ETV Bharat / state

ਅਮਰੀਕੀ ਫੌਜ ਦੇ ਪਹਿਲੇ ਪਗੜੀਧਾਰੀ ਕਰਨਲ ਸਨ ਡਾ. ਅਰਜਿੰਦਰਪਾਲ ਸਿੰਘ ਸੇਖੋਂ - ਪੰਜਾਬ, ਪੰਜਾਬੀ ਮਾਂ ਬੋਲੀ ਅਤੇ ਪੱਗੜੀ ਦੀ ਸ਼ਾਨ

ਡਾ. ਅਰਜਿੰਦਰਪਾਲ ਸਿੰਘ ਸੰਨ 1982 ਵਿੱਚ ਅਮਰੀਕੀ ਫੌਜ ਵਿੱਚ ਭਰਤੀ ਹੋਏ ਸਨ ਅਤੇ ਉਹ 6 ਵਾਰ ਵੱਖ-ਵੱਖ ਬਟਾਲੀਅਨ ਵਿੱਚ ਕਰਨਲ ਦੇ ਅਹੁਦੇ 'ਤੇ ਰਹੇ ਸਨ, ਜਿਨ੍ਹਾਂ ਦਾ ਨਾਂਅ ਯੂਨਾਈਟਡ ਸਟੇਟ ਕਾਂਗਰਸ ਲਾਈਬਰੇਰੀ ਵਿੱਚ ਬਤੌਰ ਬਟਾਲੀਅਨ ਕਮਾਂਡਰ ਦਰਜ ਕੀਤਾ ਗਿਆ। ਉਨ੍ਹਾਂ ਪੱਗੜੀ ਦੀ ਸ਼ਾਨ ਨੂੰ ਚਾਰ ਚੰਨ ਲਗਾਉਂਦੇ ਹੋਏ ਅਮਰੀਕੀ ਫੌਜ ਵਿੱਚ ਪਹਿਲੇ ਸਿੱਖ ਕਰਨਲ ਵਜੋਂ ਨਿਯੁਕਤ ਹੋਣ ਦਾ ਮਾਣ ਹਾਸਿਲ ਕੀਤਾ, ਪਰੰਤੂ ਅੱਜ ਸਾਡੇ ਵਿੱਚ ਮੌਜੂਦ ਨਹੀਂ ਰਹੇ।

ਅਮਰੀਕੀ ਫੌਜ ਦੇ ਪਹਿਲੇ ਪਗੜੀਧਾਰੀ ਕਰਨਲ ਸਨ ਡਾ. ਅਰਜਿੰਦਰਪਾਲ ਸਿੰਘ ਸੇਖੋਂ

author img

By

Published : Apr 14, 2021, 10:51 PM IST

Updated : Apr 19, 2021, 4:39 PM IST

ਅੰਮ੍ਰਿਤਸਰ: ਪੰਜਾਬੀ ਕਿਤੇ ਵੀ ਵੱਸਦੇ ਹੋਣ ਪੰਜਾਬ, ਪੰਜਾਬੀਅਤ ਅਤੇ ਪੱਗ ਦੀ ਸ਼ਾਨ ਵਜੋਂ ਜਾਣੇ ਜਾਂਦੇ ਹਨ। ਗੱਲ ਜੇਕਰ ਵਿਦੇਸ਼ ਦੀ ਹੋਵੇ ਤਾਂ ਸ਼ਾਇਦ ਹੀ ਦੁਨੀਆ 'ਤੇ ਕੋਈ ਅਜਿਹਾ ਦੇਸ਼ ਹੋਵੇਗਾ, ਜਿੱਥੇ ਪੰਜਾਬੀ ਹੁਣ ਤੱਕ ਨਹੀਂ ਪੁੱਜੇ ਸਕੇ ਹੋਣ।

ਜੀ ਹਾਂ ਅਸੀਂ ਗੱਲ ਕਰ ਰਹੇ ਹਾਂ, ਪੰਜਾਬ ਦੇ ਇੱਕ ਨਿੱਕੇ ਜਿਹੇ ਪਿੰਡ ਤੋਂ ਉੱਠ ਕੇ ਅਮਰੀਕਾ ਪੁੱਜੇ ਇੱਕ ਅਜਿਹੇ ਪੰਜਾਬੀ ਦੀ ਜਿਨ੍ਹਾਂ ਨੇ ਵਿਦੇਸ਼ ਜਾ ਕੇ, ਜਿੱਥੇ ਉਚੇਰੀ ਸਿੱਖਿਆ ਹਾਸਿਲ ਕੀਤੀ, ਉੱਥੇ ਹੀ ਉਨ੍ਹਾਂ ਪੱਗੜੀ ਦੀ ਸ਼ਾਨ ਨੂੰ ਚਾਰ ਚੰਨ ਲਗਾਉਂਦੇ ਹੋਏ ਅਮਰੀਕੀ ਫੌਜ ਵਿੱਚ ਪਹਿਲੇ ਸਿੱਖ ਕਰਨਲ ਵਜੋਂ ਨਿਯੁਕਤ ਹੋਣ ਦਾ ਮਾਣ ਹਾਸਿਲ ਕੀਤਾ, ਪਰੰਤੂ ਅੱਜ ਸਾਡੇ ਵਿੱਚ ਮੌਜੂਦ ਨਹੀਂ ਰਹੇ।

ਅਮਰੀਕੀ ਫੌਜ ਦੇ ਪਹਿਲੇ ਪਗੜੀਧਾਰੀ ਕਰਨਲ ਸਨ ਡਾ. ਅਰਜਿੰਦਰਪਾਲ ਸਿੰਘ ਸੇਖੋਂ

ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਵਡਾਲਾ ਕਲਾਂ ਦੀ, ਜਿੱਥੇ ਕਰੀਬ ਸੰਨ 1949 ਵਿੱਚ ਖਾਲਸਾ ਕਾਲਜ ਦੇ ਡੀਪੀ ਰਹੇ ਅਜਾਇਬ ਸਿੰਘ ਦੇ ਘਰ ਜਨਮੇ ਡਾ. ਅਰਜਿੰਦਰਪਾਲ ਸਿੰਘ ਸੇਖੋਂ ਦੀ, ਜਿਨ੍ਹਾਂ ਦੀ 1964 ਵਿੱਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਹਾਇਰ ਸੈਕੰਡਰੀ ਕੀਤੀ ਅਤੇ 1965 ਵਿੱਚ ਖਾਲਸਾ ਕਾਲਜ ਤੋਂ ਪ੍ਰੀ-ਮੈਡੀਕਲ ਕਰਕੇ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ ਐਮ.ਬੀ.ਬੀ.ਐਸ ਕੀਤੀ ਸੀ। ਉਪਰੰਤ ਉਹ 1973 ਵਿੱਚ ਅਮਰੀਕਾ ਚਲੇ ਗਏ ਅਤੇ ਉੱਥੇ ਉਚੇਰੀ ਸਿੱਖਿਆ ਹਾਸਿਲ ਕਰਦਿਆਂ ਉਨ੍ਹਾਂ ਯੂਨਾਈਟੇਡ ਸਟੇਟ ਆਰਮੀ ਵਾਰ ਕਾਲਜ ਅਤੇ ਸਟੇਟਰਿਕ ਦੀ ਮਾਸਟਰ ਡਿਗਰੀ ਹਾਸਿਲ ਕੀਤੀ ਅਤੇ ਅਮਰੀਕੀ ਫੌਜ ਵਿੱਚ ਰਹਿੰਦੇ ਹੋਏ ਪਹਿਲੇ ਸਿੱਖ ਕਰਨਲ ਬਣਨ ਦਾ ਮਾਣ ਹਾਸਿਲ ਕੀਤਾ।

ਜਾਣਕਾਰੀ ਅਨੁਸਾਰ ਡਾ. ਅਰਜਿੰਦਰਪਾਲ ਸਿੰਘ ਸੰਨ 1982 ਵਿੱਚ ਅਮਰੀਕੀ ਫੌਜ ਵਿੱਚ ਭਰਤੀ ਹੋਏ ਸਨ ਅਤੇ ਉਹ 6 ਵਾਰ ਵੱਖ-ਵੱਖ ਬਟਾਲੀਅਨ ਵਿੱਚ ਕਰਨਲ ਦੇ ਅਹੁਦੇ 'ਤੇ ਰਹੇ ਸਨ, ਜਿਨ੍ਹਾਂ ਦਾ ਨਾਂਅ ਯੂਨਾਈਟਡ ਸਟੇਟ ਕਾਂਗਰਸ ਲਾਈਬਰੇਰੀ ਵਿੱਚ ਬਤੌਰ ਬਟਾਲੀਅਨ ਕਮਾਂਡਰ ਦਰਜ ਕੀਤਾ ਗਿਆ।

ਪਿੰਡ ਵਿੱਚ ਬਣੇ ਡਾ. ਸੇਖੋਂ ਦੇ ਨਾਂਅ 'ਤੇ ਯਾਦਗਾਰ

ਅਮਰੀਕੀ ਫੌਜ ਵਿੱਚ ਪਹਿਲੇ ਸਿੱਖ ਕਰਨਲ ਵਜੋਂ ਸੇਵਾਵਾਂ ਨਿਭਾਉਣ ਵਾਲੇ ਡਾ. ਅਰਜਿੰਦਰਪਾਲ ਸਿੰਘ ਸੇਖੋਂ ਦੇ ਦੇਹਾਂਤ 'ਤੇ ਉਨ੍ਹਾਂ ਦੇ ਜੱਦੀ ਪਿੰਡ ਵਡਾਲਾ ਕਲਾਂ ਦੇ ਸਰਪੰਚ ਸਣੇ ਮੋਹਤਬਰਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਸੇਖੋਂ ਪਰਿਵਾਰ ਬੇਸ਼ੱਕ ਵਿਦੇਸ਼ ਵਿੱਚ ਸੀ ਪਰ ਉਨ੍ਹਾਂ ਵਿੱਚ ਪਿੰਡ ਪ੍ਰਤੀ ਮੋਹ ਵੀ ਬਹੁਤ ਸੀ। ਉਨ੍ਹਾਂ ਦੱਸਿਆ ਕਿ ਮੀਡੀਆ ਵਿੱਚ ਛਪੀਆਂ ਖ਼ਬਰਾਂ ਵਿੱਚ ਉਨ੍ਹਾਂ ਨੂੰ ਪਤਾ ਚੱਲਿਆ ਕਿ ਡਾ. ਅਰਜਿੰਦਰਪਾਲ ਸਿੰਘ ਸੇਖੋਂ ਜੋ ਕਿ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਰਹਿੰਦੇ ਸਨ, ਦਾ ਬੀਤੇ ਦਿਨੀ ਬਿਮਾਰ ਰਹਿਣ ਕਾਰਣ ਦੇਹਾਂਤ ਹੋ ਗਿਆ, ਜਿਸ ਕਾਰਣ ਗਹਿਰਾ ਦੁੱਖ ਲੱਗਾ ਹੈ।

ਉਨ੍ਹਾਂ ਦੱਸਿਆ ਕਿ ਡਾ. ਅਰਜਿੰਦਰ ਪਾਲ ਸੇਖੋਂ ਨੇ ਅਮਰੀਕਾ ਵਿੱਚ ਪੰਜਾਬ, ਪੰਜਾਬੀ ਮਾਂ ਬੋਲੀ ਅਤੇ ਪੱਗੜੀ ਦੀ ਸ਼ਾਨ ਨੂੰ ਕਾਇਮ ਰੱਖਦਿਆਂ ਅਮਰੀਕੀ ਫੌਜ ਵਿੱਚ ਆਪਣੀ ਕਾਬਲੀਅਤ ਦੇ ਬਲਬੂਤੇ ਪਹਿਲੇ ਸਿੱਖ ਕਰਨਲ ਹੋਣ ਦਾ ਮਾਣ ਹਾਸਿਲ ਕੀਤਾ ਸੀ, ਜਿਸ 'ਤੇ ਪਿੰਡ ਵਾਸੀਆਂ ਨੂੰ ਫਖਰ ਹੈ। ਉਨ੍ਹਾਂ ਦੇ ਪਿਤਾ ਅਜਾਇਬ ਸਿੰਘ ਸੇਖੋਂ ਨੇ ਵੀ ਆਪਣੇ ਕਾਰਜਕਾਲ ਦੌਰਾਨ ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਈਆਂ ਗਈਆਂ ਸਨ।

ਸਰਪੰਚ ਤੇਜਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਅੱਜ ਡਾ. ਅਰਜਿੰਦਰਪਾਲ ਸਿੰਘ ਸੇਖੋਂ ਉਨ੍ਹਾਂ ਵਿੱਚ ਨਹੀਂ ਰਹੇ ਪਰ ਉਹ ਆਪਣੀਆਂ ਸ਼ਾਨਦਾਰ ਸੇਵਾਵਾਂ ਸਦਕਾ ਪੰਜਾਬੀਆਂ ਲਈ ਸ਼ਾਨਮੱਤਾ ਇਤਿਹਾਸ ਛੱਡ ਕੇ ਗਏ ਹਨ, ਜੋ ਨਾ ਭੁੱਲਣਯੋਗ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਮਰਹੂਮ ਡਾ. ਅਰਜਿੰਦਰਪਾਲ ਸਿੰਘ ਸੇਖੋਂ ਵੱਲੋਂ ਵਿਦੇਸ਼ ਵਿੱਚ ਸਿੱਖਾਂ ਦੀ ਸ਼ਾਨ ਪੱਗੜੀ ਅਤੇ ਪੰਜਾਬੀਅਤ ਨੂੰ ਬਰਕਰਾਰ ਰੱਖਣ ਲਈ ਕੀਤੇ ਉਪਰਾਲਿਆਂ ਨੂੰ ਯਾਦ ਰੱਖਣ ਲਈ ਪਿੰਡ ਵਿੱਚ ਯਾਦਗਰੀ ਗੇਟ ਜਾਂ ਬੁੱਤ ਬਣਵਾਇਆ ਜਾਵੇ ਤਾਂ ਜੋ ਆਉਣ ਵਾਲੀਆਂ ਪੀੜੀਆਂ ਉਨ੍ਹਾਂ ਦੇ ਜੀਵਨਕਾਲ ਤੋਂ ਜਾਣੂ ਹੋ ਸਕਣ।

Last Updated : Apr 19, 2021, 4:39 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.