ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਥਾਣਾ ਸੁਲਤਾਨਵਿੰਡ ਦੇ ਅਧੀਨ ਆਉਦੀ ਚੌਂਕੀ ਕੋਟ ਮੀਤ ਸਿੰਘ ਦੇ ਅਧੀਨ ਆਉਂਦੇ ਇਲਾਕਾ ਜਸਬੀਰ ਸ਼ਾਮ ਦੀ ਬੰਬੀ ਦਾ ਹੈ। ਜਿਥੇ ਪਿਛਲੇ ਤਿੰਨ ਦਿਨ ਤੋਂ ਪੁਲਿਸ ਦਾ ਸਰਚ ਅਭਿਆਨ ਚੱਲਣ ਦੇ ਬਾਵਜੂਦ ਵੀ ਇਲਾਕਾ ਨਿਵਾਸੀਆਂ ਵੱਲੋਂ ਇਕ ਨਸ਼ੇੜੀ ਨੂੰ 10 ਫੁੱਟ ਦੀ ਕੰਧ ਟੱਪਦੇ ਫੜਿਆ ਹੈ। ਜੋ ਕਿ ਰੇਲਵੇ ਲਾਇਨ ਕਰੌਸ ਕਰ ਨਸ਼ਾ ਕਰ ਵਾਪਿਸ ਕੰਧ ਟੱਪ ਕੇ ਭੱਜ ਰਿਹਾ ਸੀ। ਜਿਸ ਨੂੰ ਦਲੇਰੀ ਦਿਖਾਉਂਦਿਆਂ ਇਲਾਕਾ ਨਿਵਾਸੀ ਦਲੇਰ ਸਿੰਘ ਨੇ ਫੜ ਪੁਲਿਸ ਹਵਾਲੇ ਕੀਤਾ ਹੈ।
ਇਸ ਸੰਬਧੀ ਦਲੇਰ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਉਠ ਆਪਣੇ ਘਰ ਦੀ ਛੱਤ ਤੇ ਮੌਜੂਦ ਸੀ ਅਤੇ ਜਦੋਂ ਉਸ ਨੇ ਇਸ ਨਸ਼ੇੜੀ ਨੂੰ ਕੰਧ ਟੱਪਦੇ ਫੜੀਆਂ ਤਾ ਉਸ ਨਸ਼ੇੜੀ ਕੋਲੋਂ ਨਸ਼ੀਲੇ ਪਦਾਰਥ ਅਤੇ ਟੀਕੇ ਦੀ ਸਰਿੰਜ ਮਿਲੀ ਹੈ। ਉਹਨਾਂ ਕਿਹਾ ਕਿ ਇਹ ਨਸ਼ੇੜੀਆ ਕਾਰਨ ਸਾਡਾ ਇਲਾਕਾ ਬਦਨਾਮ ਹੈ ਅਤੇ ਇਹ ਨਸ਼ੇ ਦੀ ਲੋਰ ਵਿਚ ਇਲਾਕੇ ਵਿਚ ਚੋਰੀਆਂ ਕਰਦੇ ਹਨ ਅਤੇ ਹਰ ਵੇਲੇ ਸਾਨੂੰ ਇਹਨਾ ਤੋਂ ਖਤਰਾ ਬਣਿਆ ਰਹਿੰਦਾ ਹੈ ਇਸ ਸੰਬਧੀ ਅਸੀਂ ਪੁਲਿਸ ਨੂੰ ਇਤਲਾਹ ਦਿੱਤੀ ਹੈ ਅਤੇ ਨਸ਼ੇ ਦੇ ਖਾਤਮੇ ਲਈ ਅਸੀ ਪੁਲਿਸ ਦਾ ਸਹਿਯੋਗ ਕਰਨ ਲਈ ਹਮੇਸ਼ਾ ਮੌਜੂਦ ਹਾਂ।
ਇਥੇ ਪੁਲਿਸ ਦੇ ਸਰਚ ਅਭਿਆਨ ਤੋਂ ਬਾਅਦ ਵੀ ਨਸ਼ੇੜੀ ਟਲ ਨਹੀਂ ਰਹੇ। ਪੁਲਿਸ ਪ੍ਰਸ਼ਾਸ਼ਨ ਨੂੰ ਇਹਨਾਂ ਉਪਰ ਨਕੇਲ ਕਸਣੀ ਚਾਹੀਦੀ ਹੈ। ਇਸ ਸੰਬਧੀ ਗੱਲਬਾਤ ਕਰਦਿਆਂ ਅੰਮ੍ਰਿਤਸਰ ਦੇ ਚੌਂਕੀ ਕੋਟ ਮੀਤ ਸਿੰਘ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਇਕ ਨਸ਼ੇੜੀ ਇਲਾਕਾ ਨਿਵਾਸੀਆਂ ਨੇ ਕਾਬੂ ਕੀਤਾ ਹੈ। ਜਿਸ ਤੋਂ ਪੁੱਛਗਿੱਛ ਤੋਂ ਪਤਾ ਲੱਗਾ ਕਿ ਉਹ ਚੱਬਾ ਪਿੰਡ ਦਾ ਹੈ ਅਤੇ ਨਸ਼ੇ ਕਰਨ ਇਥੇ ਆਇਆ ਸੀ। ਜਿਸ ਦੇ ਕੋਲੋਂ ਨਸ਼ੇ ਦੀ ਸ਼ਰਿਜ ਬਰਾਮਦ ਹੋਈ ਹੈ ਅਤੇ ਉਹ ਕੰਧ ਟੱਪਦਿਆ ਕੱਚ ਵੱਜਣ ਨਾਲ ਜਖਮੀ ਹੋਇਆ ਹੈ। ਇਸ ਨੂੰ ਮੁਲਾਜਾ ਕਰਾ ਥਾਣੇ ਲਿਜਾਇਆ ਜਾਵੇਗਾ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ: ਚੰਡੀਗੜ੍ਹ ਯੂਨੀਵਰਸਿਟੀ 'ਚ ਵਿਦਿਆਰਥਣਾਂ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਦਾ ਮਾਮਲਾ, ਮੁਲਜ਼ਮ ਲੜਕੀ 'ਤੇ ਮਾਮਲਾ ਦਰਜ