ETV Bharat / state

ਸਾਬਕਾ ਕੌਂਸਲਰ ਦੀ ਗੁੰਡਾਗਰਦੀ ਸੀਸੀਟੀਵੀ ’ਚ ਕੈਦ, ਨੌਜਵਾਨ ਦੀ ਲਾਹੀ ਪੱਗ !

ਅੰਮ੍ਰਿਤਸਰ ਦੇ ਰਾਣੀ ਕਾ ਬਾਗ ਇਲਾਕੇ ਵਿਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਬੀਜੇਪੀ (BJP) ਦੀ ਸਾਬਕਾ ਕੌਂਸਲਰ (Former councilor) ਮੀਨੂੰ ਸਹਿਗਲ ਵੱਲੋਂ ਇਕ ਘਰ ਵਿਚ ਵੜ ਕੇ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ। ਕੁੱਟਮਾਰ ਦੀ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।

author img

By

Published : Sep 3, 2021, 7:27 AM IST

ਸਾਬਕਾ ਕੌਂਸਲਰ ਦੀ ਗੁੰਡਾਗਰਦੀ, ਨੌਜਵਾਨ ਦੀ ਲਾਹੀ ਪੱਗ

ਅੰਮ੍ਰਿਤਸਰ: ਬੀਜੇਪੀ (BJP) ਦੀ ਇੱਕ ਮਹਿਲਾ ਸਾਬਕਾ ਕੌਂਸਲਰ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਸ ਵੱਲੋਂ ਹਾਕੀਆਂ ਦੇ ਨਾਲ ਇਕ ਨੌਜਵਾਨ ਨੂੰ ਕੁੱਟਿਆ ਜਾ ਰਿਹਾ ਹੈ। ਇੱਥੋਂ ਤਕ ਕਿ ਇਸ ਬੀਜੇਪੀ ਦੀ ਸਾਬਕਾ ਕੌਂਸਲਰ (Former councilor) ਦੇ ਨਾਲ ਕਾਫੀ ਨੌਜਵਾਨ ਵੀ ਮੌਜੂਦ ਸਨ। ਉੱਥੇ ਹੀ ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸੀਸੀਟੀਵੀ (CCTV) ਕੈਮਰੇ ਨੂੰ ਚੈਕ ਕਰਕੇ ਅਗਲੀ ਕਾਰਵਾਈ ਕਰ ਰਹੀ ਹੈ।

ਅੰਮ੍ਰਿਤਸਰ ਦੇ ਰਾਣੀ ਕਾ ਬਾਗ ਇਲਾਕੇ ਵਿਚ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਬੀਜੇਪੀ ਦੀ ਸਾਬਕਾ ਕੌਂਸਲਰ ਮੀਨੂੰ ਸਹਿਗਲ ਵੱਲੋਂ ਇਕ ਘਰ ਵਿਚ ਵੜ ਕੇ ਨੌਜਵਾਨ ਦੇ ਨਾਲ ਕੁੱਟਮਾਰ ਕੀਤੀ ਗਈ। ਉੱਥੇ ਹੀ ਇਹ ਸਾਰੀ ਕੁੱਟਮਾਰ ਦੀ ਵੀਡੀਓ ਉਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਬਾਰੇ ਪੀੜਤ ਨੌਜਵਾਨ ਗੁਰਕਰਨਦੀਪ ਸਿੰਘ ਦਾ ਕਹਿਣਾ ਹੈ ਕਿ ਉਸ ਦਾ ਪ੍ਰਾਪਰਟੀ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਵਾਦ ਚੱਲਦਾ ਆ ਰਿਹਾ ਹੈ ਜੋ ਕਿ ਉਸ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਬਕਾ ਕੌਂਸਲਰ ਆਪਣੇ ਨਾਲ ਨੌਜਵਾਨਾਂ ਨੂੰ ਲੈ ਕੇ ਮੇਰੀ ਕੁੱਟਮਾਰ ਕੀਤੀ ਗਈ। ਇੱਥੋਂ ਤੱਕ ਕਿ ਸਾਡੇ ਸੀਸੀਟੀਵੀ ਕੈਮਰੇ ਵੀ ਤੋੜ ਦਿੱਤੇ ਗਏ।ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕਰਦੇ ਹਾਂ।

ਇਸ ਬਾਰੇ ਮੀਨੂੰ ਸਹਿਗਲ ਦਾ ਕਹਿਣਾ ਹੈ ਕਿ ਉਹ ਮੁਹੱਲੇ ਦੇ ਇੱਕ ਮੋਹਤਬਰ ਹਨ ਅਤੇ ਉਨ੍ਹਾਂ ਨੂੰ ਇਕ ਰਾਜ਼ੀਨਾਮੇ ਵਾਸਤੇ ਬੁਲਾਇਆ ਗਿਆ ਸੀ ਜੋ ਕਿ ਰਾਜ਼ੀਨਾਮੇ ਦੇ ਦੌਰਾਨ ਉਸ ਦਾ ਮੋਬਾਇਲ ਉਨ੍ਹਾਂ ਦੇ ਘਰ ਰਹਿ ਗਿਆ ਅਤੇ ਮੋਬਾਇਲ ਲੈਣ ਗਏ ਤਾਂ ਉਨ੍ਹਾਂ ਨੇ ਸਾਡੇ ਉਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਾਡੇ ਉਤੇ ਲੱਗੇ ਸਾਰੇ ਇਲਜ਼ਾਮ ਝੂਠੇ ਹਨ।ਉਨ੍ਹਾਂ ਕਿਹਾ ਕਿ ਸੀਸੀਟੀਵੀ ਕੈਮਰੇ ਚੈਕ ਕਰ ਲਵੋ ਸਾਰਾ ਕੁੱਝ ਸਪੱਸ਼ਟ ਹੋ ਜਾਵੇਗਾ।

ਜਾਂਚ ਅਧਿਕਾਰੀ ਸ਼ਿਵਦਰਸ਼ਨ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਪਹਿਲਾਂ ਹੀ ਪ੍ਰਾਪਰਟੀ ਦਾ ਵਿਵਾਦ ਚੱਲਦਾ ਆ ਰਿਹਾ ਸੀ ਅਤੇ ਇਸ ਨੂੰ ਲੈ ਕੇ ਹੀ ਅੱਜ ਇਕ ਵਾਰ ਫਿਰ ਤੋਂ ਇਨ੍ਹਾਂ ਦੀ ਲੜਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਪਹਿਲਾਂ ਵੀ ਮਾਮਲੇ ਮਾਨਯੋਗ ਅਦਾਲਤ ਵਿੱਚ ਚੱਲ ਰਹੇ ਹਨ ਅਤੇ ਫਿਰ ਤੋਂ ਇਨ੍ਹਾਂ ਦੇ ਘਰ ਕੁਝ ਵਿਅਕਤੀ ਨੂੰ ਲਿਜਾ ਕੇ ਲੜਾਈ ਕੀਤੀ ਗਈ ਹੈ।ਉੱਥੇ ਨਾਲ ਹੀ ਕਿਹਾ ਕਿ ਅਸੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਆਪਣੇ ਕੋਲ ਲੈ ਰਹੇ ਹਾਂ ਅਤੇ ਜੋ ਵੀ ਵਿਅਕਤੀ ਮੁਲਜ਼ਾਮ ਹੋਵੇਗਾ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜੋ:2022 'ਚ ਕਿਸਾਨੀ ਅਤੇ ਬਰਗਾੜੀ ਦਾ ਮੁੱਦਾ ਰਹੇਗਾ ਭਾਰੀ: ਭਾਈ ਮੋਹਕਮ ਸਿੰਘ

ETV Bharat Logo

Copyright © 2024 Ushodaya Enterprises Pvt. Ltd., All Rights Reserved.