ਅੰਮ੍ਰਿਤਸਰ: ਪੁਲਿਸ ਥਾਣਾ ਝੰਡੇਰ ਅਧੀਨ ਪੈਂਦੇ ਪਿੰਡ ਸੰਗਤਪੁਰੇ ਵਿਖੇ ਇੱਕ ਪੈਟਰੋਲ ਪੰਪ ’ਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਪਿਸਤੌਲ ਦੀ ਨੋਕ ’ਤੇ ਪੰਪ ਦੇ ਕਰਿੰਦੇ ਕੋਲੋਂ ਲੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਸੰਬੰਧੀ ਪੈਟਰੋਲ ਪੰਪ ਦੇ ਕਰਮਚਾਰੀ ਨੇ ਕਿਹਾ ਕਿ 3 ਨੌਜਵਾਨ ਪਹਿਲਾਂ 150 ਰੁਪਏ ਦਾ ਪੈਟਰੋਲ ਪਵਾ ਗਏ ਤੇ ਦੁਬਾਰਾ ਵਾਪਿਸ ਆ ਕੇ ਉਸ ਕੋਲੋਂ ਪੈਸੇ ਮੰਗਣ ਲੱਗ ਗਏ ਅਤੇ ਉਸ ਵੱਲੋਂ ਪੈਸੇ ਦੇਣ ਤੋਂ ਮਨ੍ਹਾਂ ਕਰਨ ਤੇ ਪੈਰਾਂ ਕੋਲ ਪਿਸਤੌਲ ਦੀ ਗੋਲੀ ਚਲਾ ਦਿੱਤੀ ਅਤੇ ਪੈਸੇ ਲੁੱਟ ਲੈ ਗਏ।
ਇਹ ਵੀ ਪੜੋ: ਮੁਹਾਲੀ ’ਚ ਮੰਦਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾਂ, ਘਟਨਾ ਸੀਸੀਟੀਵੀ ’ਚ ਕੈਦ
ਇਸ ਸੰਬੰਧੀ ਜਾਣਾਕਰੀ ਦਿੰਦੇ ਹੋਏ ਥਾਣਾ ਝੰਡੇਰ ਦੇ ਮੁਖੀ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਐਤਵਾਰ ਦੇਰ ਸ਼ਾਮ ਪਿੰਡ ਸੰਗਤਪੁਰਾ ਸਥਿਤ ਬੀਡੀਐਸ ਪੈਟਰੋਲ ਪੰਪ ’ਤੇ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਹਵਾਈ ਫਾਇਰ ਕਰ ਦਹਿਸ਼ਤ ਫੈਲਾ ਕੇ ਪੰਪ ’ਤੇ ਕੰਮ ਕਰ ਰਹੇ ਕਰਿੰਦੇ ਕੋਲੋ ਕਰੀਬ 5 ਹਾਜ਼ਰ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਉਨ੍ਹਾਂ ਨੇ ਕਿਹਾ ਕਿ ਸੀਸੀਟੀਵੀ ਫੁਟੇਜ਼ ਦੇ ਅਧਾਰ ’ਤੇ ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ ਜਿਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।