ਅੰਮ੍ਰਿਤਸਰ: ਪੰਜਾਬ ਵਿਧਾਨਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ ਲਗਾਤਾਰ ਵੱਡੇ ਚਿਹਰੇ ਪੰਜਾਬ ਵਿੱਚ ਪਹੁੰਚ ਰਹੇ ਹਨ। ਇਸਦੇ ਚੱਲਦੇ ਹੀ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਅੰਮ੍ਰਿਤਸਰ ਦੇ ਦੌਰੇ ’ਤੇ ਪਹੁੰਚੇ।
ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੌਰਾਨ ਅਰਵਿੰਦ ਕੇਜਰੀਵਾਲ ਕਾਂਗਰਸ ਤੇ ਨਿਸ਼ਾਨੇ ਸਾਧਦਿਆ ਕਿਹਾ ਕਿ ਚਰਨਜੀਤ ਚੰਨੀ ਨੂੰ ਨਾਜਾਇਜ਼ ਮਾਈਨਿੰਗ ਮਾਮਲੇ 'ਚ ਕਲੀਨ ਚਿੱਟ ਮਿਲਣ ਤੇ ਕਿਹਾ ਕਿ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣਨ 'ਤੇ ਰੇਤ ਮਾਈਨਿੰਗ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣਗੇ। ਜਿਸ ਤਰ੍ਹਾਂ ਅੰਗਰੇਜ਼ ਭਾਰਤ ਨੂੰ ਲੁੱਟਣ ਆਏ ਸਨ, ਉਸੇ ਤਹਿਤ ਹੀ ਅਰਵਿੰਦ ਕੇਜਰੀਵਾਲ ਤੇ ਰਾਘਵ ਚੱਢਾ ਤੇ ਹੋਰ ਬਾਹਰਲੇ ਲੋਕ ਪੰਜਾਬ ਨੂੰ ਲੁੱਟਣ ਆਏ ਹਨ, ਪਰ ਪੰਜਾਬ ਉਨ੍ਹਾਂ ਨੂੰ ਉਨ੍ਹਾਂ ਦੀ ਅਸਲੀ ਥਾਂ ਦਿਖਾਏਗਾ।
ਇਸ ਤੋਂ ਇਲਾਵਾ ਕਿਹਾ ਕਿ ਕਾਂਗਰਸ ਪਾਰਟੀ ਇੱਕ ਸਰਕਸ ਬਣ ਗਈ ਹੈ, ਆਪਸ ਵਿੱਚ ਲੜ ਰਹੇ ਹਨ, ਰਾਜਾ ਵੜਿੰਗ ਕੈਪਟਨ ਨੂੰ ਹਰਾ ਰਿਹਾ ਹੈ ਤੇ ਪ੍ਰਨੀਤ ਕੌਰ ਭਾਜਪਾ ਲਈ ਪ੍ਰਚਾਰ ਕਰ ਰਹੀ ਹੈ। ਇਸੇ ਤਰ੍ਹਾਂ ਹੀ ਚਰਨਜੀਤ ਚੰਨੀ ਦਾ ਭਰਾ ਕਾਂਗਰਸ ਨੂੰ ਹਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਕਿਹੜੀ ਪਾਰਟੀ ਹੈ ਜੋ ਇਕੱਠੇ ਨਹੀਂ ਚੱਲ ਸਕਦੀ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ, ਜੋ ਇੱਕ ਹੈ ਅਤੇ ਸਿਰਫ ਪੰਜਾਬ ਲਈ ਲੜ ਰਹੀ ਹੈ। ਆਮ ਆਦਮੀ ਪਾਰਟੀ ਬੇਰੁਜ਼ਗਾਰੀ ਨੂੰ ਖਤਮ ਕਰਨ ਦੀ ਗੱਲ ਕਰ ਰਹੀ ਹੈ, ਹਸਪਤਾਲ ਠੀਕ ਕਰਨ ਦੀ ਗੱਲ ਕਰ ਰਹੀ ਹੈ ਤੇ ਵਿਰੋਧੀ ਸਾਡੇ 'ਤੇ ਸਵਾਲ ਚੁੱਕ ਰਹੇ ਹਨ।
ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 'ਆਪ' ਪਾਰਟੀ ਇਕ ਟੀਮ ਵਾਂਗ ਪੰਜਾਬ ਦਾ ਏਜੰਡਾ ਤਿਆਰ ਕਰ ਰਹੀ ਹੈ, ਕਾਂਗਰਸ ਪੰਜਾਬ ਲਈ ਕੀ ਕਰੇਗੀ ਜੋ ਆਪਸ 'ਚ ਲੜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਰਵੇ ਕਰਵਾ ਲਿਆ ਹੈ ਤੇ ਦੋਵਾਂ ਸੀਟਾਂ ਤੋਂ ਚੰਨੀ ਵੀ ਹਾਰ ਰਿਹਾ ਹੈ। ਇਸ ਲਈ ਸਿੱਧੂ ਕਹਿੰਦਾ ਹੈ ਕਿ ਕੇਜਰੀਵਾਲ ਕਾਲਾ ਹੈ, ਉਹ ਕਹਿੰਦਾ ਹੈ ਕਿ 111 ਦਿਨਾਂ ਵਿੱਚ ਚਰਨਜੀਤ ਚੰਨੀ ਨੇ ਬਹੁਤ ਚਮਤਕਾਰ ਕਰ ਦਿੱਤੇ ਹਨ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਭਤੀਜੇ ਨੇ ਈਡੀ ਦੇ ਅੰਦਰ ਮੰਨਿਆ ਹੈ ਕਿ ਇਹ ਪੈਸਾ ਚਰਨਜੀਤ ਚੰਨੀ ਦਾ ਹੈ ਤਾਂ ਈ.ਡੀ. ਚੰਨੀ ਨੂੰ ਗ੍ਰਿਫਤਾਰ ਕੀਤਾ, ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਰਾਹੁਲ ਗਾਂਧੀ ਨੇ ਨਵਜੋਤ ਸਿੱਧੂ ਦੇ ਮਾਡਲ ਦਾ ਸਮਰਥਨ ਨਹੀਂ ਕੀਤਾ, ਉਹ ਵੱਡੇ-ਵੱਡੇ ਵਾਅਦੇ ਕਰ ਰਹੇ ਹਨ ਅਤੇ ਲੋਕ ਇਸ ਦਾ ਮਜ਼ਾਕ ਉਡਾ ਰਹੇ ਹਨ, ਇਹ ਸਕੂਟਰ ਸਿਰਫ਼ ਸਮਾਰਟ ਫ਼ੋਨ ਵਾਲਿਆਂ ਨੂੰ ਹੀ ਮਿਲੇਗਾ।
ਇਹ ਵੀ ਪੜੋ:- ਅੰਮ੍ਰਿਤਸਰ ’ਚ ਕੇਜਰੀਵਾਲ ਵੱਲੋਂ ਰੋਡ ਸ਼ੋਅ, ਕੀਤੀ ਇਹ ਅਪੀਲ