ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਲੱਗ ਰਹੇ ਬਿਜਲੀ ਦੇ ਲੰਮੇ ਕੱਟਾਂ ਨੂੰ ਲੈਕੇ ਜੌੜਾ ਫਾਟਕ ਦੇ ਲੋਕਾਂ ਵੱਲੋਂ ਬਿਜਲੀ ਵਿਭਾਗ ਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਅੰਮ੍ਰਿਤਸਰ ਸ਼ਹਿਰ ਵਾਸੀ ਬੱਤੀ ਦੇ ਲੰਮੇ ਕੱਟਾਂ ਤੋਂ ਦੁਖੀ ਹੋਏ ਪਏ ਹਨ, ਜਿਸਦੇ ਚਲਦੇ ਉਨ੍ਹਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ, ਪਰ ਇਹ ਸਰਕਾਰ ਆਪਣੇ ਕਿਸੇ ਵੀ ਵਾਅਦੇ ਉਤੇ ਖਰੀ ਨਹੀਂ ਉਤਰੀ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਸਾਡੇ ਕੋਲੋਂ ਪੈਸੇ ਲੈ ਲਵੋ ਪਰ ਸਾਨੂੰ ਬੱਤੀ ਦੇ ਦਵੋ। ਉਨ੍ਹਾਂ ਕਿਹਾ ਸਾਨੂੰ ਬੱਤੀ ਮੁਫ਼ਤ ਨਹੀਂ ਚਾਹੀਦੀ।
ਤਿੰਨ ਦਿਨ ਤੋਂ ਨਹੀਂ ਆਈ ਬਿਜਲੀ : ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਇਲਾਕੇ ਵਿੱਚ ਲਗਾਤਾਰ ਤਿੰਨ ਦਿਨ ਤੋਂ ਬਿਜਲੀ ਨਾ ਆਉਣ ਕਾਰਨ ਲੋਕ ਕਾਫੀ ਤੰਗ ਹਨ। ਬਿਜਲੀ ਦੇ ਸਤਾਏ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਤਿੰਨ ਦਿਨ ਤੋਂ ਬਿਜਲੀ ਨਾ ਆਉਣ ਕਰਕੇ ਉਨ੍ਹਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਹੈ। ਇਲਾਕੇ ਵਿੱਚ ਕਈ ਦਿਲ ਦੇ ਮਰੀਜ਼ ਹਨ, ਅੱਤ ਦੀ ਗਰਮੀ ਤੇ ਉਤੇ ਬਿਜਲੀ ਦੇ ਕੱਟ ਕਾਰਨ ਉਹ ਗਰਮੀ ਵਿੱਚ ਮਰਨ ਨੂੰ ਮਜਬੂਰ ਹਨ, ਜੇਕਰ ਉਨ੍ਹਾਂ ਨੂੰ ਕੁੱਝ ਹੁੰਦਾ ਹੈ ਤਾਂ ਇਸ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ। ਉਥੇ ਹੀ ਉਸ ਇਲਾਕੇ ਦੀਆਂ ਔਰਤਾਂ ਦਾ ਕਹਿਣਾ ਹੈ ਕਿ ਬੀਤੇ ਤਿੰਨ ਦਿਨਾਂ ਤੋਂ ਬਿਜਲੀ ਨਾ ਆਉਣ ਕਰਕੇ ਉਨ੍ਹਾਂ ਵੱਲੋਂ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਿਕ ਮੈਂਬਰਾਂ ਦੇ ਘਰ ਭੇਜਿਆ ਗਿਆ ਹੈ ਤਾਂ ਜੋ ਕਿ ਉਹ ਗਰਮੀ ਵਿਚ ਆਪਣਾ ਸਹੀ ਸਮਾਂ ਉਥੇ ਕੱਢ ਸਕਣ।
- ਸੜਕੀ ਹਾਦਸਿਆਂ ਦੌਰਾਨ ਹਰ ਰੋਜ਼ ਪੰਜਾਬ 'ਚ ਹੁੰਦੀਆਂ 14 ਮੌਤਾਂ, ਕੀ ਸੜਕੀ ਸੁਰੱਖਿਆ ਫੋਰਸ ਰੋਕ ਸਕੇਗੀ ਮੌਤਾਂ ਦਾ ਸਿਲਸਿਲਾ-ਖ਼ਾਸ ਰਿਪੋਰਟ
- ਐੱਸਜੀਪੀਸੀ ਦੇ ਵਫ਼ਦ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ, ਵਫਦ ਨੇ ਗੁਰਦੁਆਰਾ ਸੋਧ ਬਿੱਲ 2023 ਨੂੰ ਨਾ-ਮਨਜ਼ੂਰ ਕਰਨ ਦੀ ਕੀਤੀ ਮੰਗ
- ਭਾਜਪਾ ਆਗੂ ਜੀਵਨ ਗੁਪਤਾ ਦਾ ਪੰਜਾਬ ਸਰਕਾਰ ਉੱਤੇ ਵਾਰ, ਕਿਹਾ-ਸੰਵਿਧਾਨ ਅਤੇ ਗਵਰਨਰ ਨੂੰ ਸੀਐੱਮ ਮਾਨ ਨੇ ਬਣਾਇਆ ਮਜ਼ਾਕ
ਇਲਾਕਾਵਾਸੀ ਸੌਰਵ ਉਰਫ ਮਿੱਠੂ ਮਦਾਨ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਹੁਣ ਬਿਜਲੀ ਨੂੰ ਲੈ ਕੇ ਤ੍ਰਾਹਿ-ਤ੍ਰਾਹਿ ਕਰ ਰਹੇ ਹਨ ਅਤੇ ਉਹ ਉਹਨਾਂ ਦੇ ਹੱਕ ਦੇ ਵਿਚ ਬੈਠਣ ਲਈ ਮਜਬੂਰ ਹਨ। ਉਨ੍ਹਾਂ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਵੱਲੋਂ ਬੇਸ਼ਕ ਬਿਜਲੀ ਦੇ ਮਾਫ ਕਰਨ ਦੀ ਗੱਲ ਕੀਤੀ ਜਾਂਦੀ ਹੈ, ਪਰ ਮੁਫਤ ਬਿਜਲੀ ਦਾ ਵੀ ਤਾਂ ਹੀ ਲਾਭ ਹੈ, ਜੇਕਰ ਬਿਜਲੀ ਆਵੇ। ਹੁਣ ਲੋਕ ਕਹਿ ਰਹੇ ਹਨ ਕਿ ਭਗਵੰਤ ਮਾਨ ਸਰਕਾਰ ਲੋਕਾਂ ਕੋਲੋਂ ਪੈਸੇ ਲੈ ਕੇ ਉਨ੍ਹਾਂ ਨੂੰ ਬਿਜਲੀ ਸਹੀ ਢੰਗ ਨਾਲ ਦਵੇ।
ਤਾਰਾਂ ਦੀ ਮੁਰੰਮਤ ਲਈ ਕੱਟੀ ਗਈ ਸੀ ਬਿਜਲੀ : ਉਥੇ ਦੂਸਰੇ ਪਾਸੇ ਪੁਲਿਸ ਅਧਿਕਾਰੀ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕੁਝ ਸਮੇਂ ਬਾਅਦ ਬਿਜਲੀ ਪੂਰਨ ਰੂਪ ਵਿੱਚ ਇਸ ਇਲਾਕੇ ਵਿੱਚ ਆ ਜਾਵੇਗੀ, ਕਿਉਂਕਿ ਇਲਾਕੇ ਵਿੱਚ ਤਾਰਾਂ ਉਤੇ ਜ਼ਿਆਦਾ ਲੋਡ ਪੈਣ ਕਰਕੇ ਬਿਜਲੀ ਦੀਆਂ ਤਾਰਾਂ ਸੜ ਗਈਆਂ ਸਨ ਤੇ ਹੁਣ ਅਸੀਂ ਜਲਦ ਹੀ ਬਾਕੀ ਤਿੰਨ ਟ੍ਰਾਂਸਫਾਰਮਰਾਂ ਨੂੰ ਠੀਕ ਕਰ ਰਹੇ ਹਾਂ ਤੇ ਬਿਜਲੀ ਜਲਦ ਤੋਂ ਜਲਦ ਲੋਕਾਂ ਤੱਕ ਮੁਹਇਆ ਕਰਾਵਾਂਗੇ। ਦੂਸਰੇ ਪਾਸੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜੋੜਾ ਫਾਟਕ ਉਤੇ ਹੁਣ ਧਰਨੇ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਵੀ ਅਸੀਂ ਸ਼ੁਰੂਆਤ ਕਰ ਦਿੱਤੀ ਹੈ।