ਅੰਮ੍ਰਿਤਸਰ: ਮਸ਼ਹੂਰ ਕ੍ਰਿਕਟਰ ਮਦਨ ਲਾਲ ਗੁਰੂ ਨਗਰੀ ਅੰਮ੍ਰਿਤਸਰ (Guru Nagri Amritsar) ਪਹੁੰਚੇ। ਇਸ ਮੌਕੇ ਆਪਣੇ ਦੌਰੇ-ਦੌਰਾਨ ਉਨ੍ਹਾਂ ਨੇ ਅੰਮ੍ਰਿਤਸਰ ਦੇ ਕ੍ਰਿਕਟ ਦੇ ਖਿਡਾਰੀਆਂ (Cricketers) ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕ੍ਰਿਕਟ ਦੇ ਦਾਅ ਪੇਚ ਨਾਲ ਰੂਬਰੂ ਕਰਵਾਇਆ ਗਿਆ। ਜਿਸ ਨਾਲ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਮਿਲਣ ਆਏ ਕ੍ਰਿਕਟ ਦੇ ਸ਼ੌਕੀਨ ਬੱਚਿਆ ਦਾ ਹੌਂਸਲਾ ਵਧੀਆ ਅਤੇ ਉਨ੍ਹਾਂ ਕ੍ਰਿਕਟਰ ਮਦਨ ਲਾਲ ਤੋਂ ਕ੍ਰਿਕਟ ਦੇ ਨਵੇ-ਨਵੇ ਟਿਪਸ ਸਿੱਖੇ।
ਇਸ ਮੌਕੇ ਗੱਲਬਾਤ ਕਰਦਿਆ ਮਸ਼ਹੂਰ ਕ੍ਰਿਕਟਰ ਮਦਨ ਲਾਲ (Famous cricketer Madan Lal) ਨੇ ਦੱਸਿਆ ਕਿ ਭਾਰਤ ਵਿੱਚ ਹਰ ਇੱਕ ਖਿਡਾਰੀ ਵਿੱਚ ਹੁਨਰ ਹੈ, ਬਸ ਉਸ ਨੂੰ ਪਰਖਣ ਦੀ ਲੋੜ ਹੈ। ਜਿਸ ਨਾਲ ਅਜਿਹੇ ਖਿਡਾਰੀ ਜਿੱਥੇ ਆਪਣਾ ਸ਼ੌਕ ਪੁਰਾ ਕਰਦੇ ਹਨ, ਉੱਥੇ ਹੀ ਦੇਸ਼ ਦਾ ਨਾਮ ਰੌਸ਼ਨ ਕਰਦੇ ਹਨ।
ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਗੁਰੂ ਨਗਰੀ (Guru Nagri Amritsar) ਨਾਲ ਉਨ੍ਹਾਂ ਦਾ ਬਹੁਤ ਪਿਆਰ ਹੈ ਅਤੇ ਬਹੁਤਾ ਸਮਾਂ ਇੱਥੇ ਹੀ ਗੁਜਰਿਆ ਹੈ।ਉਨ੍ਹਾਂ ਕਿਹਾ ਕਿ ਮੈਂ ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ ਵਿੱਚ ਖੇਡ ਕੇ ਵੱਡਾ ਹੋਇਆ ਹੈ। ਇਸ ਲਈ ਅੰਮ੍ਰਿਤਸਰ ਮੇਰੇ ਲਈ ਕੋਈ ਨਵਾਂ ਨਹੀਂ ਹੈ। ਇਸ ਮੌਕੇ ਉਨ੍ਹਾਂ ਨੇ ਛੋਟੇ ਬੱਚਿਆ ਨੂੰ ਮਿਹਨਤ ਕਰਕੇ ਅੱਗੇ ਵਧਣ ਅਤੇ ਨਸ਼ਿਆ ਤੋਂ ਦੂਰ ਰਹਿਣ ਲਈ ਵੀ ਕਿਹਾ ਹੈ।
ਇਹ ਵੀ ਪੜ੍ਹੋ:IPL ਫਾਈਨਲ 'ਚ ਰਾਸ਼ਿਦ ਖਾਨ ਖਿਲਾਫ ਬਟਲਰ ਨੂੰ ਸਾਵਧਾਨ ਰਹਿਣਾ ਹੋਵੇਗਾ: ਮਾਂਜਰੇਕਰ