ਅੰਮ੍ਰਿਤਸਰ: ਪੰਜਾਬ ਦੇ ਸਰਕਾਰੀ ਹਸਪਤਾਲ (Civil Hospital) ਸਿਹਤ ਸਹੂਲਤਾਂ (Health facilities) ਨੂੰ ਲੈ ਕੇ ਵਿਵਾਦਾਂ ਵਿੱਚ ਰਹਿੰਦੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਰਿਵਾਰ ਦੇ ਵੱਲੋਂ ਹਸਪਤਾਲ ਦੇ ਉੱਪਰ ਗੰਭੀਰ ਇਲਜ਼ਾਮ ਲਗਾਏ ਗਏ ਹਨ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਗਰਭਵਤੀ ਹੈ ਤੇ ਉਸਦੇ ਪਿਛਲੇ ਦਿਨ੍ਹਾਂ ਤੋਂ ਦਰਦ ਹੋ ਰਿਹਾ ਹੈ ਪਰ ਹਸਪਤਾਲ ਦੇ ਡਾਕਟਰਾਂ ਵੱਲੋਂ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਉਹ ਪਿਛਲੇ ਕਈ ਦਿਨ੍ਹਾਂ ਤੋਂ ਖੱਜਲ ਖੁਆਰ ਹੋ ਰਹੇ ਹਨ।
ਮਹਿਲਾ ਨੇ ਦੱਸਿਆ ਕਿ ਉਸਦੀ ਧੀ ਦੀ ਪਹਿਲਾਂ ਸਹੁਰੇ ਪਰਿਵਾਰ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਤੇ ਹੁਣ ਹਸਪਤਾਲ ਦੇ ਵਿੱਚ ਉਨ੍ਹਾਂ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਸਦੀ ਧੀ ਦਰਦ ਹੋਣ ਕਾਰਨ ਤੜਪ ਰਹੀ ਹੈ ਪਰ ਹਸਪਤਾਲ ਦੇ ਡਾਕਟਰ ਉਸਦਾ ਇਲਾਜ ਕਰਨ ਦੀ ਬਜਾਇ ਉਸਨੂੰ ਕਿਸੇ ਹੋਰ ਹਸਪਤਾਲ ਦੇ ਵਿੱਚ ਰੈਫਰ ਕਰ ਰਹੇ ਹਨ।
ਇਸ ਦੌਰਾਨ ਹਸਪਤਾਲ ਦੇ ਵਿੱਚ ਹੋਰ ਵੀ ਕਈ ਖਾਮੀਆ ਨਜ਼ਰ ਆਈਆਂ ਹਨ। ਹਸਪਤਾਲ ਦੇ ਵਿੱਚ ਪੀੜਤ ਲੜਕੀ ਨੂੰ ਲਿਜਾਣ ਦੇ ਲਈ ਵੀਲਚੇਅਰ ਵੀ ਵਿਖਾਈ ਨਹੀਂ ਦਿੱਤੀ ਜਿਸ ਕਰਕੇ ਉਸਨੂੰ ਉਸਦੇ ਭਰਾ ਵੱਲੋਂ ਖੁਦ ਚੁੱਕ ਕੇ ਲਿਜਾਇਆ ਗਿਆ।
ਓਧਰ ਦੂਜੇ ਪਾਸੇ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਉਹ ਪਿਛਲੇ ਇਸ ਤੋਂ ਪਹਿਲਾਂ ਹੋਰ ਡਾਕਟਰ ਸਨ ਤੇ ਉਨ੍ਹਾਂ ਤੋਂ ਪੁੱਛਿਆ ਜਾਵੇ ਕਿ ਲੜਕੀ ਦਾ ਇਲਾਜ ਕਿਉਂ ਨਹੀਂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਹੋ ਸਕਿਆ ਉਨ੍ਹਾਂ ਇਲਾਜ ਕੀਤਾ ਹੈ। ਡਾਕਟਰ ਦਾ ਕਹਿਣੈ ਹੈ ਕਿ ਲੜਕੀ ਦੇ ਸਹੁਰੇ ਪਰਿਵਾਰ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ।