ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ (Former Deputy Chief Minister OP Soni) 29 ਨਵੰਬਰ ਨੂੰ ਵਿਜੀਲੈਂਸ ਦੇ ਦਫ਼ਤਰ ਵਿਖੇ ਪੇਸ਼ ਹੋਇਆ। ਜਿੱਥੇ ਉਨ੍ਹਾਂ ਕੋਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ 'ਚ ਵਿਜੀਲੈਂਸ ਦਫ਼ਤਰ 'ਚ ਕਰੀਬ ਢਾਈ ਘੰਟੇ ਪੁੱਛ-ਗਿੱਛ ਕੀਤੀ ਗਈ ਸੀ ਅਤੇ ਆਪਣਾ ਪਰਫਾਰਮੈਂ ਜਮਾਂ ਕਰਵਾਉਣ ਲਈ 7 ਦਿਨ ਦਾ ਸਮਾਂ ਦਿੱਤਾ ਗਿਆ ਸੀ ਅਤੇ ਅੱਜ ਮੰਗਲਵਾਰ ਨੂੰ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਗਿਆ ਸੀ, ਪਰ ਕਿਸੇ ਨਿੱਜੀ ਕਾਰਨਾਂ ਕਾਰਨ ਪ੍ਰਕਾਸ਼ ਸੋਨੀ ਅੱਜ ਮੰਗਲਵਾਰ ਨੂੰ ਫਿਰ ਵਿਜੀਲੈਂਸ ਸਾਹਮਣੇ ਪੇਸ਼ ਹੋਏ ਵਕੀਲ ਵਿਕਾਸ ਸੋਨੀ ਵਿਜਲੈਂਸ ਸਾਹਮਣੇ ਪੇਸ਼ ਹੋਣ ਪਹੁੰਚੇ।
ਇਸ ਦੌਰਾਨ ਉਨ੍ਹਾਂ ਕੋਲੋਂ ਪੁੱਛ-ਗਿੱਛ ਕੀਤੀ ਜਾਵੇਗੀ ਕਿ ਉਨ੍ਹਾਂ ਦੇ ਪਰਿਵਾਰ ਦੇ ਕੋਲ ਅਤੇ ਉਨ੍ਹਾਂ ਕੋਲ ਕਿੰਨੀ ਜਾਇਦਾਦ ਹੈ, ਉਸ ਦੇ ਵੀ ਕਾਗਜ਼ਾਤ ਉਹ ਜਮ੍ਹਾਂ ਕਰਵਾਉਣਗੇ। ਲੇਕਿਨ ਕਿਸੇ ਨਿੱਜੀ ਕਾਰਨਾਂ ਕਾਰਨ ਪ੍ਰਕਾਸ਼ ਸੋਨੀ ਦੀ ਥਾਂ ਵਕੀਲ ਵਿਕਾਸ ਸੋਨੀ ਵਿਜਲੈਂਸ ਸਾਹਮਣੇ ਪੇਸ਼ ਹੋਣ ਪਹੁੰਚੇ। ਇਹ ਜਾਂਚ ਉਨ੍ਹਾਂ ਦੀ ਜਾਇਦਾਦ ਨੂੰ ਲੈ ਕੇ ਕੀਤੀ ਗਈ ਸੀ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਭਤੀਜੇ ਵਿਕਾਸ ਸੋਨੀ ਨੇ ਕਿਹਾ ਕਿ ਜੋ ਕਾਗਜ਼ ਵਿਜੀਲੈਂਸ ਵਿਭਾਗ ਵੱਲੋਂ ਉਹਨਾਂ ਤੋਂ ਮੰਗੇ ਗਏ ਸਨ, ਉਹਨਾਂ ਕਾਗਜ਼ਾਂ ਨੂੰ ਪੂਰਾ ਕਰਨ ਵਿੱਚ ਸਮਾਂ ਲੱਗ ਰਿਹਾ ਹੈ, ਜਿਸ ਕਾਰਨ ਵਿਜੀਲੈਂਸ ਵਿਭਾਗ ਤੋਂ ਥੋੜਾ ਸਮਾਂ ਹੋਰ ਮੰਗਿਆ ਹੈ। ਇਸਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਿਰਫ ਵਿਜੀਲੈਂਸ ਨੇ ਓਮ ਪ੍ਰਕਾਸ਼ ਸੋਨੀ ਦੇ ਹੀ ਜਾਇਦਾਦ ਦੇ ਕਾਗਜ਼ ਹਨ ਹੋਰ ਕਿਸੇ ਰਿਸ਼ਤੇਦਾਰ ਡਾਕੂਮੈਂਟ ਨਹੀਂ ਮੰਗੇ।
ਇਹ ਵੀ ਪੜੋ:- ਗੋਲਡੀ ਬਰਾੜ ਦਾ ਕਥਿਤ ਇੰਟਰਵਿਊ ਆਇਆ ਸਾਹਮਣੇ, ਦਾਅਵਾ- ਅਮਰੀਕੀ ਪੁਲਿਸ ਨੇ ਉਸ ਨੂੰ ਨਹੀਂ ਕੀਤਾ ਗ੍ਰਿਫ਼ਤਾਰ