ETV Bharat / state

ਮੋਟਰਸਾਈਕਲ 'ਚ ਹਵਾ ਭਰਵਾਉਣ ਨੂੰ ਲੈ ਕੇ ਜੰਡਿਆਲਾ ਗੁਰੂ ਵਿਖੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ - ਦੁਕਾਨਦਾਰ ਅਤੇ ਮੋਟਰਸਾਈਕਲ ਚਾਲਕ ਵਿਚਕਾਰ ਝਗੜਾ

ਜੰਡਿਆਲਾ ਗੁਰੂ ਵਿੱਚ ਮੋਟਰਸਾਈਕਲ 'ਚ ਹਵਾ ਭਰਵਾਉਣ ਨੂੰ ਲੈ ਕੇ ਦੋ ਧਿਰਾਂ ਆਪਸ 'ਚ ਭਿੜ ਗਈਆਂ। ਇਹ ਦੌਰਾਨ ਪਿਓ-ਪੁੱਤ ਜਖਮੀ ਹੋ ਗਏ, ਜੋ ਕਿ ਜੇਰੇ ਇਲਾਜ਼ ਹਨ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।

Fight between two parties at Jandiala Guru over filling air in motorcycle
ਮੋਟਰਸਾਈਕਲ 'ਚ ਹਵਾ ਭਰਵਾਉਣ ਨੂੰ ਲੈ ਕੇ ਜੰਡਿਆਲਾ ਗੁਰੂ ਵਿਖੇ ਦੋ ਧਿਰਾਂ ਵਿਚਾਲੇ ਝਗੜਾ
author img

By ETV Bharat Punjabi Team

Published : Dec 4, 2023, 4:36 PM IST

ਜੰਡਿਆਲਾ ਗੁਰੂ ਵਿਖੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ

ਅੰਮ੍ਰਿਤਸਰ: ਨਿੱਕੀ ਨਿੱਕੀ ਗੱਲ 'ਤੇ ਲੋਕ ਇੱਕ ਦੂਜੇ ਦੀ ਜਾਨ ਲੈਣ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ ਹੈ ਜਿੱਥੇ ਮੋਟਰਸਾਈਕਲ 'ਚ ਹਵਾ ਭਰਵਾਉਣ ਨੂੰ ਲੈ ਕੇ ਦੋ ਧਿਰਾਂ ਆਪਸ 'ਚ ਭਿੜ ਗਈਆਂ। ਦੱਸਿਆ ਜਾ ਰਿਹਾ ਹੈ ਜਦੋਂ ਪੀੜਤ ਕਿਰਤ ਸਿੰਘ ਦੇ ਪਿਤਾ ਵੱਲੋਂ ਦੁਕਾਨਦਾਰ ਨੂੰ ਹਵਾ ਭਰਨ ਲਈ ਆਖਿਆ ਤਾਂ ਉਨ੍ਹਾਂ ਨੇ ਮਨਾ ਕਰ ਦਿੱਤਾ ਅਤੇ ਬਾਅਦ ਵਿੱਚ ਦੋਵਾਂ ਧਿਰਾਂ ਵਿਚਾਲੇ ਬਹਿਸਬਾਜੀ ਸ਼ੁਰੂ ਹੋ ਗਈ ਤਾਂ ਪੈਂਚਰ ਵਾਲੀ ਦੁਕਾਨ ਦੇ ਮਾਲਕ ਵੱਲੋਂ ਹਵਾ ਭਰਾਉਣ ਆਏ ਪਿਓ ਪੁੱਤ 'ਤੇ ਹਮਲਾ ਕਰ ਦਿੱਤਾ ਗਿਆ ਅਤੇ ਉਹਨਾਂ ਨੂੰ ਘੜੀਸ ਕੇ ਆਪਣੀ ਦੁਕਾਨ 'ਚ ਵਾੜਨ ਦੀ ਕੋਸ਼ਿਸ਼ ਕੀਤੀ । ਇਸ ਦੌਰਾਨ ਦੋਵੇਂ ਪਿਓ ਅਤੇ ਪੁੱਤ ਦਾ ਕਾਫ਼ੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾਈ।

ਹਸਪਤਾਲ 'ਚ ਜਾ ਕੀਤਾ ਹਮਲਾ: ਇੰਨ੍ਹਾਂ ਹੀ ਪੀੜਤ ਨੌਜਵਾਨ ਨੇ ਆਖਿਆ ਕਿ ਦੂਜੀ ਧਿਰ ਵੱਲੋਂ ਹਸਪਤਾਲ 'ਚ ਦਾਖਲ ਹੋ ਕੇ ਵੀ ਉਨ੍ਹਾਂ 'ਤੇ ਹਮਲਾ ਕੀਤਾ ਗਿਆ, ਅਤੇ ਫਿਰ ਆਪਣੇ ਆਪ ਨੂ ਖੁਦ ਜ਼ਖਮੀ ਕਰਕੇ ਹਸਪਤਾਲ 'ਚ ਦਾਖਲ ਕਰਵਾ ਲਿਆ। ਕਿਰਤ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।

ਜਾਂਚ ਅਧਿਕਾਰੀ ਦਾ ਪੱਖ: ਦੂਜੇ ਪਾਸੇ ਇਸ ਮਾਮਲੇ ਵਿੱਚ ਥਾਣਾ ਜੰਡਿਆਲਾ ਗੁਰੂ ਦੇ ਪੁਲਿਸ ਅਧਿਕਾਰੀ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੋਟਰਸਾਈਕਲ ਦੇ ਵਿੱਚ ਹਵਾ ਭਰਾਉਣ ਨੂੰ ਲੈ ਕੇ ਦੁਕਾਨਦਾਰ ਅਤੇ ਮੋਟਰਸਾਈਕਲ ਚਾਲਕ ਵਿਚਕਾਰ ਝਗੜਾ ਹੋਣ ਦਾ ਮਾਮਲਾ ਸਾਹਮਣੇ ਆਇਆ ।ਜਿਸ ਵਿੱਚ ਕਿ ਦੋਵੇਂ ਧਿਰਾਂ ਜ਼ਖਮੀ ਹੋਈਆਂ ਹਨ ਅਤੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਜੋ ਮੋਟਰਸਾਈਕਲ ਚਾਲਕ ਸੀ ਉਸ ਦਾ ਪਰਿਵਾਰਿਕ ਮੈਂਬਰ ਸੀਆਈਡੀ ਦੇ ਵਿੱਚ ਤੈਨਾਤ ਹੈ ਜੋ ਕਿ ਮੌਕੇ 'ਤੇ ਮੌਜੂਦ ਸੀ ਅਤੇ ਉਸ ਦੇ ਉੱਪਰ ਵੀ ਦੁਕਾਨਦਾਰ ਵੱਲੋਂ ਹਮਲਾ ਕੀਤਾ ਗਿਆ ਹੈ। ਫਿਲਹਾਲ ਇਹ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਣਕਾਰੀ ਇਹ ਵੀ ਮਿਲੀ ਹੈ ਕਿ ਦੋਵੇਂ ਧਿਰਾਂ ਹਸਪਤਾਲ ਵਿੱਚ ਦੁਬਾਰਾ ਤੋਂ ਆਮੋ ਸਾਹਮਣੇ ਹੋਈਆਂ ਹਨ। ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.