ETV Bharat / state

ਮਜ਼ਦੂਰਾਂ ਦੀ ਦਿਹਾੜੀ ਨੂੰ ਲੈਕੇ ਗ੍ਰਾਮ ਪੰਚਾਇਤਾਂ ਤੇ ਵਾਲਮੀਕਿ ਸਮਾਜ ਆਹਮੋ-ਸਾਹਮਣੇ ! - ਪੱਤਰ

ਸੂਬੇ ਚ ਕਈ ਪਿੰਡਾਂ ਦੇ ਵਿੱਚ ਪੰਚਾਇਤਾਂ ਵਲੋਂ ਝੋਨੇ ਦੀ ਲਵਾਈ ਨੂੰ ਲੈਕੇ ਮਜ਼ਦੂਰਾਂ ਦੀ ਦਿਹਾੜੀ ਤੇ ਇਸ ਨਾਲ ਸਬੰਧਿਤ ਹੋਰ ਕਈ ਤਰ੍ਹਾਂ ਦੇ ਮਤੇ ਪਾਏ ਜਾਣ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀਆਂ ਹਨ ਇਸਨੂੰ ਲੈਕੇ ਗੁਰੂ ਗਿਆਨ ਨਾਥ ਵਾਲਮੀਕਿ ਸਮਾਜ ਵਲੋਂ ਕਿਸਾਨਾਂ ਦੇ ਇਸ ਮਤੇ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਨੂੰ ਪੱਤਰ ਲਿਖਿਆ ਗਿਆ ਹੈ ਤੇ ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ।

ਮਜ਼ਦੂਰਾਂ ਦੀ ਦਿਹਾੜੀ ਨੂੰ ਲੈਕੇ ਗ੍ਰਾਮ ਪੰਚਾਇਤਾਂ ਤੇ ਵਾਲਮੀਕਿ ਸਮਾਜ ਆਹਮੋ-ਸਾਹਮਣੇ !

author img

By

Published : Jun 9, 2021, 5:37 PM IST

ਅੰਮ੍ਰਿਤਸਰ: ਹਰ ਪਾਸੇ ਕਿਸਾਨੀ ਅੰਦੋਲਨ ਦੀ ਗੱਲ ਚੱਲ ਰਹੀ ਹੈ ਪਰ ਮਜ਼ਦੂਰਾਂ ਦੀ ਗੱਲ ਕੋਈ ਵੀ ਨਹੀਂ ਕਰ ਰਿਹਾ ਮਜ਼ਦੂਰ ਅੱਜ ਵੀ ਉਸੇ ਹੀ ਦਿਹਾੜੀ ਤੇ ਆਪਣੇ ਪਰਿਵਾਰਾਂ ਦਾ ਪੇਟ ਪਾਲ ਰਿਹਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਗੁਰੂ ਗਿਆਨਨਾਥ ਵਾਲਮੀਕਿ ਧਰਮ ਸਮਾਜ ਕੌਮੀ ਚੇਅਰਮੈਨ ਨਛੱਤਰ ਨਾਥ ਸ਼ੇਰਗਿੱਲ ਵੱਲੋਂ ਕੀਤਾ ਗਿਆ ਹੈ।

ਮਜ਼ਦੂਰਾਂ ਦੀ ਦਿਹਾੜੀ ਨੂੰ ਲੈਕੇ ਗ੍ਰਾਮ ਪੰਚਾਇਤਾਂ ਤੇ ਵਾਲਮੀਕਿ ਸਮਾਜ ਆਹਮੋ-ਸਾਹਮਣੇ !

ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਜ਼ਦੂਰ ਹਮੇਸ਼ਾ ਹਰ ਇੱਕ ਦੇ ਕੰਮ ਆਉਂਦਾ ਹੈ ਪਰ ਫਿਰ ਵੀ ਲੋਕ ਉੱਤੋਂ ਘ੍ਰਿਣਾ ਜ਼ਰੂਰ ਕਰਦੇ ਹਨ ਇਹ ਗੱਲ ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਬਾਰਡਰ ਦੇ ਉੱਤੇ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਤਾਂ ਉਦੋਂ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਜਾਂਦੇ ਸਨ ਲੇਕਿਨ ਅਜਿਹਾ ਲੱਗ ਰਿਹਾ ਹੈ ਕਿ ਸਿਰਫ਼ ਹੁਣ ਮਜ਼ਦੂਰਾਂ ਨੂੰ ਵਰਤਿਆ ਜਾ ਰਿਹਾ ਤੇ ਉਨ੍ਹਾਂ ਦੇ ਹੱਕ ਦੀ ਕੋਈ ਵੀ ਗੱਲ ਨਹੀਂ ਕੀਤੀ ਜਾਰੀ ਰਹੀ।

ਨਛੱਤਰ ਨਾਥ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡਾਂ ਦੇ ਵਿੱਚ ਲੋਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰ ਰਹੇ ਹਨ ਕਿ ਮਜ਼ਦੂਰਾਂ ਨੂੰ ਸਿਰਫ 2800 ਰੁਪਏ ਪ੍ਰਤੀ ਕਿੱਲਾ ਝੋਨਾ ਲਗਾਉਣ ਦਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡੀ ਮੰਗ ਹੈ ਕਿ ਮਜ਼ਦੂਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲੇ ਅਤੇ ਇਹ 6000 ਰੁਪਏ ਪ੍ਰਤੀ ਕਿੱਲਾ ਝੋਨੇ ਦੀ ਲੁਆਈ ਮਜ਼ਦੂਰਾਂ ਨੂੰ ਦਿੱਤੀ ਜਾਵੇ ਜਿਸ ਸਬੰਧੀ ਉਨ੍ਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਨੂੰ ਇਕ ਪੱਤਰ ਵੀ ਲਿਖਿਆ ਗਿਆ ਹੈ ।
ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਉਹ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰਾਂ ਨਾਲ ਵੀ ਮੀਟਿੰਗ ਕਰਨਗੇ ਅਤੇ ਮਜ਼ਦੂਰ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਵਾਇਰਲ ਵੀਡੀਓ ਸਬੰਧੀ ਗੱਲਬਾਤ ਕਰਨਗੇ ਅਗਰ ਕਿਸਾਨਾਂ ਵੱਲੋਂ ਮਜ਼ਦੂਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਵਿੱਢਣਾ ਪਿਆ ਤਾਂ ਉਹ ਵੀ ਵਿੱਢਣਗੇ ।
ਇਹ ਵੀ ਪੜ੍ਹੋ:Locust swarms: ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਤਿਆਰ

ETV Bharat Logo

Copyright © 2025 Ushodaya Enterprises Pvt. Ltd., All Rights Reserved.