ETV Bharat / state

ਮੋਗਾ 'ਚ ਲਾਠੀਚਾਰਜ ਹੋਣ ਤੋਂ ਬਾਅਦ ਕਿਸਾਨਾਂ ਨੇ ਕੀਤਾ ਵੱਡਾ ਕੰਮ, ਸਰਕਾਰ ਨੂੰ ਲਿਆਤੀ ਕੰਬਣੀ! - ਲਾਠੀਚਾਰਜ

ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਜੰਮਕੇ ਭੜਾਸ ਕੱਢੀ ਤੇ ਕੈਪਟਨ ਸਰਕਾਰ ਦਾ ਪੁਤਲਾ ਫੂਕਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਕਿਸਾਨਾਂ ਨੇ ਕੀਤਾ ਵੱਡਾ ਕੰਮ
ਕਿਸਾਨਾਂ ਨੇ ਕੀਤਾ ਵੱਡਾ ਕੰਮ
author img

By

Published : Sep 4, 2021, 6:06 PM IST

ਅੰਮ੍ਰਿਤਸਰ: ਮੋਗਾ ਵਿਖੇ ਹੋਏ ਕਿਸਾਨਾਂ 'ਤੇ ਲਾਠੀਚਾਰਜ ਦੇ ਮਾਮਲੇ 'ਚ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਦੇ ਖਿਲਾਫ਼ ਜੰਮਕੇ ਭੜਾਸ ਕੱਢੀ ਤੇ ਕੈਪਟਨ ਸਰਕਾਰ ਦਾ ਪੁਤਲਾ ਫੂਕਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੋਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਗੁਰਬਰਚਨ ਸਿੰਘ ਚੱਬਾ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਵੱਲੋਂ ਮੋਗਾ ਵਿਖੇ ਜੋ ਕਾਰਾ ਕੀਤਾ ਗਿਆ ਹੈ ਉਹ ਬੇਹੱਦ ਨਿੰਦਨਯੋਗ ਹੈ।

ਕਿਸਾਨਾਂ ਨੇ ਕੀਤਾ ਵੱਡਾ ਕੰਮ

ਜ਼ਿਕਰਯੋਗ ਹੈ ਕਿ 9 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਹਨ ਪਰ ਹਾਲੇ ਤੱਕ ਕਿਸਾਨਾਂ ਦੇ ਮਸਲੇ ਦਾ ਹੱਲ ਨਹੀਂ ਨਿੱਕਲਿਆ ਜਿਸਨੂੰ ਦੇਖਦੇ ਹੋਏ ਕਿਸਾਨਾਂ ਨੇ ਪੰਜਾਬ ਦੇ ਸਿਆਸੀ ਲੀਡਰਾਂ ਨੂੰ ਵੀ ਚਿਤਾਵਨੀ ਦਿੱਤੀ ਹੋਈ ਸੀ ਕਿ ਜੇਕਰ ਤੁਸੀਂ ਪੰਜਾਬ ਚ ਆਪਣਾ ਕੋਈ ਵੀ ਪ੍ਰੋਗਰਾਮ ਉਲੀਕੋਗੇ ਤਾਂ ਅਸੀਂ ਤੁਹਾਡਾ ਵਿਰੋਧ ਕਰਾਂਗੇ। ਇਸ ਐਲਾਨ ਦੇ ਬਾਅਦ ਵੀ ਸਿਆਸੀ ਜਮਾਤਾਂ ਆਪਣੀ ਸਿਆਸਤ ਚਮਕਾਉਣ ਲਈ ਵੱਡੇ ਪ੍ਰਗਰਾਮ ਕਰ ਰਹੇ ਹਨ। ਪਰ ਇਹਨਾਂ ਸਿਆਸੀ ਗਲਿਆਰਿਆਂ ਨੂੰ ਦੇਸ਼ ਦੇ ਅੰਨਦਾਤਾ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੋਗਾ ਵਿੱਚ ਵੀ ਸੁਖਬੀਰ ਬਾਦਲ ਦਾ ਕਿਸਾਨਾਂ ਨੇ ਜੰਮਕੇ ਵਿਰੋਧ ਕੀਤਾ ਜਿਸਤੋਂ ਬਾਅਦ ਕੈਪਟਨ ਦੀ ਪੁਲਿਸ ਨੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਤੇ 17 ਕਿਸਾਨਾਂ ਤੇ ਪਰਚੇ ਵੀ ਦਰਜ ਕੀਤੇ ਗਏ। ਜਿਸਦੇ ਵਿਰੋਧ ਚ ਅੰਮ੍ਰਿਤਸਰ ਹਰੀਕੇ ਹਾਈਵੇ 'ਤੇ ਪਿੰਡ ਚੱਬਾ ਵਿਖੇ ਕਿਸਾਨ ਮਜ਼ਦੂਰ ਸੰਘਰਸ ਕਮੇਟੀ ਦੇ ਆਗੂਆਂ ਵੱਲੋਂ ਸਰਕਾਰ ਦੇ ਪੁਤਲੇ ਸਾੜੇ ਗਏ ਹਨ।

ਇਹ ਵੀ ਪੜ੍ਹੋ : ਮਲੂਕਾ ਦੇ ਬੇਟੇ ਨੂੰ ਜਨਰਲ ਸਕੱਤਰ ਥਾਪਿਆ, ਹੁਣ ਖੁਦ ਲੜਨਗੇ ਚੋਣ

ETV Bharat Logo

Copyright © 2024 Ushodaya Enterprises Pvt. Ltd., All Rights Reserved.