ਅੰਮ੍ਰਿਤਸਰ: ਅੰਮ੍ਰਿਤਸਰ ਦੇ ਪਿੰਡ ਝੀਤੇ ਕਲਾਂ (Jhite Kalan village of Amritsar) ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੋਂ ਦੇ ਪਿੰਡ ਵਾਸੀਆਂ ਵੱਲੋਂ ਆਜ਼ਾਦ ਕਿਸਾਨ ਜਥੇਬੰਦੀ (Farmers' organization) ਦੇ ਨਾਲ ਪਿੰਡ ਦੇ ਬਾਹਰ ਆਪਣੇ ਪਿੰਡ ਦੇ ਵਿਧਾਇਕ ਖ਼ਿਲਾਫ਼ ਮੋਰਚਾ ਖੋਲ੍ਹਿਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਜੇਕਰ ਹਲਕਾ ਵਿਧਾਇਕ ਨੇ ਸਾਡੇ ਪਿੰਡ ਵਿੱਚ ਆਉਣਾ ਹੈ ਤਾਂ ਪਹਿਲਾਂ ਰਿਪੋਰਟ ਕਾਰਡ ਲੈ ਕੇ ਆਉਣ।
ਇਸ ਸੰਬੰਧੀ ਆਜ਼ਾਦ ਕਿਸਾਨ ਜਥੇਬੰਦੀਆਂ (Independent farmers' organizations) ਦੇ ਆਗੂ 'ਤੇ ਪਿੰਡ ਝੀਤੇ ਦੇ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਹਲਕੇ ਦੇ ਵਿਧਾਇਕ ਤਰਸੇਮ ਸਿੰਘ ਡੀਸੀ ਜੋ ਕਿ ਕਾਂਗਰਸੀ ਵਿਧਾਇਕ ਹੈ। ਜੋ ਪਿੰਡ ਵਿੱਚ ਧੜੇਬੰਦੀ ਬਣਾ ਕੇ ਲੋਕਾਂ ਨੂੰ ਆਪਸ 'ਚ ਲੜਾ ਕੇ, ਆਪਣੇ ਬੰਦਿਆਂ ਨੂੰ ਸ਼ਹਿ ਦੇ ਕੇ ਅਤੇ ਪੁਲਿਸ ਦੀ ਮਿਲੀਭੁਗਤ ਨਾਲ ਪਿੰਡ ਦੇ ਨਿਰਦੋਸ਼ ਲੋਕਾਂ 'ਤੇ ਝੂਠੇ ਪਰਚੇ ਦਰਜ ਕਰਵਾਉਂਦਾ ਹੈ।
ਜਿਸ ਸਬੰਧੀ ਅਸੀਂ ਕਈ ਵਾਰ ਇਨਕੁਆਰੀ ਕਰਵਾਈ ਹੈ 'ਤੇ ਝੂਠੇ ਪਰਚੇ ਰੱਦ ਕਰਵਾਏ ਹਨ ਪਰ ਇਸ ਵਾਰ ਚੋਣਾਂ ਸਮੇਂ ਅਸੀਂ ਅਜਿਹੇ ਐਮ. ਐਲ. ਏ (M. L. A.) ਨੂੰ ਪਿੰਡ ਵਿਚ ਨਹੀਂ ਵੜਨ ਦਿੱਤਾ ਜਾਵੇਗਾ। ਜੋ ਸਾਡੇ ਪਿੰਡ ਦੇ ਲੋਕਾਂ ਨਾਲ ਧੱਕਾ ਕਰਦਾ ਹੋਵੇ ਅਸੀਂ ਉਸ ਦਾ ਚੋਣਾਂ ਮੌਕੇ ਪੁਰਜ਼ੋਰ ਵਿਰੋਧ ਕਰਾਂਗੇ ਅਤੇ ਉਸ ਕੋਲੋਂ ਹਲਕੇ ਦੇ ਵਿਕਾਸ ਕਾਰਜਾਂ ਦਾ ਰਿਪੋਰਟ ਕਾਰਡ ਵੀ ਮੰਗਾਂਗੇ।
ਇਹ ਵੀ ਪੜ੍ਹੋ: ਹਰਿਆਣਾ: ਇੱਕ ਹੀ ਪਰਿਵਾਰ ਦੇ 5 ਮੈਂਬਰਾਂ ਨੇ ਕੀਤੀ ਖੁਦਕੁਸ਼ੀ, ਜਾਂਚ ’ਚ ਜੁੱਟੀ ਪੁਲਿਸ
ਇਸ ਸੰਬੰਧੀ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਤਰਸੇਮ ਸਿੰਘ ਡੀਸੀ (MLA Tarsem Singh DC) ਦੇ ਲੜਕੇ ਨੇ ਕਿਹਾ ਕਿ ਸਾਡੇ ਵੱਲੋਂ ਸਾਰੇ ਹੀ ਤਰ੍ਹਾਂ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ ਇਲਾਕਾ ਨਿਵਾਸੀਆਂ ਦੇ ਕਹਿਣ ਮੁਤਾਬਿਕ ਹੋ ਰਹੇ ਹਨ। ਲੋਕਾਂ ਵੱਲੋਂ ਬਾਏ ਨੇਮ ਆਪਣੇ ਕੰਮ ਕਰਵਾਏ ਜਾ ਰਹੇ ਹਨ ਕਿਉਂਕਿ ਕਾਂਗਰਸ ਸਰਕਾਰ ਨੇ ਵਿਕਾਸ ਕਾਰਜ ਲਈ ਸਾਰੇ ਪਾਸੇ ਖੁਲੇ ਦਿਲ ਨਾਲ ਗਰਾਂਟਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਸਾਨਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਇਨ੍ਹਾਂ ਵਿੱਚ ਕੁਝ ਸ਼ਰਾਰਤੀ ਅਨਸਰ ਰਲ ਕੇ ਇਸ ਤਰ੍ਹਾਂ ਦੇ ਕੰਮ ਕਰਵਾਉਂਦੇ ਰਹਿੰਦੇ ਹਨ ਨਹੀਂ ਤਾਂ ਸਾਡੀ ਜਿਹੜ੍ਹੇ ਸੀਨੀਅਰ ਕਿਸਾਨ ਆਗੂਆਂ (Senior Farmer Leaders) ਨਾਲ ਗੱਲਬਾਤ ਹੁੰਦੀ ਹੈ ਉਨ੍ਹਾਂ ਦਾ ਵਿਵਹਾਰ ਸਾਡੇ ਨਾਲ ਬਿਲਕੁਲ ਠੀਕ ਹੈ ਇਨ੍ਹਾਂ ਵਿੱਚ ਕੁਝ ਕੁਝ ਸ਼ਰਾਰਤੀ ਅਨਸਰ ਹੁੰਦੇ ਹਨ ਜੋ ਜਾਣ ਬੁੱਝ ਕੇ ਮਾਹੌਲ ਕਰਦੇ ਹਨ। ਜਿਨ੍ਹਾਂ ਅੱਜ ਰਲ ਕੇ ਸਾਡੀਆਂ ਗੱਡੀਆਂ ਨੂੰ ਘੇਰਿਆ ਅਤੇ ਵਿਰੋਧ ਕਰਨ ਲੱਗ ਪਏ।
ਇਸ ਮੌਕੇ ਪੁੁਲਿਸ ਅਧਿਕਾਰੀਆਂ ਨੇ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਵਾਇਆ ਅਤੇ ਤਰਸੇਮ ਸਿੰਘ ਡੀਸੀ ਨੂੰ ਕਿਸਾਨ ਜਥੇਬੰਦੀਆਂ ਤੋਂ ਛੁਡਵਾਇਆ। ਇਸ ਮੌਕੇ ਕਿਸਾਨ ਜਥੇਬੰਦੀਆਂ ਨੂੰ ਕਾਂਗਰਸੀ ਹਲਕਾ ਵਿਧਾਇਕ ਤਰਸੇਮ ਸਿੰਘ ਡੀਸੀ (MLA Tarsem Singh DC) ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ
ਇਹ ਵੀ ਪੜ੍ਹੋ: ਲੁਧਿਆਣਾ ‘ਚ ਕੇਜਰੀਵਾਲ ਦਾ ਹੋਇਆ ਵਿਰੋਧ