ਅੰਮ੍ਰਿਤਸਰ: ਅਟਾਰੀ ਦੇ ਅਧੀਨ ਪੈਂਦੇ ਪਿੰਡ ਖਾਸਾ ਦੀ ਰੇਲਵੇ ਲਾਇਨ ਉੱਤੇ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਸ ਦੀਆਂ ਲੱਤਾਂ ਅਤੇ ਬਾਹਾਂ ਕੱਟੀਆਂ ਹੋਈਆਂ ਹਨ।
ਜਾਣਕਾਰੀ ਮੁਤਾਬਕ ਪੁਲਿਸ ਨੂੰ ਇਹ ਲਾਸ਼ ਸਵੇਰ ਦੇ ਲਗਭਗ 8 ਵਜੇ ਮਿਲੀ ਹੈ, ਪੁਲਿਸ ਨੇ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮ੍ਰਿਤਕ ਦੀ ਘਰਵਾਲੀ ਸਵਰਨ ਕੌਰ ਨੇ ਦੱਸਿਆ ਕਿ ਉਹ ਉਤਰਾਂਚਲ ਦੀ ਰਹਿਣ ਵਾਲੀ ਹੈ, ਇੱਕ ਸਾਲ ਪਹਿਲਾਂ ਉਸ ਦਾ ਘਰਵਾਲਾ ਘਰੋਂ ਕੰਮ ਉੱਤੇ ਗਿਆ ਸੀ, ਪਰ ਮੁੜ ਕੇ ਨਹੀਂ ਆਇਆ, ਜਿਸ ਦੀ ਕਾਫ਼ੀ ਚਿਰ ਤੋਂ ਭਾਲ ਕੀਤੀ ਜਾ ਰਹੀ ਸੀ।
ਉਸ ਨੇ ਦੱਸਿਆ ਕਿ ਸਾਨੂੰ ਪੁਲਿਸ ਦਾ ਫ਼ੋਨ ਆਇਆ ਸੀ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਦੀ ਕੱਟੀ-ਵੱਢੀ ਲਾਸ਼ ਰੇਲਵੇ ਲਾਇਨ ਉੱਤੇ ਮਿਲੀ ਹੈ।ਉਸ ਨੇ ਦੱਸਿਆ ਕਿ ਅਸੀਂ ਸਵੇਰ ਦੇ ਇਥੇ ਆਏ ਹੋਏ ਹਾਂ ਪਰ ਪੁਲਿਸ ਉਨ੍ਹਾਂ ਦੀ ਇੱਕ ਵੀ ਨਹੀਂ ਸੁਣ ਰਹੀ, ਬਲਕਿ ਕਾਰਵਾਈ ਕਰਨ ਦੀ ਥਾਂ ਸਾਨੂੰ ਇੱਧਰ-ਉੱਧਰ ਭਜਾ ਰਹੀ ਹੈ।
ਇਸ ਮਾਮਲੇ ਸਬੰਧੀ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਖਾਸਾ ਦੀ ਰੇਲ ਲਾਇਨ ਉੱਤੇ ਇੱਕ ਕੱਟੀ-ਵੱਢੀ ਲਾਸ਼ ਮਿਲੀ ਸੀ, ਜਿਸ ਦੀ ਗਰਦਨ ਵਾਲੇ ਹਿੱਸੇ ਉੱਤੇ ਕੀੜੇ ਪਏ ਹੋਏ ਸਨ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਕਿਸੇ ਨੇ ਲਾਸ਼ ਨੂੰ ਕਿਸੇ ਹੋਰ ਥਾਂ ਉੱਤੇ ਕਤਲ ਕਰ ਕੇ ਇਥੇ ਲਿਆ ਕੇ ਸੁੱਟਿਆ ਹੋਵੇ।
ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਆਸੇ-ਪਾਸੇ ਦੀ ਸੀਸੀਟੀਵੀ ਖਗੋਲੇ ਜਾ ਰਹੇ ਹਨ, ਜਿਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੀ ਪਹਿਚਾਣ ਕੁਲਵੰਤ ਸਿੰਘ ਵਾਸੀ ਪਿੰਡ ਗੋਬੜਾ ਡਾਕਘਰ ਬਾਜਪੁਰ, ਤਹਿਸੀਲ ਜ਼ਿਲ੍ਹਾ ਊਧਮ ਸਿੰਘ ਨਗਰ ਵਜੋਂ ਹੋਈ ਹੈ।