ਅੰਮ੍ਰਿਤਸਰ: ਖੇਤੀਬਾੜੀ ਵਿਭਾਗ (Department of Agriculture) ਚੋਗਾਵਾਂ ਵੱਲੋਂ ਮੁੱਖ ਖੇਤੀਬਾੜੀ ਅਫਸਰ (Agriculture Officer) ਡਾ. ਕੁਲਜੀਤ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ ਹੇਠ ਵਾਤਾਵਰਨ ਦੀ ਸਾਂਭ-ਸੰਭਾਲ ਸੰਬੰਧੀ ਚੋਗਾਵਾਂ ਵਿਖੇ ਕਿਸਾਨ ਸਿਖਲਾਈ ਕੈਂਪ (Farmer Training Camp) ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਉਚੇਚੇ ਤੌਰ ‘ਤੇ ਪੁੱਜੇੇ ਡਾ. ਰਮਿੰਦਰ ਕੌਰ ਨੇ ਕਿਸਾਨਾਂ ਨੂੰ ਜਾਗਰੂਕ ਕੀਤਾ।
ਇਹ ਵੀ ਪੜੋ: ਜਾਣੋ ਕਿਉਂ ਮਨਾਇਆ ਜਾਂਦਾ ਹੈ ਦੁਸਹਿਰੇ ਦਾ ਤਿਉਹਾਰ
ਇਸ ਮੌਕੇ ਅਫ਼ਸਰਾਂ ਨੇ ਕਣਕ ਦੀ ਸਮੁੱਚੀ ਕਾਸ਼ਤ ਅਤੇ ਕਿਸ਼ਮਾ, ਬਾਸਮਤੀ ਦੇ ਕੀੜੇ-ਮਕੌੜਿਆ ਬਾਰੇ ਜਾਣੂ ਕਰਵਾਇਆ ਗਿਆ। ਇਸ ਮੌਕੇ ਡਾ. ਸਿਮਰਨਜੀਤ ਸਿੰਘ ਮੈਡੀਕਲ ਅਫਸਰ ਲੋਪੋਕੇ ਨੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਪੈਦਾ ਹੋਏ ਧੂਏ ਕਾਰਨ ਇਨਸਾਨਾਂ ਨੂੰ ਹੋ ਰਹੀਆਂ ਸਾਹ ਦੀਆਂ ਬਿਮਾਰੀਆਂ ਬਾਰੇ ਜਾਗਰੂਕ ਕੀਤਾ। ਡਾ. ਗੁਰਪ੍ਰੀਤ ਸਿੰਘ ਵਲੋਂ ਕਣਕ ਵਿੱਚ ਨਦੀਨਾ ਦੀ ਸੁਚੱਜੀ ਰੋਕਥਾਮ ਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੀ ਥਾਂ ਜਮੀਨ ਵਿੱਚ ਵਾਹੁਣ ਦੀ ਸਲਾਹ ਦਿੱਤੀ ਗਈ।
ਇਸ ਮੌਕੇ ਕੁਲਵੰਤ ਸਿੰਘ ਖੇਤੀਬਾੜੀ ਅਫ਼ਸਰ (Agriculture Officer) ਨੇ ਕਿਸਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕੈਂਪ (Farmer Training Camp) ਵਿਚ ਸ਼ਾਮਿਲ ਹੋਏ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਕਿਸਾਨ ਭਲਾਈ ਵਿਭਾਗ ਦੀ ਕਣਕ ਦੀ ਸਬਸਿਡੀ ਦੀ ਸਕੀਮ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਜਿਨ੍ਹਾ ਕਿਸਾਨਾਂ ਨੇ ਪਰਾਲੀ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀ ਲਗਾਈ ਸੀ ਨੂੰ ਸਨਮਾਨਿਤ ਕੀਤਾ ਗਿਆ।
ਇਹ ਵੀ ਪੜੋ: ਜਾਅਲੀ ਨੰਬਰ ਪਲੇਟ ਲਗਾ ਕੇ ਘੁੰਮ ਰਿਹਾ ਸੀ ਇੰਸਪੈਕਟਰ, ਅਸਲ ਮਾਲਕ ਚਲਾਨ ਭਰ-ਭਰ ਹੋਇਆ ਪਰੇਸ਼ਾਨ!