ਅੰਮ੍ਰਿਤਸਰ: ਅੰਮ੍ਰਿਤਸਰ ਤੇ ਸਰਹੱਦ ਦੇ ਇਲਾਕੇ ਅਟਾਰੀ ਵਾਹਗਾ Attari Wagah in the border area of Amritsar ਅਤੇ ਤਾਰੋਂ ਪਾਰ ਜਿਹੜੀ ਜ਼ਮੀਨ Farmers farming near Attari Wagah in the border ਜਿਸ ਨੂੰ ਕਿਸਾਨ ਤਾਰੋਂ ਪਾਰ ਜ਼ਮੀਨ ਦੀ ਵਾਹੀ ਲਈ ਜਾਂਦੇ ਹਨ, ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਕਰਕੇ ਅਟਾਰੀ ਵਾਹਗਾ ਪਾਰੋਂ ਮਜ਼ਦੂਰ ਕੰਮ ਕਰਨ ਲਈ ਆਪਣੇ ਖੇਤਾਂ ਵਿੱਚ ਲੈ ਕੇ ਜਾਂਦੇ ਹਨ ਤਾਂ ਬੀਐਸਐਫ ਦੇ ਅਧਿਕਾਰੀ ਉਨ੍ਹਾਂ ਨੂੰ 9.30 ਤੱਕ ਆਪਣਿਆਂ ਖੇਤਾਂ ਵਿੱਚ ਮਜ਼ਦੂਰ ਲੈ ਕੇ ਜਾਣ ਲਈ ਭੇਜਦੇ ਹਨ।
ਇਸ ਮੌਕੇ ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਿਸਾਨ ਖੇਤੀ ਕਿਤੇ ਦੇ ਨਾਲ ਜੁੜਿਆ ਹੁੰਦਾ ਹੈ, ਉਨ੍ਹਾਂ ਕਿਹਾ ਕਿ ਜਦੋਂ ਅਸੀਂ ਗੇਟ ਤੋਂ ਪਾਰ ਜਾ ਲੱਗਦੇ ਹਾਂ ਅਤੇ ਸਾਡਾ ਟਾਈਮ ਟੇਬਲ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਹੁੰਦਾ ਹੈ। ਪਰ ਸਾਨੂੰ ਬੀਐਸਐਫ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਕਿਹਾ ਕਿ ਸਾਡੇ ਨਾਲ ਅਸੀਂ ਆਪਣੀ ਲੇਬਰ ਲੈ ਕੇ ਜਾਂਦੇ ਹਾਂ ਤੇ ਸਾਨੂੰ ਸਾਢੇ ਨੌਂ ਵਜੇ ਤੋਂ ਬਾਅਦ ਤਾਰੋਂ ਪਾਰ ਜਾਣ ਦਿੰਦੇ ਹਨ ਤੇ ਸ਼ਾਮ ਨੂੰ ਤਿੰਨ ਵਜੇ ਵਿਸਲ ਮਾਰ ਕੇ ਵਾਪਸ ਬੁਲਾ ਲੈਂਦੇ ਹਨ। ਜਿਸ ਕਰਕੇ ਅਸੀਂ ਸਹੀ ਤਰੀਕੇ ਨਾਲ ਆਪਣੀ ਫ਼ਸਲ ਦੀ ਵਾਹੀ ਵੀ ਨਹੀਂ ਕਰ ਸਕਦੇ ਅਤੇ ਨਾ ਹੀ ਸਾਡੀ ਲੇਬਰ ਦਾ ਖਰਚਾ ਸਾਡਾ ਪੂਰਾ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਕਿੱਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੁੰਦਾ ਹੈ, ਅਸੀਂ ਪਾਣੀ ਵੀ ਲਗਾਉਣਾ ਹੁੰਦਾ ਹੈ ਅਤੇ ਬੀਜ ਵੀ ਬੌਣਾ ਹੁੰਦਾ ਹੈ। ਅਸੀਂ ਸਾਲ ਵਿੱਚ ਸਿਰਫ ਦੋ ਹੀ ਫ਼ਸਲਾਂ ਕਣਕ ਤੇ ਝੋਨਾ ਬੀਜ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਜਿਹੜੇ ਸਰਕਾਰਾਂ ਵੱਲੋਂ ਪੈਸੇ ਰਹਿੰਦੇ ਹਨ, ਉਹ ਵੀ ਸਾਨੂੰ ਅਜੇ ਤੱਕ ਨਹੀਂ ਮਿਲੇ। ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਾਂ ਜੋ ਤਾਰੋਂ ਪਾਰ ਜ਼ਮੀਨ ਦੇ ਛੱਡੇ ਪੈਸੇ ਬਣਦੇ ਹਨ, ਬਕਾਇਆ ਰਾਸ਼ੀ ਹੈ ਕੇਂਦਰ ਸਰਕਾਰ ਨੂੰ ਸਾਡੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ, ਪਰ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਜਾਰੀ ਨਹੀਂ ਕੀਤੀ ਗਈ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਕਿਸਾਨ ਸੜਕਾਂ ਉੱਤੇ ਉਤਰਦੇ ਹਨ ਅਤੇ ਸਰਕਾਰਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹਨ। ਇਸ ਵਾਰ 'ਤੇ ਪੰਜਾਬ ਸਰਕਾਰ ਨੇ ਵੀ ਪੈਸੇ ਭੇਜ ਦਿੱਤੇ ਹਨ, ਪਰ ਉੱਜੜੇ ਸੂਬੇ ਦਾ ਪ੍ਰਸ਼ਾਸਨ ਉਹਦੇ ਵੱਲੋਂ ਅਣਗਹਿਲੀਆਂ ਕਰਕੇ ਸਾਨੂੰ ਅਜੇ ਤੱਕ ਸਾਡਾ ਮੁਆਵਜ਼ਾ ਨਹੀਂ ਮਿਲਿਆ। ਜੇਕਰ ਗੱਲ ਕਰੀਏ ਤਾਂ ਤਾਰੋਂ ਪਾਰ ਡ੍ਰੋਨ ਦੇ ਰਾਹੀਂ ਜੋ ਨਸ਼ੇ ਅਤੇ ਹਥਿਆਰਾਂ ਦੇ ਹਨ, ਉਹ ਵੀ ਕਿਸਾਨਾਂ ਉੱਤੇ ਥੋਪਿਆ ਜਾਂਦਾ ਹੈ। ਇਸ ਵਿੱਚ ਕਿਸਾਨ ਦਾ ਕੀ ਕਸੂਰ ਹੈ, ਕਿਉਂਕਿ ਬੀਐੱਸਐੱਫ਼ ਰਾਤ ਨੂੰ ਪਹਿਰਾ ਦਿੰਦੀ ਹੈ, ਇਹ ਬੀਐਸਐਫ ਨੂੰ ਦੇਖਣਾ ਚਾਹੀਦਾ ਹੈ ਕਿ ਕਿਹੜਾ ਕਿਸਾਨ ਸ਼ਰਾਰਤੀ ਹੈ ਜਾਂ ਕਿਹੜਾ ਗ਼ਲਤ ਕੰਮਾਂ ਵਿੱਚ ਹੈ। ਜੇਕਰ ਡੌਨ ਦੇ ਰਾਹੀਂ ਨਸ਼ਾ ਜਾਂ ਹਥਿਆਰ ਸਾਡੀ ਜ਼ਮੀਨ ਸੁੱਟ ਜਾਂਦੇ ਹਨ ਅਤੇ ਉਹ ਸਾਨੂੰ ਕਸੂਰਵਾਰ ਗਿਣਦੇ ਹਨ।
ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਕੋਲੋਂ ਨਸ਼ਾ ਜਾਂ ਹਥਿਆਰ ਫੜਿਆ ਨਹੀਂ ਜਾਂਦਾ ਤੇ ਉਸ ਨੂੰ ਕਸੂਰਵਾਰ ਕਿਉਂ ਗਿਣਿਆ ਜਾਂਦਾ ਹੈ। ਅਸੀਂ ਬੀਐਸਐਫ ਅਧਿਕਾਰੀਆਂ ਤੋਂ ਮੰਗ ਕਰਦੇ ਹਨ ਕਿ ਜੋ ਮਾੜੇ ਅਨਸਰਾਂ ਨੂੰ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਨਾ ਕਿ ਕਿਸਾਨਾਂ ਦੇ ਖਿਲਾਫ਼ ਅਸੀਂ ਤਾਂ ਰਾਤ ਤਾਰੋਂ ਪਾਰ ਰਹਿੰਦੇ ਨਹੀਂ ਅਸੀਂ ਤਾਂ ਦਿਨੇ ਜਾਂਦੇ ਹਾਂ, ਉਹ ਵੀ ਚੈਕਿੰਗ ਕਰਾ ਕੇ ਜਾਂਦੇ ਹਾਂ ਅਤੇ ਚੈਕਿੰਗ ਕਰਵਾ ਕੇ ਹੀ ਵਾਪਸ ਆਉਂਦੇ ਹਾਂ।
ਉੱਥੇ ਹੀ ਕਿਸਾਨ ਆਗੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਕਿਹਾ ਕਿ ਖਾਦ ਬੀਜ ਅਤੇ ਖਾਦਾਂ ਦੀਆਂ ਦੁਕਾਨਾਂ ਤੋਂ ਖਾਦ ਲੈਣ ਜਾਂਦੇ ਹਾਂ, ਗੋਰਖਾ ਸਟੋਰ ਦੇ ਮਾਲਕਾਂ ਵੱਲੋਂ ਸਾਨੂੰ ਕਿਹਾ ਜਾਂਦਾ ਹੈ ਕਿ ਖਾਦ ਦੇ ਨਾਲ ਤੁਹਾਨੂੰ ਕੀਟਨਾਸ਼ਕ ਦਵਾਈ ਵੀ ਲੈਣੀ ਪਵੇਗੀ। ਜੇਕਰ ਕੀਟਨਾਸ਼ਕ ਦਵਾਈ ਨਹੀਂ ਲਵੋਗੇ ਤੋਂ ਤਨਖ਼ਾਹ ਨਹੀਂ ਮਿਲੇਗੀ, ਹਾਲਾਂਕਿ ਸਰਕਾਰ ਨੂੰ ਕੋਈ ਇਹੋ ਜਿਹਾ ਫਾਰਮੂਲਾ ਨਹੀਂ ਲਾਗੂ ਕੀਤਾ ਗਿਆ। ਅਧਿਕਾਰੀ ਨੇ ਕਿਹਾ ਅਸੀਂ ਕਈ ਵਾਰ ਖੇਤੀਬਾੜੀ ਮਹਿਕਮੇ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ, ਪਰ ਉਨ੍ਹਾਂ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਕੋਈ ਫਾਰਮੂਲਾ ਲਾਗੂ ਨਹੀਂ ਕੀਤਾ। ਪਰ ਦੁਕਾਨਦਾਰ ਇਸ ਗੱਲ ਨੂੰ ਨਹੀਂ ਮੰਨਦੇ ਉਹ ਜ਼ਬਰਦਸਤੀ ਖਾਦ ਦੇ ਨਾਲ ਸਾਨੂੰ ਕੀਟਨਾਸ਼ਕ ਦਵਾਈ ਥੋਪਦੇ ਹਨ, ਅਸੀਂ ਇਸ ਦਾ ਵਿਰੋਧ ਕਰਦੇ ਹਾਂ ਬਾਈਪਾਸ ਪੁੱਜੇ।
ਉਨ੍ਹਾਂ ਕਿਹਾ ਕਿ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਜਾਂਦਾ, ਪਰ ਇਸ ਦੀ ਭਰਪਾਈ ਨਹੀਂ ਹੁੰਦੀ ਹੈ। ਸਰਕਾਰਾਂ ਸਿਰਫ਼ ਦਾਅਵੇ ਕਰਦੀਆਂ ਹਨ, ਪਰ ਜ਼ਮੀਨੀ ਹਕੀਕਤ ਵੀ ਕਿਸਾਨ ਨੂੰ ਕੁਝ ਹੋਰ ਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇਸ ਦਾ ਵੀ ਬੀਮਾ ਹੋਣਾ ਚਾਹੀਦਾ ਹੈ ਤਾਂ ਜੋ ਖਰਾਬ ਫਸਲ ਦਾ ਕਿਸਾਨਾਂ ਨੂੰ ਬੀਮਾ ਮਿਲ ਸਕੇ। ਕਿਸਾਨ ਆਗੂ ਨੇ ਕਿਹਾ ਕਿ ਜਦੋਂ ਅਸੀਂ ਤਾਰੋਂ ਪਾਰ ਜ਼ਮੀਨ ਦੀ ਵਾਹੀ ਕਰਨ ਲਈ ਜਾਂਦੇ ਹਾਂ ਅਤੇ ਉੱਥੇ ਜੰਗਲੀ ਜਾਨਵਰ ਇੰਨੇ ਕੁ ਜ਼ਿਆਦਾ ਹਨ, ਜੋ ਸਾਡੀ ਬੀਜੀ ਹੋਈ ਫਸਲ ਨੂੰ ਖਰਾਬ ਕਰ ਦਿੰਦੇ ਹਨ ਅਤੇ ਸਾਡਾ ਕਾਫ਼ੀ ਨੁਕਸਾਨ ਹੁੰਦਾ ਹੈ। ਜਿਸ ਦੇ ਚੱਲਦੇ ਅਸੀਂ ਬੀਐਸਐਫ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ।
ਕਿਸਾਨ ਆਗੂ ਨੇ ਕਿਹਾ ਕਿ ਤਾਰੋਂ ਪਾਰਲੀ ਜ਼ਮੀਨ ਹੁੰਦੀ ਉੱਚ ਦੋ ਫ਼ਸਲਾਂ ਹੀ ਨਿਕਲਦੀਆਂ ਹਨ, ਪਤਝੜੀ ਤਾਰੋ ਪਹਿਲਾਂ ਜ਼ਮੀਨ ਹੈ। ਉਸ ਵਿੱਚ ਅਸੀਂ ਚਾਰ ਪੰਜ ਫਸਲਾਂ ਹਰ ਸਾਲ ਵਿੱਚ ਵੀ ਸਕਦੇ ਹਾਂ, ਜਿਹੜੇ ਤਾਰੋਂ ਪਾਰ ਕਿਸਾਨਾਂ ਦੀ ਜ਼ਮੀਨ ਹੈ, ਉਹ ਕਿਸਾਨ ਹਮੇਸ਼ਾ ਨੁਕਸਾਨ ਵਿੱਚ ਹੀ ਰਹਿੰਦੇ ਹਨ। ਉਨ੍ਹਾਂ ਨੂੰ ਕੋਈ ਮੁਨਾਫਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਅਸੀਂ ਬੀਐਸਐਫ ਅਧਿਕਾਰੀਆਂ ਤੋਂ ਮੰਗ ਕਰਦੇ ਹਾਂ ਜਿਹੜੀ ਬੀਐੱਸਐੱਫ ਅਧਿਕਾਰੀਆਂ ਵੱਲੋਂ ਸਰਹੱਦ ਉੱਤੇ ਤਾਰ ਲਗਾਈ ਗਈ ਹੈ, ਉਹ ਜੇਕਰ ਜ਼ੀਰੋ ਲਾਈਨ ਉੱਤੇ ਲਗਾਈ ਜਾਵੇ ਅਤੇ ਸਾਡੀ ਜਿਹੜੀ ਜ਼ਮੀਨ ਹੈ, ਉਹ ਸਹੀ ਤਰੀਕੇ ਨਾਲ ਵਾਹੀਯੋਗ ਹੋ ਜਾਵੇਗੀ, ਜਿਸ ਵਿੱਚ ਕਿਸਾਨਾਂ ਨੂੰ ਵੀ ਕਾਫੀ ਫਾਇਦਾ ਹੋਵੇਗਾ।
ਉਨ੍ਹਾਂ ਕਿਹਾ ਜਿਹੜਾ ਸਰਕਾਰ ਨੂੰ ਸਾਨੂੰ ਮੁਆਵਜ਼ਾ ਮਿਲਦਾ ਹੈ ਉਹ ਸਰਕਾਰ ਸਾਡਾ ਮਾਰਗ ਵੀ ਬੰਦ ਕਰ ਦੇਵੇ ਜੇਕਰ ਇਹ ਤਾਰ ਜ਼ੀਰੋ ਲਾਈਨ ਦੇ ਲਾਗੇ ਲੱਗ ਜਾਵੇ ਉਨ੍ਹਾਂ ਕਿਹਾ ਕਿਸਾਨਾਂ ਨੂੰ ਕੋਈ ਸ਼ੌਕ ਨਹੀਂ ਪਰਾਲੀ ਜਲਾਉਣ ਦਾ ਸਾਨੂੰ ਮਜਬੂਰੀ ਨਾਲ ਪਰਾਲੀ ਜਲਾਉਣ ਪੈਂਦੀ ਹੈ ਕਿਹਾ ਸਰਕਾਰ ਬਿਆਨ ਦੇ ਦਿੰਦੀ ਹੈ ਨਾ ਇਹ ਤੱਕ ਸਰਕਾਰ ਵੱਲੋਂ ਕੋਈ ਮੁਆਵਜ਼ਾ ਮਿਲਿਆ ਹੈ ਨਾ ਕੋਈ ਸੰਦ ਮਿਲਿਆ ਹੈ ਜਿਹੜੀ ਪਰਾਲੀ ਦੀ ਰੱਖ ਰਖਾਅ ਕਰ ਸਕੇ ਕੇਹਾ ਸੰਦ ਲੈਣ ਲਈ ਸਰਕਾਰ ਵੱਲੋਂ ਫਾਰਮ ਭਰੇ ਗਏ ਆਨਲਾਈਨ ਰਿਫਲੈਕਟਰ ਵੀ ਕਰਾਏ ਗਏ ਪਰ ਅਜੇ ਤਕ ਸਾਨੂੰ ਕੋਈ ਵੀ ਮਸ਼ੀਨ ਜਾਂ ਸੰਦ ਨਹੀਂ ਮਿਲਿਆ ਜਿਸ ਦੀਆਂ ਹੀ ਪਰਾਲੀ ਦੀ ਸਾਂਭ ਸੰਭਾਲ ਕਰ ਸਕੇ।
ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਦਿੱਲੀ ਵਿੱਚ ਬੈਠੇ ਪੰਜਾਬ ਦਾ ਧੂੰਆਂ ਨਜ਼ਰ ਆਉਂਦਾ ਹੈ, ਜਿਹੜਾ ਫੈਕਟਰੀਆਂ ਵਿੱਚ ਰੋਜ਼ ਗੰਦਾ ਧੂੰਆਂ ਨਿਕਲਦਾ ਹੈ, ਜਿਨ੍ਹਾਂ ਨਾਲ ਕਈ ਬੀਮਾਰੀਆਂ ਪੈਦਾ ਹੁੰਦੀਆਂ ਹਨ, ਉਹ ਨਜ਼ਰ ਨਹੀਂ ਆਉਂਦਾ ਪਹਿਰੇਦਾਰ ਕਿਸਾਨਾਂ ਦੁਖੀ ਹੋ ਕੇ ਕਿਹਾ ਕਿ ਅਸੀਂ ਕਿੰਨੀ ਹੈ ਸਰਕਾਰ ਤਾਰੋਂ ਪਾਰ ਜਿਹੜੀ ਸਾਡੀ ਜ਼ਮੀਨ ਹੈ। ਉਹ ਆਪਣੇ ਕਬਜ਼ੇ ਵਿੱਚ ਲੈ ਲਿਆ ਜੋ ਮੁਆਵਜ਼ਾ ਬੰਦਾ ਸਾਨੂੰ ਦੇ ਦੇਵੇ ਸਾਡਾ ਉੱਤੇ ਖਰਚਾ ਵੀ ਪੂਰਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰਾਂ ਦੀ ਹੈ, ਉਹ ਸਿਰਫ ਦਾਅਵੇ ਹੀ ਕਰਦੀ ਹੈ, ਪਰ ਉਹ ਦਾਅਵੇ ਕਾਗਜ਼ਾਂ ਤੱਕ ਹੀ ਸੀਮਤ ਰਹਿੰਦੇ ਹਨ।
ਇਹ ਵੀ ਪੜੋ:- ਪੰਜਾਬ ਦੇ ਮੁਲਾਜ਼ਮ ਸ਼ਿਮਲਾ ਵਿੱਚ ਕਰਨਗੇ AAP ਖ਼ਿਲਾਫ਼ ਪ੍ਰਦਰਸ਼ਨ, ਮੁਲਾਜ਼ਮਾਂ ਨੇ ਪੋਲ ਖੋਲ੍ਹ ਰੈਲੀ ਕਰਨ ਦਾ ਕੀਤਾ ਐਲਾਨ