ਅੰਮ੍ਰਿਤਸਰ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਕਸਟਮ ਵਿਭਾਗ ਵਿਭਾਗ ਵੱਲੋਂ ਵੱਡੀ ਮਾਤਰਾ ਵਿੱਚ ਸੋਨਾ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਚੈਕਿੰਗ ਦੇ ਦੌਰਾਨ ਕਸਟਮ ਵਿਭਾਗ ਨੇ ਸੋਨੇ ਦੇ ਦੋ ਪੈਕਟ ਬਰਾਮਦ ਕੀਤੇ ਹਨ ਜਿਨ੍ਹਾਂ ਦਾ ਕੁੱਲ ਵਜ਼ਨ 497 ਗ੍ਰਾਮ ਹੈ।
ਮਿਲੀ ਜਾਣਕਾਰੀ ਮੁਤਾਬਿਕ ਕਸਟਮ ਵਿਭਾਗ ਨੇ ਦੁਬਈ ਤੋਂ ਅੰਮ੍ਰਿਤਸਰ ਏਅਰਪੋਰਟ ਆਏ ਇੱਕ ਯਾਤਰੀ ਦੀ ਚੈਕਿੰਗ ਕੀਤੀ। ਇਸ ਚੈਕਿੰਗ ਦੌਰਾਨ ਕਸਟਮ ਵਿਭਾਗ ਨੇ ਸੋਨੇ ਨੂੰ ਪੇਸਟ ਦੇ ਰੂਪ ਵਿੱਚ ਆਪਣੇ ਰੈਕਟਮ ਵਿੱਚ ਲੁਕਾਇਆ ਹੋਇਆ ਸੀ। ਬਰਾਮਦ ਸੋਨੇ ਦੀ ਜਾਂਚ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਇਹ ਸੋਨਾ 21.29 ਲੱਖ ਦੀ ਕੀਮਤ ਦਾ ਹੈ। ਜਿਸਦਾ ਵਜ਼ਨ ਕੁੱਲ 411 ਗ੍ਰਾਮ ਹੈ।
ਇਹ ਵੀ ਪੜੋ: ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮਾਂ ਨੇ ਪਰਿਵਾਰ ਸਮੇਤ ਕੀਤਾ ਚੱਕਾ ਜਾਮ, ਸਰਕਾਰ 'ਤੇ ਵਾਅਦਾਖ਼ਿਲਾਫ਼ੀ ਦੇ ਇਲਜ਼ਾਮ