ETV Bharat / state

ਜੋ ਸਰਕਾਰ ਸ਼ਰਾਬ ਦੇ ਸਹਾਰੇ ਚੱਲਦੀ ਹੈ, ਉਹ ਲੋਕਾਂ ਦਾ ਕਿੱਥੋਂ ਭਲਾ ਕਰੇਗੀ: ਗਿਆਨੀ ਰਾਮ ਸਿੰਘ - coronavirus

ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਨੇ ਕਿਹਾ ਕਿ ਜਿਹੜੀਆਂ ਸਰਕਾਰਾਂ ਸ਼ਰਾਬਾਂ ਦੇ ਸਹਾਰੇ ਚੱਲਦੀਆਂ ਹੋਣ, ਉਹ ਲੋਕਾਂ ਦਾ ਭਲਾ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਹੁਣ ਸ਼ਰਾਬੀਆਂ ਦੀ ਭੀੜ ਮੌਕੇ ਕੋਈ ਕੋਰੋਨਾ ਨਹੀਂ ਹੋ ਰਿਹਾ ਤੇ ਪਹਿਲਾਂ ਸਿੱਖਾਂ ਨੂੰ ਬਦਨਾਮ ਕਰਨ ਲਈ ਸ਼ਰਧਾਲੂਆਂ ਨੂੰ ਵੀ ਨਹੀਂ ਬਖਸ਼ਿਆ ਗਿਆ।

giani ram singh talks about punjab government

author img

By

Published : May 6, 2020, 6:06 PM IST

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਠੇਕੇ ਖੋਲ੍ਹਣ ਸਬੰਧੀ ਈਟੀਵੀ ਭਾਰਤ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਕਰਫ਼ਿਊ ਕਰਕੇ ਕਾਰੋਬਾਰ ਤੇ ਸਭ ਅਦਾਰੇ ਬੰਦ ਹਨ, ਪਰ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਸ਼ਨ ਅਤੇ ਦਵਾਈਆਂ ਦੀ ਲੋੜ ਸੀ। ਸਿੱਖ ਕੌਮ ਥਾਂ-ਥਾਂ ਲੰਗਰ ਲਗਾ ਰਹੀ ਹੈ ਪਰ ਸਰਕਾਰ ਲੰਗਰ ਤੇ ਮੈਡੀਕਲ ਸਹੂਲਤਾਂ ਦੇਣ ਦੀ ਬਜਾਏ ਸ਼ਰਾਬ ਦੇ ਠੇਕੇ ਖੋਲ੍ਹ ਰਹੀ ਹੈ।

ਵੀਡੀਓ

ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਹੱਥ ਵਿੱਚ ਫੜ੍ਹ ਕੇ ਸਹੁੰ ਚੁੱਕੀ ਸੀ ਕਿ 4 ਹਫ਼ਤਿਆਂ ਵਿੱਚ ਨਸ਼ਾ ਖ਼ਤਮ ਕਰ ਦਿੱਤਾ ਜਾਵੇਗਾ, ਕਿ ਸ਼ਰਾਬ ਨਸ਼ਾ ਨਹੀਂ ਹੈ ?

ਗਿਆਨੀ ਰਾਮ ਸਿੰਘ ਨੇ ਦੱਸਿਆ ਕਿ ਸਾਰੇ ਧਰਮਾਂ ਵਿੱਚ ਸ਼ਰਾਬ ਨੂੰ ਮਾੜਾ ਮੰਨਿਆ ਜਾਂਦਾ ਹੈ, ਇਹ ਇੱਕ ਰਾਕਸ਼ੀ ਖਾਣਾ ਹੈ। ਪੰਜਾਬ ਦੀ ਧਰਤੀ ਗੁਰੂ, ਪੀਰਾਂ, ਦੇਵਤਿਆਂ ਦੀ ਧਰਤੀ ਹੈ। ਇੱਥੇ ਅੰਮ੍ਰਿਤ ਪੈਦਾ ਹੋਇਆ ਹੈ। ਫਿਰ ਇੱਥੇ ਜ਼ਹਿਰ ਕਿਉਂ ਵੰਡਿਆ ਜਾ ਰਿਹਾ ਹੈ?

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੇਂਦਰ ਸਰਕਾਰ ਕੋਲ ਜਾ ਕੇ ਕਿਉਂ ਤਰਲੇ ਕੱਢ ਰਹੀ ਹੈ ਕਿ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜ਼ਾਜਤ ਦਿੱਤੀ ਜਾਵੇ? ਗਿਆਨੀ ਰਾਮ ਸਿੰਘ ਨੇ ਕਿਹਾ ਕਿ ਜਿਹੜੀਆਂ ਸਰਕਾਰਾਂ ਸ਼ਰਾਬਾਂ ਦੇ ਸਹਾਰੇ ਚੱਲਦੀਆਂ ਹੋਣ, ਉਹ ਲੋਕਾਂ ਦਾ ਭਲਾ ਨਹੀਂ ਕਰ ਸਕਦੀਆਂ। ਉਨ੍ਹਾਂ ਕਿਹਾ ਕਿ ਹੁਣ ਸ਼ਰਾਬੀਆਂ ਦੀ ਭੀੜ ਮੌਕੇ ਕੋਈ ਕੋਰੋਨਾ ਨਹੀਂ ਹੋ ਰਿਹਾ ਤੇ ਪਹਿਲਾਂ ਸਿੱਖਾਂ ਨੂੰ ਬਦਨਾਮ ਕਰਨ ਲਈ ਸ਼ਰਧਾਲੂਆਂ ਨੂੰ ਵੀ ਨਹੀਂ ਬਖਸ਼ਿਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.