ਅੰਮ੍ਰਿਤਸਰ: ਸੂਬੇ ਵਿੱਚ ਕਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਕੈਪਟਨ ਸਰਕਾਰ ਵਲੋਂ ਲਏ ਫੈਸਲੇ ਕਾਰੋਬਾਰੀਆਂ ਲਈ ਡਾਹਢੀ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਕਿਉਂਕਿ ਸਰਕਾਰ ਵਲੋਂ ਬੀਤੇ ਦਿਨ ਮੁੜ ਆਪਣੇ ਫੈਸਲੇ ਨੂੰ 10 ਜੂਨ ਤੱਕ ਹਾਲੇ ਲਾਗੂ ਰੱਖਣ ਦੀ ਗੱਲ ਕਹੀ ਗਈ ਹੈ, ਜਿਸ ਤੋਂ ਅੱਕੇ ਕਾਰੋਬਾਰੀਆਂ ਵਲੋਂ ਸਰਕਾਰ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਗੱਲ ਕਹੀ ਗਈ ਹੈ।
ਇਸ ਮੌਕੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਲੀਡਰਾਂ ਦੀਆਂ ਪਾਰਟੀਆਂ ਵਿੱਚ ਤਾਂ ਕਰੋਨਾ ਨਹੀਂ ਫੈਲ ਰਿਹਾ ਹੈ ਤਾਂ ਫਿਰ ਸੱਜੇ ਖੱਬੇ ਦੁਕਾਨਾਂ ਖੋਲਣ ਨਾਲ ਕਿਵੇਂ ਫੈਲਦਾ ਹੈ, ਸਰਕਾਰ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਕੋਲੋਂ ਮੰਗ ਕਰਦੇ ਹਨ ਅਤੇ ਨਾਲ ਹੀ ਡਿਪਟੀ ਕਮਿਸ਼ਨਰ ਕੋਲੋਂ ਵੀ ਮੰਗ ਕਰਦੇ ਹਨ ਕਿ ਉਨ੍ਹਾਂ ਨੂੰ ਸਮਾਂ ਚਾਹੇ ਥੋੜਾ ਦਿੱਤਾ ਜਾਵੇ ਪਰ ਦੁਕਾਨਾਂ ਰੋਜ਼ਾਨਾਂ ਖੁਲਵਾਈਆਂ ਜਾਣ।
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਉਨ੍ਹਾਂ ਦੀ ਦੁਕਾਨਦਾਰੀ ਖਰਾਬ ਹੁੰਦੀ ਹੈ ਤੇ ਕਾਰੋਬਾਰ ਦਾ ਵੀ ਕਾਫ਼ੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਵਪਾਰੀਆਂ ਦਾ ਧਿਆਨ ਕੀਤਾ ਜਾਵੇ, ਕਿਉਂਕਿ ਹਰ ਤਰ੍ਹਾਂ ਦੇ ਖਰਚੇ ਕਾਰੋਬਾਰੀਆਂ ਨੂੰ ਕਰਨੇ ਪੈ ਰਹੇ ਹਨ।
ਇਸ ਮੌਕੇ ਸਮੂਹ ਦੁਕਾਨਦਾਰਾਂ ਨੇ ਪ੍ਰਸ਼ਾਸ਼ਨ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਨੂੰ ਰੋਜ਼ਾਨਾ ਦੁਕਾਨਾਂ ਖੋਲਣ ਦੀ ਆਗਿਆ ਦਿੱਤੀ ਜਾਵੇ।