ਅੰਮ੍ਰਿਤਸਰ: ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਦੇ ਸੰਕੇਤ ਦਿੱਤੇ ਜਾ ਰਹੇ ਹਨ। ਜਿਸ ਤਹਿਤ ਸਿਹਤ ਵਿਭਾਗ ਵੱਲੋਂ ਕੋਰੋਨਾ ਦੀ ਤੀਜੀ ਡੋਜ਼ ਦੀ ਸਲਾਹ ਦਿੱਤੀ ਜਾ ਰਿਹੀ ਹੈ। ਇਸੇ ਤਹਿਤ ਹੀ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਕੋਰੋਨਾ ਟੈਸਟ ਕਰਵਾਉਣ ਲਈ ਲੋਕ ਕਾਫ਼ੀ ਗਿਣਤੀ ਵਿੱਚ ਪਹੁੰਚ ਰਹੇ ਹਨ ਤੇ ਨਾਲ ਹੀ ਕੋਰੋਨਾ ਦੀ ਤੀਜੀ ਲਹਿਰ ਨੂੰ ਵੇਖਦੇ ਹੋਏ, ਸਰਕਾਰ ਨੂੰ ਦਿੱਤੇ ਆਦੇਸ਼ਾਂ ਦੇ ਚੱਲਦੇ ਕੋਰੋਨਾ ਦੇ ਫਰੰਟ ਲਾਈਨ ਯੋਧਿਆਂ ਨੂੰ ਤੀਜੀ ਡੋਜ਼ ਲਗਾਈ ਗਈ।
ਪਰ ਜਦੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ 'ਤੇ ਵੇਖਿਆ ਗਿਆ ਕਿ ਲੋਕਾਂ ਨੂੰ ਬਿਨ੍ਹਾਂ ਮਾਸਕ 'ਤੇ ਲਾਈਨਾਂ ਵਿੱਚ ਖੜ੍ਹੇ ਸਨ ਤੇ ਕੋਈ ਵੀ ਸੋਸ਼ਲ ਡਿਸਟਨਸ ਦਾ ਧਿਆਨ ਰੱਖਿਆ ਜਾ ਰਿਹਾ ਸੀ, ਲੋਕਾਂ ਵਿੱਚ ਬਿਲਕੁਲ ਜਾਗਰੂਕਤਾ ਨਜ਼ਰ ਨਹੀਂ ਆ ਰਹੀ ਸੀ। ਇਸ ਦੌਰਾਨ ਸ਼ਰ੍ਹੇਆਮ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਗਾਈਡਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਜਦੋਂ ਈਟੀਵੀ ਭਾਰਤ ਦੀ ਟੀਮ ਨੇ ਕੋਵਿਡ ਵੈਕਸੀਨੇਸ਼ਨ ਰੂਮ ਦਾ ਦੌਰਾ ਕੀਤਾ, ਉਥੇ ਵੀ ਲੋਕ ਇਕ ਦੂਜੇ ਦੇ ਨਾਲ ਜੁੜ ਕੇ ਖੜ੍ਹੇ ਸੀ ਤੇ ਬਿਨ੍ਹਾਂ ਮਾਸਕ ਤੋਂ ਖੜ੍ਹੇ ਸੀ। ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤੇ ਕੋਈ ਵੀ ਢੁੱਕਵਾਂ ਜਵਾਬ ਦਿੰਦਾ ਨਜ਼ਰ ਨਹੀਂ ਆਇਆ।
ਉਥੇ ਹੀ ਫਰੰਟ ਲਾਈਨ ਯੋਧਿਆਂ ਵੱਲੋਂ ਤੀਜੀ ਦੌੜ ਲਗਵਾਈ ਗਈ ਤੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਤੀਜੀ ਡੋਜ਼ ਲਗਵਾਉਣੀ ਬਹੁਤੀ ਜ਼ਰੂਰੀ ਹਨ। ਇਸ ਨਾਲ ਕੋਈ ਖ਼ਤਰਾ ਨਹੀਂ ਹੈ ਤੇ ਸਾਡਾ ਪਰਿਵਾਰ ਦਾ ਕੋਰੋਨਾ ਤੋਂ ਬਚਾਅ ਰਹੇਗਾ।
ਉੱਥੇ ਹੀ ਅੰਮ੍ਰਿਤਸਰ ਦੇ ਸਿਵਲ ਸਰਜਨ ਡਾ ਚਰਨਜੀਤ ਸਿੰਘ ਨੇ ਈ.ਟੀ.ਵੀ ਭਾਰਤ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਤੋਂ ਫਰੰਟ ਲਾਇਨ ਯੋਧਿਆਂ ਨੂੰ ਤੇ 60 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਤੀਜੀ ਡੋਜ਼ ਬੂਸਟਰ ਲੱਗਣੀ ਸ਼ੁਰੂ ਹੋ ਚੁੱਕੀ ਹੈ। ਇਸ ਲਈ ਲੋਕਾਂ ਨੂੰ ਅਪੀਲ ਹੈ ਕਿ ਉਹ ਤੀਜੀ ਡੋਜ਼ ਲਗਵਾਉਣ ਤੇ ਆਪਣੀ ਜਾਨ ਦੀ ਰੱਖਿਆ ਕਰਨ।
ਉਨ੍ਹਾਂ ਕਿਹਾ ਕਿ ਕਈ ਡੋਜ਼ ਫਰੰਟ ਲਈ ਯੋਧਿਆਂ ਨੂੰ ਤੇ 60 ਸਾਲ ਦੀ ਉਮਰ ਤੇ ਚੋਣਾਂ ਦੇ ਵਿੱਚ ਜਿਹੜੇ ਮੁਲਾਜ਼ਮ ਜਾਂ ਪੁਲਿਸ ਅਧਿਕਾਰੀ ਨੇ ਅਤੇ ਹੋਰ ਮਹਿਕਮੇ ਦੇ ਮੁਲਾਜ਼ਮਾਂ ਅਫ਼ਸਰਾਂ ਦੀ ਡਿਊਟੀ ਲੱਗੀ ਹੈ ਉਨ੍ਹਾਂ ਨੂੰ ਲਗਾਈ ਜਾ ਰਹੀ ਹੈ, ਨਾਲ ਹੀ ਉਨ੍ਹਾਂ ਬਿਨਾਂ ਮਾਸਕ ਜਿਹੜੇ ਲੋਕ ਘੁੰਮ ਰਹੇ ਹਨ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਇਨ੍ਹਾਂ ਦੇ ਖ਼ਿਲਾਫ਼ ਚਲਾਨ ਕੱਟਣ 'ਤੇ ਸਖ਼ਤ ਕਾਰਵਾਈ ਕਰਨ, ਸਰਕਾਰ ਦੀਆਂ ਦਿੱਤੀਆਂ ਗਾਈਡ ਲਾਈਨਾਂ ਦੀਆ ਪਾਲਣਾ ਕਰਵਾਉਣ।
ਇਹ ਵੀ ਪੜੋ:- ਬਿਆਸ ਹਾਈਟੈਕ ਪੁਲਿਸ ਨਾਕੇ 'ਤੇ ਸਿਹਤ ਵਿਭਾਗ ਨੇ ਕੀਤੀ ਕੋਰੋਨਾ ਸੈਂਪਲਿੰਗ ਦੀ ਸ਼ੁਰੂਆਤ