ETV Bharat / state

ਦੂਜੇ ਦਿਨ ਵੀ ਕਿਸਾਨਾਂ ਦਾ ਧਰਨਾ ਜਾਰੀ, ਕਈ ਸ਼ਹਿਰਾਂ ਵਿੱਚ ਡਟੇ ਹੋਏ ਨੇ ਕਿਸਾਨ

ਪੰਜਾਬ 'ਚ 6 ਦਿਨ ਦੀ ਹੜਤਾਲ ਤੋਂ ਬਾਅਦ ਬੁੱਧਵਾਰ ਨੂੰ ਪਹਿਲੇ ਦਿਨ ਹੀ ਸਰਕਾਰੀ ਬੱਸਾਂ ਸੜਕਾਂ 'ਤੇ ਚੱਲੀਆਂ, ਪਰ ਹੁਣ ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਵੀ ਆਪਣੀਆਂ ਮੰਗਾਂ ਨੂੰ ਲੈ ਕੇ 5 ਜ਼ਿਲ੍ਹਿਆਂ ਵਿਚ ਸੜਕਾਂ 'ਤੇ ਉਤਰਿਆ ਜਿਸ ਕਾਰਨ ਆਮ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ ਅੱਜ ਦੂਜੇ ਦਿਨ ਵੀ ਲਗਾਤਾਰ ਇਹ ਪ੍ਰਦਰਸ਼ਨ ਕਿਸਾਨਾਂ ਵੱਲੋਂ ਜਾਰੀ ਹੈ।

Samyukt Kisan Morcha stopped the highways

author img

By

Published : Nov 17, 2022, 8:09 AM IST

Updated : Nov 17, 2022, 9:50 AM IST

ਅੰਮ੍ਰਿਤਸਰ/ਮਾਨਸਾ/ਹੁਸ਼ਿਆਰਪੁਰ/ਫ਼ਰੀਦਕੋਟ: ਪੰਜਾਬ ਭਰ ਵਿੱਚ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਸੂਬੇ ਦੀ ਕਈ ਜ਼ਿਲ੍ਹਿਆਂ ਵਿੱਚ ਵੱਖ-ਵੱਖ ਕਿਸਾਨ ਜੱਥੇਬੰਦੀਆਂ ਵੱਲੋਂ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਕਈ ਥਾਂ ਰੋਡ ਜਾਮ ਕੀਤੇ ਜਿਸ ਨਾਲ ਰਾਹਗੀਰਾਂ ਨੂੰ ਬੇਹਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਕਿਸਾਨ ਆਗੂਆਂ ਦੀ ਮੁੱਖ ਮੰਗਾਂ:

  • ਪਰਾਲੀ ਸਾੜਨ ਵਾਲੇ ਕਿਸਾਨਾਂ ਦੀ ਫਰਦ ਤੋਂ ਰੈੱਡ ਐਂਟਰੀ ਹਟਾਉਣ ਦੀ ਮੰਗ।
  • 7277 ਕੁਇੰਟਲ ਮੂੰਗੀ 4 ਹਜ਼ਾਰ ਰੁਪਏ ਦੀ ਤੈਅ ਕੀਮਤ ਤੱਕ ਵੇਚੀ ਗਈ, ਕਿਸਾਨਾਂ ਨੂੰ ਦਿੱਤਾ ਬੋਨਸ।
  • ਕਣਕ ਦੀ ਘੱਟ ਪੈਦਾਵਾਰ ਲਈ ਬੋਨਸ ਮਿਲੇ।
  • ਗੰਨਾ ਮਿੱਲਾਂ ਦਾ ਲੱਖਾਂ ਦਾ ਬਕਾਇਆ ਜਾਰੀ ਕੀਤਾ ਜਾਵੇ।
  • ਚਾਈਨਾ ਵਾਇਰਸ ਕਾਰਨ ਹੋਈ ਕਣਕ ਦੇ ਨੁਕਸਾਨ ਦਾ ਮੁਆਵਜ਼ਾ।
  • ਚਿੱਟੇ ਕੀੜੇ ਅਤੇ ਨਕਲੀ ਬੀਜਾਂ ਦੁਆਰਾ ਨੁਕਸਾਨੇ ਗਏ ਨਰਮ ਲੱਕੜ ਲਈ ਮੁਆਵਜ਼ਾ।
  • ਚਮੜੀ ਦੀ ਬਿਮਾਰੀ ਨਾਲ ਮਰੀਆਂ ਹਜ਼ਾਰਾਂ ਗਾਵਾਂ ਲਈ ਮੁਆਵਜ਼ਾ।
  • ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਅਤੇ ਹੋਰ ਮੁਆਵਜ਼ਾ ਦਿੱਤਾ ਜਾਵੇ।

ਅੰਮ੍ਰਿਤਸਰ 'ਚ ਕਿਸਾਨਾਂ ਦਾ ਧਰਨਾ: ਇੱਥੇ ਭੰਡਾਰੀ ਪੁਲ 'ਤੇ ਬੀ.ਕੇ.ਯੂ. ਸਿੱਧੂਪੁਰ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਪਰ ਇਹ ਧਰਨਾ ਸ਼ਾਮ ਤੱਕ ਖ਼ਤਮ ਨਹੀਂ ਹੋਇਆ ਸਗੋਂ ਕਿਸਾਨਾਂ ਨੇ ਇੱਥੇ ਪੱਕਾ ਮੋਰਚਾ ਲਗਾ ਦਿੱਤਾ। ਕਿਸਾਨ ਆਗੂ ਜਗਜੀਤ ਸਿੰਘ ਡਲੇਵਾਲ ਨੇ ਖੁਦ ਇਥੇ ਪਹੁੰਚ ਕੇ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਮਸਲਿਆਂ ਨੂੰ ਲੈ ਕੇ ਅੰਮ੍ਰਿਤਸਰ ਦੇ ਜ਼ਿਲਾ ਪ੍ਰਸ਼ਾਸਨ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਸਨ ਅਤੇ ਭਰੋਸਾ ਲੈ ਕੇ ਵਾਪਸ ਚਲੇ ਗਏ ਸਨ, ਪਰ ਅੱਜ ਉਹ ਇੱਥੇ ਧਰਨਾ ਦੇਣ ਆਏ ਹਨ ਅਤੇ ਜਦੋਂ ਤੱਕ ਉਨ੍ਹਾਂ ਦੇ ਮਸਲਿਆਂ ਦਾ ਹੱਲ ਨਹੀਂ ਕੀਤਾ ਜਾਂਦਾ, ਜਦੋਂ ਤੱਕ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਇਸ ਧਰਨੇ ਨੂੰ ਖ਼ਤਮ (farmer protest in Amritsar) ਨਹੀਂ ਕਰਨਗੇ।

ਅੰਮ੍ਰਿਤਸਰ 'ਚ ਕਿਸਾਨਾਂ ਦਾ ਧਰਨਾ

ਉੱਥੇ ਹੀ, ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਟੜਾ ਐਕਸਪ੍ਰੈਸ ਹਾਈਵੇ ਘੁਟਾਲੇ ਨੂੰ ਲੈਕੇ ਉਨ੍ਹਾਂ ਵੱਲੋਂ ਇਹ ਧਰਨਾ ਅਣਮਿੱਥੇ ਸਮੇਂ ਲਈ ਲੱਗਾ ਦਿੱਤਾ ਗਿਆ ਹੈ, ਜਦਕਿ ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਇਹ ਧਰਨਾ ਖ਼ਤਮ ਨਹੀਂ ਕਰਨਗੇ।

ਰਾਹਗੀਰਾਂ ਨੂੰ ਹੋਈ ਪ੍ਰੇਸ਼ਾਨੀ: ਦੱਸ ਦੇਈਏ ਕਿ ਅੰਮ੍ਰਿਤਸਰ ਦੀ ਲਾਈਫਲਾਈਨ ਕਹੇ ਜਾਣ ਵਾਲੇ ਭੰਡਾਰੀ ਪੁਲ, ਜੋ ਕਿ ਸ਼ਹਿਰ ਅਤੇ ਸਿਵਲ ਲਾਈਨ ਨੂੰ ਆਪਸ ਵਿੱਚ ਜੋੜਦਾ ਹੈ। ਉਹੀ ਹਾਈਵੇਅ ਦਿੱਲੀ ਜਲੰਧਰ ਤੋਂ ਅੰਮ੍ਰਿਤਸਰ ਨੂੰ ਆਉਂਦਾ ਹੈ। ਪੁਲ ਦੇ ਸਿਰੇ ਤੋਂ ਵੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਸਮੇਂ ਅੰਮ੍ਰਿਤਸਰ ਸ਼ਹਿਰ ਆਉਣ ਦੇ ਚਾਹਵਾਨਾਂ ਲਈ ਹੋਰ ਕੋਈ ਚਾਰਾ ਨਹੀਂ ਹੈ ਜਿਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋ ਰਹੀ ਹੈ। ਉੱਥੇ ਹੀ ਜਾਮ 'ਚ ਫਸੇ ਲੋਕਾਂ ਦਾ ਕਹਿਣਾ ਹੈ ਕਿ ਧਰਨੇ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਨੂੰ ਕੋਈ ਸਮੱਸਿਆ ਹੈ ਤਾਂ ਇਨ੍ਹਾਂ ਲੋਕਾਂ ਵੱਲੋਂ ਸਰਕਾਰ ਨਾਲ ਬੈਠ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਹਰ ਰੋਜ਼ ਆਮ ਜਨਤਾ ਨੂੰ ਪਰੇਸ਼ਾਨ ਕੀਤਾ ਜਾਂਦਾ ਹੈ। ਸਰਕਾਰ ਨੂੰ ਆਮ ਜਨਤਾ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।

ਮਾਨਸਾ ਵਿੱਚ ਕਿਸਾਨਾਂ ਵੱਲੋਂ ਰੋਡ ਜਾਮ

ਮਾਨਸਾ ਵਿੱਚ ਕਿਸਾਨਾਂ ਵੱਲੋਂ ਰੋਡ ਜਾਮ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਮਾਨਸਾ ਦੇ ਡੀਸੀ ਦੀ ਰਿਹਾਇਸ਼ ਦੇ ਬਾਹਰ ਕਿਸਾਨਾਂ ਵੱਲੋ ਸਿਰਸਾ ਬਰਨਾਲਾ ਰੋਡ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਗੁਲਾਬੀ ਸੁੰਡੀ ਤੇ ਸਫੇਦ ਤੇਲੇ ਨਾਲ ਖਰਾਬ ਹੋਈਆ ਫ਼ਸਲਾਂ ਦਾ ਮੁਆਵਜਾ ਜਾਰੀ ਕਰਨਾ, ਬੇਮੌਸਮੀ ਬਾਰਿਸ਼ ਨਾਲ ਫ਼ਸਲਾਂ ਤੇ ਗਰੀਬ ਲੋਕਾਂ ਦੇ ਘਰਾਂ ਦੇ ਨੁਕਸਾਨ ਦਾ ਮੁਆਵਜਾ ਦੇਣਾ, ਪਰਾਲੀ ਸਾੜਨ ਦੇ ਮਾਮਲੇ ਵਿੱਚ ਜਮੀਨਾਂ ਤੋ (farmer protest in Mansa) ਲਾਲ ਲਕੀਰ ਹਟਾਉਣੀ ਤੇ ਲੰਪੀ ਸਕਿਨ ਨਾਲ ਮਰੇ ਪਸ਼ੂਆ ਦਾ ਮੁਆਵਜਾ ਦੇਣਾ ਤੇ ਸਰਕਾਰ ਵੱਲੋ ਮੰਨੀਆਂ ਗਈਆ ਕਿਸਾਨਾਂ ਦੀਆਂ ਹੋਰ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ ਜਾਮ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਕਿਸਾਨਾਂ ਦੀਆਂ ਮੰਗਾਂ 'ਤੇ ਸਰਕਾਰ ਨੇ ਧਿਆਨ ਨਾ ਦਿੱਤਾ ਤਾਂ ਪ੍ਰਦਰਸ਼ਨ ਹੋਰ ਤੇਜ਼ ਕੀਤਾ ਜਾਵੇਗਾ।

ਹੁਸ਼ਿਆਰਪੁਰ 'ਚ ਕਿਸਾਨਾਂ ਦਾ ਧਰਨਾ: ਮੁਕੇਰੀਆਂ ਦੇ ਦਿੱਲੀ ਜੰਮੂ ਨੈਸ਼ਨਲ ਕੌਮੀ ਮਾਰਗ 'ਤੇ ਖਾਨਪੁਰ ਨਜ਼ਦੀਕ ਖੰਡ ਮਿਲ ਸਾਮਣੇ ਸੰਯੁਕਤ ਸਮਾਜ ਮੋਰਚਾ ਗੈਰ ਰਾਜਨੈਤਿਕ ਵਲੋਂ ਮਿਲ ਸਾਮਣੇ ਗੰਨੇ ਦੀ ਭਰੀ ਟਰਾਲੀਆਂ ਸੜਕ ਉਪਰ ਖੜੀ ਕਰ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਸਤਨਾਮ ਸਿੰਘ ਬਾਗੜੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਹਰ ਗੱਲ ਤੇ ਵਿਸ਼ਵਾਸ ਘਾਤ ਕੀਤਾ ਜਾ ਰਿਹਾ, ਕਿਉਂਕਿ ਨਾਂ ਤਾਂ ਸਰਕਾਰ ਸਮੇਂ ਸਿਰ ਮਿਲਾਂ ਨੂੰ ਚਲਾ ਸਕੀ ਤੇ ਨਾ (farmer protest in Hoshiarpur) ਹੀ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਦੇ ਸਕੀ।

ਹੁਸ਼ਿਆਰਪੁਰ 'ਚ ਕਿਸਾਨਾਂ ਦਾ ਧਰਨਾ

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹਰ ਵਾਰ ਲਾਲੀ ਪੋਪ ਦੇ ਕੇ ਕਿਸਾਨਾਂ ਦਾ ਧਰਨਾ ਸਰਕਾਰ ਖ਼ਤਮ ਕਰਵਾ ਦਿੰਦੀ ਹੈ, ਪਰ ਹੁਣ ਕਿਸਾਨਾਂ ਨੇ ਚੇਤਾਵਨੀ ਦਿਤੀ ਹੈ ਕਿ ਜਿੰਨੀ ਦੇਰ ਕਿਸਾਨਾਂ ਦੇ ਬਕਾਇਆ ਰਹਿੰਦੇ ਮਸਲੇ ਹਲ ਨਹੀਂ ਹੁੰਦੇ ਇਨੀਂ ਦੇਰ ਧਰਨੇ ਅਤੇ ਜਾਮ ਜਾਰੀ ਰਹਿਣਗੇ।

ਫ਼ਰੀਦਕੋਟ ਵਿੱਚ ਵੀ ਕਿਸਾਨਾਂ ਦਾ ਸਰਕਾਰ ਵਿਰੁੱਧ ਰੋਸ

ਫ਼ਰੀਦਕੋਟ ਵਿੱਚ ਵੀ ਕਿਸਾਨਾਂ ਦਾ ਸਰਕਾਰ ਵਿਰੁੱਧ ਰੋਸ: ਵੱਖ ਵੱਖ ਕਿਸਾਨੀ ਮੰਗਾਂ ਨੂੰ ਲੈ ਕੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ(ਸਿੱਧੂਪੁਰ) ਵਲੋਂ ਬਠਿੰਡਾ ਅਮ੍ਰਿਤਸਰ ਨੈਸ਼ਨਲ ਹਾਈਵੇ 54 ਤੇ ਮੁਕੰਮਲ ਜਾਮ ਲਗਾ ਕੇ ਰੋਸ (farmer protest in Faridkot) ਪ੍ਰਦਰਸ਼ਨ ਕੀਤਾ ਗਿਆ। ਗੱਲਬਾਤ ਕਰਦਿਆਂ BKU ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨ੍ਹੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੰਨੀਂਆਂ ਹੋਈਆਂ ਮੰਗਾਂ ਲਾਗੂ ਕਰਨ ਦੀ ਬਜਾਏ ਉਲਟਾ ਮੁਕਰ ਰਹੀ ਹੈ ਜਿਸ ਦੇ ਵਿਰੋਧ ਵਿਚ ਪੰਜਾਬ ਵਿਚ 6 ਵੱਖ ਵੱਖ ਥਾਵਾਂ 'ਤੇ ਧਰਨਾ ਲਗਾਇਆ ਗਿਆ ਅਤੇ ਇਹ ਧਰਨਾ ਉਦੋਂ ਤੱਕ ਜਾਰੀ ਰੱਖਣ ਦੀ ਗੱਲ ਕਹੀ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਂਆਂ ਤਾਂ ਧਰਨਾ ਲਗਾਤਾਰ ਜਾਰੀ ਰਹਿ ਸਕਦਾ।

ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ਬਾਰੇ ਅਪਮਾਨਜਨਕ ਟਿੱਪਣੀ ਕਰਨ ਵਾਲੇ ਸ਼ਿਵ ਸੈਨਾ ਆਗੂ ਉੱਤੇ ਮਾਮਲਾ ਦਰਜ

Last Updated : Nov 17, 2022, 9:50 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.