ਅੰਮ੍ਰਿਤਸਰ: ਇੱਕ ਅਜੀਬੋ ਗਰੀਬ ਮਾਮਲਾ ਅੰਮ੍ਰਿਤਸਰ 'ਚ ਸਾਹਮਣੇ ਆਇਆ, ਜਿਥੇ ਇੱਕ ਵਿਅਕਤੀ ਜੋ ਕਿ ਦਿਹਾੜੀ ਲਗਾ ਕੇ ਆਪਣੇ ਘਰ ਆ ਰਿਹਾ ਸੀ ਉਹ ਰਹਮਸਮਾਈ ਤਰੀਕੇ ਦੇ ਨਾਲ ਲਾਪਤਾ ਹੋ ਗਿਆ। ਜਿਸ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਗਈ ਅਤੇ ਤਿੰਨ ਦਿਨ ਬਾਅਦ ਉਸਦੇ ਪੁੱਤਰ ਵੱਲੋਂ ਉਸ ਲਾਪਤਾ ਵਿਅਕਤੀ ਦੀ ਮ੍ਰਿਤਕ ਲਾਸ਼ ਨੂੰ ਲੱਭ ਲਿਆ ਗਿਆ। ਜਿਸ ਤੋਂ ਬਾਅਦ ਉਸ ਵੱਲੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਇਸ ਨੂੰ ਹਾਦਸੇ ਦਾ ਰੂਪ ਦਿੱਤਾ ਗਿਆ। ਹਾਲਾਂਕਿ ਪਰਿਵਾਰ ਦਾ ਰੋਸ ਹੈ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਉਹਨਾਂ ਦੇ ਪਿਤਾ ਦੀ ਮੌਤ ਹੋਈ ਹੈ। Body of missing person found
ਪਰਿਵਾਰ ਦੇ ਪੁਲਿਸ 'ਤੇ ਇਲਜ਼ਾਮ: ਇਸ ਨੂੰ ਲੈਕੇ ਮ੍ਰਿਤਕ ਦੇ ਬੇਟੇ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਤਿੰਨ ਦਿਨ ਤੋਂ ਪੁਲਿਸ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਅਤੇ ਉਹਨਾਂ ਨੂੰ ਆਪਣੇ ਪਿਤਾ ਦੇ ਗਾਇਬ ਹੋਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਪੁਲਿਸ ਵੱਲੋਂ ਢਿੱਲੀ ਕਾਰਗੁਜ਼ਾਰੀ ਕੀਤੀ ਗਈ ਅਤੇ ਉਨਾਂ ਦੇ ਨਾਲ ਟਾਲ ਮਟੋਲ ਕੀਤਾ ਗਿਆ। ਜਿਸ ਕਰਕੇ ਉਹਨਾਂ ਦੇ ਪਿਤਾ ਦੀ ਅੱਜ ਮ੍ਰਿਤਕ ਦੇਹ ਬਰਾਮਦ ਹੋਈ ਹੈ। ਉਥੇ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਪੈਸਿਆਂ ਦੀ ਮੰਗ ਵੀ ਕੀਤੀ ਜਾ ਰਹੀ ਸੀ ਅਤੇ ਇਸੇ ਕਰਕੇ ਹੀ ਢਿੱਲੀ ਕਾਰਗੁਜ਼ਾਰੀ ਹੋਈ ਹੈ। ਮ੍ਰਿਤਕ ਦੇ ਪੁੱਤ ਦਾ ਕਹਿਣਾ ਕਿ ਪੁਲਿਸ ਵਲੋਂ ਇਸ ਨੂੰ ਹਾਦਸਾ ਦੱਸਿਆ ਜਾ ਰਿਹਾ, ਜਦਕਿ ਪਿਤਾ ਦੀ ਲਾਸ਼ ਦੇ ਸਿਰ ਅਤੇ ਮੱਥੇ 'ਤੇ ਸੱਟ ਦੇ ਨਿਸ਼ਾਨ ਨਜ਼ਰ ਆ ਰਹੇ ਹਨ।
ਵਾਲਮੀਕੀ ਸਮਾਜ ਵਲੋਂ ਧਰਨੇ ਦੀ ਚਿਤਾਵਨੀ: ਉਥੇ ਦੂਸਰੇ ਪਾਸੇ ਵਾਲਮੀਕੀ ਸਮਾਜ ਦੇ ਆਗੂ ਵੀ ਮੌਕੇ 'ਤੇ ਪਹੁੰਚੇ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਦੀ ਗੱਲ ਵੀ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਵਾਰ-ਵਾਰ ਇਸ ਮਾਮਲੇ ਨੂੰ ਲੈਕੇ ਪੀੜਤ ਪਰਿਵਾਰ ਨੇ ਪੁਲਿਸ ਨਾਲ ਰਾਬਤਾ ਵੀ ਰੱਖਿਆ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਬੱਚਿਆਂ ਨੇ ਆਪਣੇ ਪਿਤਾ ਨੂੰ ਖੋਹ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਪੀੜਤ ਪਰਿਵਾਰ ਨੂੰ ਇਨਸਾਫ਼ ਨਾ ਮਿਲਿਆ ਤਾਂ ਉਹ ਸੰਘਰਸ਼ ਕਰਨਗੇ।
- Instructions Issued on Occasion of Diwali: ਅੰਮ੍ਰਿਤਸਰ 'ਚ ਦੀਵਾਲੀ ਦੀ ਰਾਤ 8 ਵਜੇ ਤੋਂ 10 ਵਜੇ ਤੱਕ ਚਲਾਏ ਜਾ ਸਕਣਗੇ ਪਟਾਕੇ
- Supreme Court News: ਔਰਤ ਨੂੰ ਆਦਮਦਾਹ ਲਈ ਉਕਸਾਉਣ ਵਾਲੇ ਸੱਸ ਅਤੇ ਸਹੁਰੇ ਨੂੰ ਸੁਪਰੀਮ ਕੋਰਟ ਨੇ ਠਹਿਰਾਇਆ ਦੋਸ਼ੀ
- Parambans Bunty Romana Arrest: ਯੂਥ ਅਕਾਲੀ ਦਲ ਦਾ ਸਾਬਕਾ ਪ੍ਰਧਾਨ ਅਤੇ ਸੀਨੀਅਰ ਲੀਡਰ ਬੰਟੀ ਰੋਮਾਣਾ ਗ੍ਰਿਫ਼ਤਾਰ, ਜਾਣ ਲਓ ਕੀ ਸੀ ਮਾਮਲਾ
ਪੁਲਿਸ ਵਲੋਂ ਮਾਮਲਾ ਕੀਤਾ ਦਰਜ: ਇਸ ਮਾਮਲੇ ਨੂੰ ਲੈਕੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਇੱਕ ਐਕਸੀਡੈਂਟ ਕੇਸ ਹੈ ਅਤੇ ਧਾਰਾ 304ਏ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਦਿਹਾੜੀਦਾਰ ਸੀ, ਜੋ ਦਿਹਾੜੀ ਲਗਾ ਕੇ ਵਾਪਸ ਆ ਰਿਹਾ ਸੀ ਤਾਂ ਦੇਰ ਰਾਤ ਸਮੇਂ ਕਿਸੇ ਅਣਪਛਾਤੇ ਵਾਹਨ ਨੇ ਫੇਟ ਮਾਰ ਦਿੱਤੀ ਹੈ। ਪੁਲਿਸ ਦਾ ਕਹਿਣਾ ਕਿ ਪਰਚਾ ਦਰਜ ਕਰਕੇ ਵਾਹਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।