ਅੰਮ੍ਰਿਤਸਰ: ਜ਼ਿਲ੍ਹੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (Kisan Mazdoor Struggle Committee) ਵੱਲੋਂ ਟੋਲ ਪਲਾਜ਼ਾ ਜਾਮ ਕਰਕੇ ਕਰਨਾਕਟ ਅਤੇ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਜ਼ੋਰਦਾਰ ਨਾਅਰੇਬਾਜ਼ ਕਰਦਿਆਂ ਕਿ ਕਰਨਾਟਕਾ ਵਿੱਚ ਆਪਣਾ ਹੱਕ ਮੰਗ ਰਹੇ ਅੰਨਦਾਤਾ ਨੂੰ ਬਿਨਾਂ ਕਿਸੇ ਕਸੂਰ ਤੋਂ ਚੁੱਕ ਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ।
ਕਿਸਾਨ ਆਗੂਆਂ ਮੁਤਾਬਿਕ ਕਰਨਾਟਕਾ ਦੇ ਕਿਸਾਨਾਂ ਨੇ ਗੰਨੇ ਦੀ ਫਸਲ ਦੀ ਰਾਸ਼ੀ ਲੈਣ ਲਈ ਇੱਕ ਸ਼ਾਂਤਮਈ ਮਾਰਚ (Peaceful march) ਕੱਢਣਾ ਸੀ ਜਿਸ ਲਈ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੀ ਕਰਨਾਟਕ ਪਹੁੰਚੀਆਂ ਹੋਈਆਂ ਸਨ। ਉਨ੍ਹਾਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਕਰਦੇ 2 ਹਜ਼ਾਰ ਤੋਂ ਜ਼ਿਆਦਾ ਕਿਸਾਨਾਂ ਨੂੰ ਪੁਲਿਸ ਨੇ ਜ਼ਬਰਨ ਜੇਲ੍ਹ ਅੰਦਰ ਬੰਦ ਕਰ ਦਿੱਤਾ ਅਤੇ ਕੇਂਦਰ ਦੇ ਨਾਲ-ਨਾਲ ਪੰਜਾਬ ਸਰਕਾਰ ਨੇ ਵੀ ਇਸ ਧੱਕੇਸ਼ਾਹੀ ਉੱਤੇ ਕੋਈ ਪ੍ਰਕਿਰਿਆ ਨਹੀਂ ਦਿੱਤੀ।
ਕਿਸਾਨਾਂ ਨੇ ਕਰਨਾਟਕ ਦੇ ਨਾਲ-ਨਾਲ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ (Warning to the government) ਦਿੰਦਿਆਂ ਕਿਹਾ ਕਿ ਜੇਕਰ ਜੇਲ੍ਹ ਵਿੱਚ ਬੰਦ ਕੀਤੇ ਕਿਸਾਨਾਂ ਦੀ ਰਿਹਾਈ ਨਾ ਹੋਈ ਅਤੇ ਕੇਂਦਰ ਅਤੇ ਪੰਜਾਬ ਸਰਕਾਰ ਨੇ ਕਰਨਾਟਕ ਸਰਕਾਰ ਉੱਤੇ ਰਿਹਾਈ ਲਈ ਦਬਾਅ ਨਹੀਂ ਬਣਾਇਆ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਸੂਬੇ ਭਰ ਵਿੱਚ ਰੇਲ ਜਾਮ (train jam) ਕਰਨ ਦੇ ਨਾਲ-ਨਾਲ ਚੱਕਾ ਜਾਮ ਕਰਨਗੇ ਅਤੇ ਟੋਲ ਪਲਾਜ਼ਿਆਂ ਉੱਤੇ ਵੀ (They will also sit on the plazas) ਧਰਨਾ ਦੇਣਗੇ।
ਇਹ ਵੀ ਪੜ੍ਹੋ: ਪੰਜਾਬ ਦੇ ਸੋਨੇ ਦੇ ਵਪਾਰੀਆਂ ਉੱਤੇ ਸ਼ਿਕੰਜਾ, 20 ਲੱਖ ਤੋਂ ਵੱਧ ਦਾ ਹੋਇਆ ਜੁਰਮਾਨਾ