ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਇੱਕ ਰਿਜ਼ੋਰਟ ਵਿੱਚ ਵਿਆਹ ਦੌਰਾਨ ਖਾਣੇ ਵਿੱਚੋਂ ਨਿਕਲੇ ਕੀੜਿਆਂ ਦਾ ਮਾਮਲਾ ਅਜੇ ਠੰਡਾ ਨਹੀਂ ਹੋਇਆ। ਇੱਕ ਅੰਮ੍ਰਿਤਸਰ ਵਿੱਚ 2 ਹੋਰ ਵੱਖ-ਵੱਖ ਮਾਮਲੇ ਅਜਿਹੇ ਆਏ ਹਨ, ਜਿਸ ਦੌਰਾਨ ਇਕ ਮੈਰਿਜ ਪੈਲੇਸ ਵਿੱਚ ਖਾਣੇ ਨੂੰ ਲੈ ਕੇ ਪਰਿਵਾਰਕ ਮੈਬਰਾਂ ਅਤੇ ਪੈਲਸ ਮੈਨੇਜਰ ਵਿੱਚ ਖੜਕ ਗਈ। ਦੂਜਾ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਇੱਕ ਪੀਜ਼ਾ ਰਿਜ਼ੋਰਟ ਵਿੱਚ ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਰਿਜ਼ੋਰਟ ਵਿੱਚ ਬਹੁਤ ਸਾਰੀਆਂ ਕਮੀਆਂ ਪਾਈਆਂ ਗਈਆਂ।
ਪਰਿਵਾਰ ਮੈਬਰਾਂ ਤੇ ਪੈਲਸ ਮੈਨੇਜਰ ਵਿੱਚ ਖੜਕੀ :- ਪਹਿਲਾ ਮਾਮਲਾ ਅੰਮ੍ਰਿਤਸਰ ਦੇ ਵਲਾ ਵੇਰਕਾ ਬਾਈਪਾਸ ਉੱਤੇ ਸਥਿਤ ਇਕ ਮੈਰਿਜ ਪੈਲਸ ਵਿੱਚ ਭੜਕੇ ਲੜਕੀ ਪੱਖ ਦਾ ਹੈ, ਜਿੱਥੇ ਕਿ ਲੜਕੀ ਵਾਲੀਆਂ ਵੱਲੋਂ ਮੈਰਿਜ ਪੈਲੇਸ ਦੇ ਮੈਨੇਜਰ ਉੱਤੇ ਦੋਸ਼ ਲਗਾਉਂਦਿਆ ਦੱਸਿਆ ਕੀ ਅਸੀਂ ਇਸ ਪੈਲੇਸ ਵਿੱਚ 400 ਦੇ ਉਪਰ ਪਲੇਟਾਂ ਦੀ ਬੁਕਿੰਗ 2400 ਰੁਪਏ ਪ੍ਰਤੀ ਪਲੇਟ ਕੀਤੀ ਸੀ ਅਤੇ ਸਾਡੇ 350 ਦੇ ਕਰੀਬ ਮਹਿਮਾਨ ਪਹੁੰਚੇ। ਪਰ ਫਿਰ ਵੀ ਸਾਡੇ ਮਹਿਮਾਨਾ ਨੂੰ ਖਾਣਾ ਨਹੀ ਮਿਲਿਆ ਅਤੇ ਪਲੇਟਾਂ ਵੀ ਟੇਬਲ ਉੱਤੇ ਪਈਆਂ ਦਿਖਾਈ ਦੇ ਰਹੀਆਂ ਸਨ, ਜੋ ਕਿ ਸਾਡੇ ਨਾਲ ਮੈਰਿਜ ਪੈਲਸ ਵਾਲਿਆਂ ਧੋਖਾ ਕਰ ਸਾਡੀ ਸਮਾਜਿਕ ਤੇ ਪਰਿਵਾਰਕ ਛਵੀਂ ਖ਼ਰਾਬ ਕਰਨ ਦਾ ਕੰਮ ਕੀਤਾ ਹੈ, ਜਿਸ ਸਬੰਧੀ ਅਸੀਂ ਪੁਲਿਸ ਕੋਲੋ ਇਨਸਾਫ਼ ਦੀ ਮੰਗ ਕਰਦੇ ਹਾਂ।
ਰਿਜ਼ੋਰਟ ਵਿੱਚ ਛਾਪੇਮਾਰੀ:- ਇਸੇ ਤਰ੍ਹਾਂ ਹੀ ਦੂਜਾ ਮਾਮਲਾ ਦੌਰਾਨ ਅੰਮ੍ਰਿਤਸਰ ਸਿਹਤ ਵਿਭਾਗ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਵਿੱਚ ਇੱਕ ਰਿਜ਼ੋਰਟ ਵਿੱਚ ਛਾਪੇਮਾਰੀ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਇੱਕ ਵੀਡੀਓ ਮਿਲੀ ਸੀ, ਜਿਸ ਵਿੱਚ ਤੁਹਾਡੇ ਪੀਜ਼ੇ ਵਿੱਚੋਂ ਸੁੰਡੀਆਂ ਪਾਈਆਂ ਗਈਆਂ ਸਨ। ਜਿਸ ਦੇ ਚੱਲਦੇ ਅਸੀਂ ਆਪਣੀ ਟੀਮ ਦੇ ਨਾਲ ਇੱਥੇ ਛਾਪੇਮਾਰੀ ਕੀਤੀ ਹੈ। ਜਦੋਂ ਅਸੀਂ ਇਨ੍ਹਾਂ ਦੀ ਰਸੋਈ ਵਿੱਚ ਪੁੱਜੇ, ਤਾਂ ਉੱਥੇ ਕਾਫੀ ਖਾਮੀਆਂ ਪਾਈਆਂ ਗਈਆਂ ਕਈ ਚੀਜ਼ਾਂ ਦੀ ਤਰੀਕ ਵੀ ਲੰਘੀ ਹੋਈ ਸੀ ਜਿਸ ਦੇ ਚੱਲਦੇ ਅਸੀਂ ਇਹਨਾਂ ਦੇ ਪਨੀਰ ਦੇ ਹੋਰ ਕਈ ਚੀਜ਼ਾਂ ਦੇ ਸੈਂਪਲ ਲਏ ਗਏ ਹਨ।
- Kisani Dussehra Celebrated : ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਕੇਂਦਰ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕ ਕੇ ਮਨਾਇਆ ਕਿਸਾਨੀ ਦੁਸ਼ਹਿਰਾ
- Arjuna Awardee Harmanpreet Reached His School : ਹਾਕੀ ਟੀਮ ਦੇ ਕਪਤਾਨ ਅਤੇ ਅਰਜੁਨ ਐਵਾਰਡੀ ਹਰਮਨਪ੍ਰੀਤ ਪੁੱਜੇ ਆਪਣੇ ਸਕੂਲ
- Dussehra will be celebrated in Beas: 4 ਸਾਲਾਂ ਬਾਅਦ ਬਿਆਸ ਵਿੱਚ ਲੱਗੇਗਾ ਦੁਸਹਿਰਾ, ਰਾਵਣ ਦਹਿਨ ਦੀਆਂ ਤਿਆਰੀਆਂ ਮੁਕੰਮਲ
ਖ਼ਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ:- ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕੀ ਮੈਂ ਸ਼ਹਿਰ ਦੇ ਰਿਜ਼ੋਰਟ ਦੇ ਮਾਲਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੇ ਰਸੋਈ ਨੂੰ ਸਾਫ-ਸੁਥਰਾ ਰੱਖਣ ਤੇ ਗ੍ਰਾਹਕਾਂ ਨੂੰ ਸਾਫ-ਸੁਥਰਾ ਭੋਜਨ ਮੁਹੱਈਆਂ ਕਰਵਾਉਣ। ਉਹਨਾਂ ਕਿਹਾ ਕਿ ਜੇਕਰ ਖਾਣ ਵਾਲੀਆਂ ਚੀਜ਼ਾਂ ਗਲਤ ਪਾਈਆਂ ਗਿਆ ਜਾਂ ਮਿਲੀ ਲੰਘੇ ਸਮਾਨ ਦੀ ਵਰਤੋਂ ਪਾਈ ਗਈ ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।