਰਦਾ ਤਾਂ ਉਸ ਨਾਲ ਵੀ ਝਗੜਦੀ ਸੀ। ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਉੱਤੇ ਸ਼ਮਸ਼ੇਰ ਦੀ ਪਤਨੀ ਇਤਰਾਜ਼ਯੋਗ ਵੀਡੀਓ ਪਾਉਂਦੀ ਸੀ ਅਤੇ ਅਜਿਹਾ ਕਰਨ ਤੋਂ ਜੇਕਰ ਇੱਜ਼ਤ ਦਾ ਹਵਾਲਾ ਦੇ ਕੇ ਸ਼ਮਸ਼ੇਰ ਰੋਕਦਾ ਸੀ, ਤਾਂ ਉਹ ਉਸ ਨਾਲ ਝਗੜਾ ਕਰਦੀ ਸੀ। ਮ੍ਰਿਤਕ ਦੀ ਮਾਂ ਦਾ ਕਹਿਣਾ ਹੈ ਕਿ ਭਾਵੇਂ ਉਸ ਦੇ ਪੁੱਤ ਦੀ ਮੌਤ ਨੂੰ ਖੁਦਕੁਸ਼ੀ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਅਸਲ ਵਿੱਚ ਸਹੁਰੇ ਪਰਿਵਾਰ ਨੇ ਆਪਣੀ ਧੀ ਨਾਲ ਰਲ ਕੇ ਸ਼ਮਸ਼ੇਰ ਸਿੰਘ ਦਾ ਯੋਜਨਾਬੱਧ ਤਰੀਕੇ ਨਾਲ ਕਤਲ (systematic murder) ਕੀਤਾ ਹੈ।
- ਸੁਖਬੀਰ ਬਾਦਲ ਨੇ ਸੀਐੱਮ ਮਾਨ ਨੂੰ ਕੀਤਾ ਟਾਰਗੇਟ, ਕਿਹਾ-ਕੇਜਰੀਵਾਲ ਨੂੰ ਗ੍ਰਿਫ਼ਤਾਰੀ ਤੋਂ ਬਚਾਉਣ ਲਈ ਪੰਜਾਬ 'ਚ ਦਿੱਤੀ ਜਾ ਰਹੀ ਸਿਆਸੀ ਸ਼ਰਨ
- Amit Shah On Rajoana Mercy Petition: ਰਾਜੋਆਣਾ ਦੀ ਰਹਿਮ ਪਟੀਸ਼ਨ 'ਤੇ ਬੋਲੇ ਅਮਿਤ ਸ਼ਾਹ, ਕਿਹਾ- ਜਿਸ ਨੂੰ ਗੁਨਾਹ ਦਾ ਪਛਤਾਵਾ ਨਹੀਂ, ਉਸ ਦਾ ਰਹਿਮ 'ਤੇ ਅਧਿਕਾਰ ਨਹੀਂ
- ਗਾਇਕ ਰੋਹਿਤ ਜਸਵਾਲ ਦੀ ਦਿਲਕਸ਼ ਅਵਾਜ਼ ਦਾ ਨਹੀਂ ਪੈ ਰਿਹਾ ਮੁੱਲ; ਗਾਇਕ ਦੀ ਮਾਲੀ ਹਾਲਤ ਖਸਤਾ, ਕਿਸੇ ਨੇ ਨਹੀਂ ਫੜ੍ਹੀ ਬਾਂਹ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ ਅਕਸਰ ਸ਼ਮਸ਼ੇਰ ਸਿੰਘ ਦਿਲ ਦਾ ਦਰਦ ਉਨ੍ਹਾਂ ਨਾਲ ਸਾਂਝਾ ਕਰਦਾ ਸੀ ਅਤੇ ਦੱਸਦਾ ਸੀ ਕਿ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਸਹੁਰੇ ਪਰਿਵਾਰ ਵੱਲੋਂ ਮਿਲਦੀਆਂ ਹਨ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ਼ ਧਮਕੀਆਂ ਅਤੇ ਹੋਰ ਸਬੂਤ ਵੀ ਪਏ ਹਨ। ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦਿਆਂ ਪੁਲਿਸ ਨੂੰ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।