ETV Bharat / state

Hukamnama 17 ਮਾਰਚ,2023 : ਪੜ੍ਹੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

author img

By

Published : Mar 17, 2023, 6:34 AM IST

Updated : Mar 17, 2023, 6:55 AM IST

Aaj Da Hukamnama : 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਜਾਂ ਹੁਕਮ ਹੈ। ਇਸ ਨੂੰ ਮੰਨਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਲਿਖ਼ਤੀ ਸਰੂਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।

Aaj Da Hukamnama,  Golden Temple Amritsar
Hukamnama 17 ਮਾਰਚ,2023
Hukamnama 17 ਮਾਰਚ,2023 : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

ਅੱਜ ਦਾ ਮੁੱਖਵਾਕ

ਪੰਜਾਬੀ ਵਿਆਖਿਆ :

ਧਨਾਸਰੀ ਮਹਲਾ ਪੰਜਵਾਂ, ਹੇ ਪ੍ਰਭੂ, ਨੇਰੇ ਉੱਤੇ ਮਿਹਰ ਕਰ, ਮੈਂ ਤੇਰੇ ਸੰਤਾਂ ਦੀ ਸੇਵਾ ਵਿੱਚ ਰਹਿ ਕੇ, ਉਨ੍ਹਾਂ ਲਈ ਪਾਣੀ ਢਾਹੁੰਦਾ ਰਹਾਂ, ਉਨ੍ਹਾਂ ਨੂੰ ਪੱਖਾ ਝੱਲਦਾ ਰਹਾਂ, ਉਨ੍ਹਾਂ ਲਈ ਆਟਾ ਪੀਂਹਦਾ ਰਹਾਂ। ਹੇ ਗੋਬਿੰਦ, ਤੇਰੀ ਸਿਫ਼ਤਿ-ਸਾਲਾਹਿ ਤੇਰੇ ਗੁਣ ਗਾਉਂਦਾ ਰਹਾਂ। ਮੇਰਾ ਮਨ ਹਰੇਕ ਸਾਹ ਨਾਲ ਤੇਰਾ ਨਾਮ ਚੇਤੇ ਕਰਦਾ ਰਹੇ। ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ, ਜੋ ਸੁਖ ਸ਼ਾਂਤੀ ਦਾ ਖ਼ਜ਼ਾਨਾ ਹੈ।੧।

ਹੇ ਮੇਰੇ ਖਸਮ ਰੂਪੀ ਪ੍ਰਭੂ, ਮੇਰੇ ਉੱਤੇ ਦਇਆ ਕਰ। ਹੇ ਮੇਰੇ ਠਾਕੁਰ, ਮੈਨੂੰ ਇਹੋ ਜਿਹੀ ਅਕਲ ਬਖ਼ਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰ ਕਰਦਾ ਰਹਾਂ।੧।ਰਹਾਉ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਨੇ ਕਿਹਾ ਖ਼ਾਲਸੇ ਕੋਲ ਨਹੀਂ ਹਥਿਆਰਾਂ ਦੀ ਕਮੀ, 'ਨੌਜਵਾਨ ਡਟ ਕੇ ਦੇਣ ਪੰਥ ਦਾ ਸਾਥ'

ਹੇ ਪ੍ਰਭੂ, ਤੇਰੀ ਕਿਰਪਾ ਨਾਲ ਮੇਰੇ ਅੰਦਰੋਂ ਮੋਹ ਮਾਇਆ ਦਾ ਜਾਲ ਮੁਕ ਜਾਵੇ। ਹੰਕਾਰ ਦੂਰ ਹੋ ਜਾਵੇ, ਮੇਰੀ ਭੱਟਕਣਾ ਦਾ ਨਾਸ਼ ਹੋ ਜਾਵੇ। ਮੈਂ ਜਿੱਥੇ ਵੀ ਜਾ ਕੇ ਵੇਖਾਂ, ਸਾਰਿਆਂ ਵਿੱਚ ਮੈਨੂੰ ਤੂੰ ਆਨੰਦ ਸਰੂਪ ਹੀ ਵੱਸਦਾ ਦਿਖਾਈ ਦੇਵੇ।੨। ਹੇ ਧਰਤੀ ਨੂੰ ਸਿਰਜਣ ਵਾਲੇ, ਤੂੰ ਦਿਆਲ ਹੈ, ਕਿਰਪਾਲ ਹੈ, ਤੂੰ ਦਇਆ ਦਾ ਖ਼ਜ਼ਾਨਾ ਹੈ, ਤੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਜਦੋਂ ਮੈਂ ਅੱਖ ਝਪਕਾ, ਜਿੰਨੇ ਸਮੇ ਲਈ ਵੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ, ਮੈਨੂੰ ਇਉਂ ਲੱਗਦਾ ਹੈ ਕਿ ਮੈਂ ਰਾਜ ਭਾਗ ਦੇ ਕਰੋੜਾਂ ਸੁਖ ਆਨੰਦ ਮਾਣ ਲਏ ਹਨ।੩।

ਨਾਨਕ ਆਖਦੇ ਹਵਨ, ਕਿ ਉਹੀ ਜਪ ਤਪ, ਉਹੀ ਭਗਤੀ ਸਿਰੇ ਚੜ੍ਹਦੀ ਹੈ, ਜਿਹੜੀ ਪ੍ਰਮਾਤਮਾ ਦੇ ਮਨ ਨੂੰ ਪਸੰਦ ਆਉਂਦੀ ਹੈ। ਪ੍ਰਮਾਤਮਾ ਦਾ ਨਾਮ ਜਪਦੇ ਹੋਏ ਸਾਰੀ ਤ੍ਰਿਸ਼ਨਾ ਭੁੱਖ ਮੁੱਕ ਜਾਂਦੀ ਹੈ। ਮਾਇਆ ਪਦਾਰਥਾਂ ਵਲੋਂ ਪੂਰੇ ਤੌਰ ਉੱਤੇ ਰੱਜ ਜਾਂਦਾ ਹੈ।੪।੧੦।

ਇਹ ਵੀ ਪੜ੍ਹੋ : ਐੱਸਜੀਪੀਸੀ ਬਣਾਵੇਗੀ ਆਈਏਐੱਸ ਅਫ਼ਸਰ, ਨਿਵੇਕਲੇ ਉਪਰਾਲੇ ਦੀ ਸਾਬਕਾ ਐੱਸਜੀਪੀਸੀ ਮੈਂਬਰਾਂ ਨੇ ਕੀਤੀ ਨਿਖੇਧੀ, ਖਾਸ ਰਿਪੋਰਟ

Last Updated : Mar 17, 2023, 6:55 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.