ETV Bharat / state

ਰਈਆ 'ਚ ਘਰ ਵਿੱਚ ਵੜ੍ਹ ਕੇ ਹਮਲਾ, ਮਾਂ ਦੀ ਮੌਤ, ਪੁੱਤ ਗੰਭੀਰ ਜ਼ਖ਼ਮੀ

ਪੁਰਾਣੀ ਰੰਜਿਸ਼ ਦੇ ਚਲਦੇ ਇੱਕ ਨੌਜਵਾਨ ਨੇ ਵੀਰਵਾਰ ਤੜਕੇ ਘਰ 'ਚ ਦਾਖਲ ਹੋ ਕੇ ਪਰਿਵਾਰ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਮਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸਦਾ ਲੜਕਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।

ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੋਜਵਾਨ ਨੇ ਘਰ ਵਿੱਚ ਦਾਖਲ ਹੋਕੇ ਕੀਤਾ ਹਮਲਾ, ਔਰਤ ਦਾ ਕੀਤਾ ਕਤਲ

author img

By

Published : Oct 29, 2020, 3:03 PM IST

ਅੰਮ੍ਰਿਤਸਰ: ਕਸਬਾ ਰਈਆ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਇੱਕ ਨੌਜਵਾਨ ਨੇ ਵੀਰਵਾਰ ਤੜਕੇ ਘਰ 'ਚ ਦਾਖਲ ਹੋਕੇ ਮਾਂ ਪੁੱਤ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸਦਾ ਲੜਕਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।

ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਅਕਸ਼ੇ ਕੁਮਾਰ ਵੀਰਵਾਰ ਸਵੇਰੇ 6 ਵਜੇ ਦੇ ਕਰੀਬ ਆਪਣੀ ਗਲੀ ਵਿੱਚ ਹੀ ਰਹਿੰਦੇ ਕੇਵਲ ਕਿਸ਼ਨ ਛਾਬੜਾ ਦੇ ਘਰ ਦਾਖਲ ਹੋਇਆ ਅਤੇ ਸਿੱਧਾ ਕੇਵਲ ਕਿਸ਼ਨ ਦੀ ਪਤਨੀ ਰੇਖਾ ਰਾਣੀ ਦੇ ਕਮਰੇ ਵਿੱਚ ਗਿਆ ਅਤੇ ਕਿਸੇ ਤੇਜ ਧਾਰ ਹਥਿਆਰ ਨਾਲ ਉਸਦੇ ਮੂੰਹ ਤੇ ਵਾਰ ਕਰ ਦਿੱਤਾ। ਮ੍ਰਿਤਕਾ ਰੇਖਾ ਰਾਣੀ ਉਸ ਵੇਲੇ ਆਪਣੇ ਕਮਰੇ ਵਿੱਚ ਪੂਜਾ ਕਰ ਰਹੀ ਸੀ। ਰੇਖਾ ਨੂੰ ਬਚਾਅ ਕਰਨ ਦਾ ਕੋਈ ਮੌਕਾ ਹੀ ਨਹੀਂ ਮਿਲਿਆ ਜਿਸ ਕਾਰਨ ਉਸਨੇ ਹਸਪਤਾਲ ਵਿੱਚ ਦੱਮ ਤੋੜ ਦਿੱਤਾ।

ਪੁਰਾਣੀ ਰੰਜਿਸ਼ ਦੇ ਚੱਲਦਿਆਂ ਨੋਜਵਾਨ ਨੇ ਘਰ ਵਿੱਚ ਦਾਖਲ ਹੋਕੇ ਕੀਤਾ ਹਮਲਾ, ਔਰਤ ਦਾ ਕੀਤਾ ਕਤਲ

ਇਸ ਮਗਰੋਂ ਮੁਲਜ਼ਮ ਦੂਜੇ ਕਮਰੇ ਵਿੱਚ ਗਿਆ ਜਿੱਥੇ ਮ੍ਰਿਤਕਾ ਦਾ ਲੜਕਾ ਕਾਰਤਿਕ ਛਾਬੜਾ ਸੌਂ ਰਿਹਾ। ਮੁਲਜ਼ਮ ਨੇ ਉਸੇ ਹਥਿਆਰ ਨਾਲ ਕਾਰਤਿਕ ਦੇ ਸੁੱਤੇ ਪਏ ਦੇ ਸਿਰ 'ਤੇ ਵਾਰ ਕਰ ਦਿੱਤਾ ਜਿਸ ਮਗਰੋਂ ਕਾਰਤਿਕ ਉੇਠ ਕੇ ਮੁਲਜ਼ਮ ਨਾਲ ਹਥੋਪਾਈ ਹੋ ਗਿਆ। ਇਸ ਦੌਰਾਨ ਦੋਸ਼ੀ ਨੇ ਕਾਰਤਿਕ ਦੀਆਂ ਉਗਲਾਂ ਦੰਦਾਂ ਨਾਲ ਚਿੱਥ ਦਿਤੀਆਂ। ਜ਼ਖ਼ਮੀ ਕਾਰਤਿਕ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਾਇਆ ਗਿਆ। ਵਾਰਦਾਤ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਅਕਸ਼ੇ ਘਟਨਾ ਸਥਾਨ ਤੋਂ ਫਰਾਰ ਹੋ ਗਿਆ।

ਇਸ ਘਟਨਾ ਦੀ ਵਜ੍ਹਾ ਮੁਲਜ਼ਮ ਅਕਸ਼ੇ ਅਤੇ ਕਾਰਤਿਕ ਵਿਚਾਲੇ ਕੁੱਝ ਸਮਾਂ ਪਹਿਲਾਂ ਹੋਈ ਲੜਾਈ ਦੱਸੀ ਜਾ ਰਹੀ ਹੈ। ਮੁਲਜ਼ਮ ਦੇ ਪਿਤਾ ਹਰਜਿੰਦਰ ਕੁਮਾਰ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ ਜਿਸ ਦਾ ਵੀਰਵਾਰ ਨੂੰ ਚੌਥਾ ਸੀ। ਦੋਸ਼ੀ ਆਪਣੇ ਪਿਤਾ ਦੀ ਮੌਤ ਦੇ ਸਦਮੇ ਨਾਲ ਡਿਪਰੇਸ਼ਨ ਵਿੱਚ ਚਲਾ ਗਿਆ ਸੀ ਆਪਣੇ ਪਿਤਾ ਦੇ ਸਸਕਾਰ ਮੌਕੇ ਉਸ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਸੀ ਅਤੇ ਬਲਦੀ ਚਿਤਾ ਵਿੱਚ ਵੀ ਛਾਲ ਮਾਰਨ ਦੀ ਕੋਸ਼ਿਸ਼ ਕੀਤੀ ਸੀ।

ਉਥੇ ਹੀ ਉਹ ਇੱਕ ਸਾਬਕਾ ਵਿਧਾਇਕ ਦੇ ਗੰਨਮੈਨ ਨਾਲ ਵੀ ਹੱਥੋਪਾਈ ਹੋ ਗਿਆ ਸੀ। ਦੱਸਣਯੋਗ ਹੈ ਕਿ ਮੁਲਜ਼ਮ ਅਤੇ ਉਸ ਦਾ ਸਾਰਾ ਪਰਿਵਾਰ ਅਮਰੀਕਾ ਦਾ ਸਿਟੀਜਨ ਹੈ ਅਤੇ ਉਹ ਤਾਲਾਬੰਦੀ ਤੋਂ ਪਹਿਲਾਂ ਆਪਣੇ ਪਿਤਾ ਨਾਲ ਭਾਰਤ ਆਇਆ ਸੀ। ਪੁਲਿਸ ਨੂੰ ਸੂਚਨਾ ਮਿਲਣ 'ਤੇ ਡੀ.ਐਸ.ਪੀ ਹਰਕ੍ਰਿਸ਼ਨ ਸਿੰਘ ਨੇ ਘਟਨਾ ਸਥਾਨ ਦਾ ਜਾਇਜਾ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਮੌਕੇ ਪਹੁੰਚੇ ਡੀ.ਐਸ.ਪੀ ਹਰਕ੍ਰਿਸ਼ਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਦੀ ਜਾਂਚ ਚੱਲ ਰਹੀ ਹੈ ਅਤੇ ਜਲਦੀ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.