ਅੰਮ੍ਰਿਤਸਰ: ਕਵੀਨਜ਼ ਰੋਡ ਦੇ ਘਰਾਂ ਦੀ ਮਾਰਕਿਟ ਦੇ ਕਾਰ ਸ਼ਿੰਗਾਰ ਨੂੰ ਲੈ ਕੇ ਜਿੱਥੇ ਕਾਰਨ ਸਜਾਈਆਂ ਜਾਂਦੀਆਂ ਹਨ, ਉੱਥੇ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਕਿ ਇੱਕ ਮੋਬਾਇਲ ਵਿੰਗ ਦਾ ਈ.ਟੀ.ਓ. ਨਕਲੀ ਪੁਲਿਸ ਅਧਿਕਾਰੀ (Fake police officers) ਬਣਕੇ ਦੁਕਾਨਦਾਰਾਂ ਨੂੰ ਠੱਗਣ ਵਾਲਾ ਮੁਲਜ਼ਮ ਕਾਬੂ ਕੀਤਾ ਗਿਆ ਹੈ। ਜਦੋਂ ਦੁਕਾਨਦਾਰ ਨੇ ਉਸ ‘ਤੇ ਸ਼ੱਕ ਹੋਇਆ ਤਾਂ ਦੁਕਾਨਦਾਰਾਂ ਨੇ ਮੋਬਾਇਲ ਵਿੰਗ ਦੇ ਈ.ਟੀ.ਓ. (ETO of Mobile Wing) ਨੂੰ ਮੌਕੇ ‘ਤੇ ਸੱਦ ਲਿਆ। ਉਨ੍ਹਾਂ ਦੱਸਿਆ ਕਿ ਇਹ ਸਾਡੇ ਮਹਿਕਮੇ ਦਾ ਕੋਈ ਅਧਿਕਾਰੀ ਨਹੀਂ ਹੈ। ਬਲਕਿ ਨਕਲੀ ਅਧਿਕਾਰੀ ਬਣ ਕੇ ਲੋਕਾਂ ਨੂੰ ਠੱਗ ਰਿਹਾ ਹੈ। ਦੁਕਾਨਦਾਰ ਨੇ ਮੁਲਜ਼ਮ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ।
ਉੱਥੇ ਹੀ ਕਾਰ ਸ਼ਿੰਗਾਰ ਦੁਕਾਨ ਦੇ ਮਾਲਕ ਜਸਪਾਲ ਸਿੰਘ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਮੁਲਜ਼ਮ ਬਾਜ਼ਾਰ ਵਿੱਚ ਸਾਡੀ ਦੁਕਾਨਾਂ ‘ਤੇ ਆਇਆ ਅਤੇ ਆਪਣੇ-ਆਪ ਨੂੰ ਜੀ.ਐੱਸ.ਟੀ. ਅਧਿਕਾਰੀ ਦੱਸ ਕੇ ਦੁਕਾਨਾਂ ਦੇ ਕਾਗਜ਼ ਦਿਖਾਉਣ ਦੀ ਮੰਗ ਕਰਨ ਲੱਗ ਗਿਆ, ਪਰ ਜਦੋਂ ਅਸੀਂ ਕਾਗਜ਼ਾਤ ਚੈੱਕ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਪੈਸਿਆਂ ਦੀ ਮੰਗ ਕਰਨ ਲੱਗ ਪਿਆ। ਜਿਸ ਤੋਂ ਬਾਅਦ ਅਸੀਂ ਜੀ.ਐੱਸ.ਟੀ. ਮੋਬਾਇਲ ਵਿੰਗ ਦੇ ਈ.ਟੀ.ਓ. ਨੂੰ ਫੋਨ ਕੀਤਾ ਅਤੇ ਉਸ ਨੂੰ ਮੌਕੇ ‘ਤੇ ਬੁਲਾ ਕੇ ਜਦੋਂ ਜਾਣਕਾਰੀ ਹਾਸਿਲ ਕੀਤੀ ਤਾਂ ਅਧਿਕਾਰੀ ਨਹੀਂ ਚੋਰ ਨਿਕਲਿਆ।
ਇਸ ਮੌਕੇ ਪੁਲਿਸ (police) ਅਧਿਕਾਰੀ ਜਸਕਰਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਇੱਕ ਵਿਅਕਤੀ ਦਾ ਨਕਲੀ ਅਧਿਕਾਰੀ ਬਣ ਕੇ ਮਾਰਕੀਟ ਵਿੱਚ ਲੋਕਾਂ ਨੂੰ ਠੱਗ ਰਿਹਾ ਹੈ ਅਤੇ ਦੁਕਾਨਦਾਰ ਨੇ ਉਸ ਨੂੰ ਕਾਬੂ ਕੀਤਾ ਹੈ। ਜਿਸ ਤੋਂ ਬਾਅਦ ਅਸੀਂ ਮੌਕੇ ‘ਤੇ ਪਹੁੰਚੇ ਅਤੇ ਮੁਲਜ਼ਮ ਨੂੰ ਆਪਣੀ ਗਿਰਫ਼ ਵਿੱਚ ਲਿਆ।
ਉਨ੍ਹਾਂ ਦੱਸਿਆ ਕਿ ਉਸ ਨੇ ਪਹਿਲਾਂ ਵੀ ਤਿੰਨ-ਚਾਰ ਦੁਕਾਨ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਉੱਥੇ ਹੀ ਨਕਲੀ ਪੁਲਿਸ ਅਧਿਕਾਰੀ (Fake police officers) ਮਨਜੀਤ ਸਿੰਘ ਨੇ ਕਿਹਾ ਕਿ ਮੇਰੇ ਕੋਲੋਂ ਗ਼ਲਤੀ ਹੋ ਗਈ ਅਤੇ ਮੈਨੂੰ ਇਸ ਗਲਤੀ ਲਈ ਮੁਆਫ਼ ਕਰ ਦਿਓ, ਮੁਲਜ਼ਮ ਨੇ ਕਿਹਾ ਕਿ ਮੈਂ ਅੱਗੇ ਤੋਂ ਅਜਿਹੀ ਹਰਕਤ ਨਹੀਂ ਕਰਾਂਗਾ।
ਇਹ ਵੀ ਪੜ੍ਹੋ:Cyber Crime: ਪਿਤਾ ਦੇ ਇਲਾਜ ਲਈ ਮੰਗਵਾਏ ਟੀਕੇ, ਵੱਜੀ 3.65 ਲੱਖ ਦੀ ਠੱਗੀ