ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ 'ਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਮੁੱਢਲੀ ਜਾਣਕਾਰੀ ਅਨੁਸਾਰ 2 ਗੈਂਗਸਟਰ ਇੱਕ ਪ੍ਰਾਪਰਟੀ ਡੀਲਰ ਤੋਂ ਫਿਰੌਤੀ ਵਸੂਲਣ ਗਏ ਸਨ। ਪਰ ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ। ਗੈਂਗਸਟਰਾਂ ਨੇ ਆਪਣੇ ਬਚਾਅ ਲਈ ਪੁਲਿਸ 'ਤੇ ਗੋਲੀਆਂ (Encounter between gangsters police in Punjab) ਚਲਾ ਦਿੱਤੀਆਂ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਇੱਕ ਗੈਂਗਸਟਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਅੱਜ ਦੂਜਾ ਗੈਂਗਸਟਰ ਵੀ ਗ੍ਰਿਫਤਾਰ ਹੋ ਚੁੱਕਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਕਾਬਲਾ ਅੰਮ੍ਰਿਤਸਰ ਦੇ 88 ਫੁੱਟ ਰੋਡ ਤੇ ਬਾਈਪਾਸ ਵਿਚਕਾਰ ਹੋਇਆ। ਗੈਂਗਸਟਰਾਂ ਨੇ ਅੰਮ੍ਰਿਤਸਰ ਦੇ ਇੱਕ ਪ੍ਰਾਪਰਟੀ ਡੀਲਰ ਨੂੰ ਬੁਲਾ ਕੇ 20 ਲੱਖ ਰੁਪਏ ਦੀ ਮੰਗ ਕੀਤੀ ਸੀ। ਨਿਰਧਾਰਤ ਸਮੇਂ ਅਨੁਸਾਰ ਮੁਲਜ਼ਮ ਗੈਂਗਸਟਰ ਪੈਸੇ ਵਸੂਲਣ ਲਈ ਪਹੁੰਚ ਗਏ। ਪਰ, ਪੁਲਿਸ ਨੇ ਇਸ ਦੀ ਸੂਚਨਾ ਮਿਲਦਿਆਂ ਹੀ ਗੈਂਗਸਟਰਾਂ ਨੂੰ ਘੇਰ ਲਿਆ।
ਗੈਂਗਸਟਰ ਤੇ ਵਪਾਰੀ ਵਿਚਾਲੇ ਹੋਈ ਗੱਲਬਾਤ ਦੀ ਆਡੀਓ ਵਾਇਰਲ: ਉੱਥੇ ਗੈਂਗਸਟਰ ਤੇ ਵਪਾਰੀ ਵਿਚਾਲੇ ਫਿਰੌਤੀ ਮੰਗੇ ਜਾਣ ਦੀ ਇਕ ਆਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਗੈਂਗਸਟਰ ਵੱਲੋਂ ਵਪਾਰੀ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇਕਰ ਉਹ 20 ਲ4ਖ ਨਹੀਂ ਦੇਵੇਗਾ ਤਾਂ, ਚੰਗਾ ਨਹੀਂ ਹੋਵੇਗਾ। ਦੱਸ ਦਈਏ ਕਿ ਮੁਕਾਬਲੇ ਵਿੱਚ ਅਮਨ ਉਰਫ਼ ਰਾਜ ਕੁਮਾਰ ਨਾਮੀ ਗੈਂਗਸਟਰ ਦੀ ਲੱਤ ਵਿੱਚ ਗੋਲੀ ਲੱਗੀ ਹੈ ਜਿਸ ਨੂੰ ਪੁਲਿਸ ਨੇ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਦਕਿ ਅਜੇ ਕੁਮਾਰ ਨਾਮ ਦਾ ਦੂਜਾ ਗੈਂਗਸਟਰ ਭੱਜਣ ਵਿੱਚ (ransom from businessman in Amritsar) ਕਾਮਯਾਬ ਹੋ ਗਿਆ। ਫਿਲਹਾਲ ਪੁਲਿਸ ਨੇ ਜ਼ਖਮੀਆਂ ਨੂੰ ਅਮਨ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਹੈ।
ਇੱਕ ਪੁਲਿਸ ਮੁਲਾਜ਼ਮ ਵੀ ਹੋਇਆ ਜ਼ਖ਼ਮੀ: ਇਸ ਘਟਨਾ ਵਿੱਚ ਗੁਰਜੀਤ ਸਿੰਘ ਨਾਂ ਦਾ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ 'ਚ ਅਮਨਦੀਪ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰਜੀਤ ਸਿੰਘ ਏਸੀਪੀ ਨਾਰਥ ਵਰਿੰਦਰ ਖੋਸਾ ਦਾ ਗੰਨਮੈਨ ਹੈ। ਫਿਲਹਾਲ ਗੁਰਜੀਤ ਦੀ ਹਾਲਤ ਸਥਿਰ ਹੈ।
ਇਲਾਜ ਤੋਂ ਬਾਅਦ ਜਾਂਚ ਕੀਤੀ ਜਾਵੇਗੀ : ਪੁਲਿਸ ਅਧਿਕਾਰੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਮੁਲਜ਼ਮ ਦਾ ਦੂਜਾ ਸਾਥੀ ਜਿਸ ਦਾ ਨਾਂ ਅਜੇ ਕੁਮਾਰ, ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖਮੀ ਪੁਲਿਸ ਮੁਲਾਜ਼ਮ ਅਤੇ ਜ਼ਖ਼ਮੀ ਗੈਂਗਸਟਰ ਅਮਨ ਕੁਮਾਰ ਦੋਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਇਸ ਗੈਂਗਸਟਰ ਅਮਨ ਕੁਮਾਰ ਕੋਲੋਂ ਇੱਕ ਪਿਸਤੋਲ ਵੀ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅਮਨ ਦਾ ਦੂਜਾ ਸਾਥੀ ਅਜੇ ਕੁਮਾਰ ਦੇ ਪਿੱਛੇ ਪੁਲਿਸ ਟੀਮਾਂ ਲਗਾਤਾਰ ਲੱਗੀਆਂ ਸੀ। ਉਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਖੋਸਾ ਨੇ ਦੱਸਿਆ ਕਿ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਨ੍ਹਾਂ ਦੇ ਕਿਹੜੇ ਗੈਂਗਸਟਰ ਨਾਲ ਸੰਬੰਧ ਹਨ ਤੇ ਇਨ੍ਹਾਂ ਵੱਲੋ ਹੋਰ ਕਿੰਨੇ ਲੋਕਾਂ ਕੋਲੋ ਫਿਰੌਤੀਆਂ ਮੰਗੀਆਂ ਗਈਆਂ ਹਨ।
ਇਹ ਵੀ ਪੜ੍ਹੋ: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਿੱਲੀ ਪਹੁੰਚੀ, ਸਵਾਗਤ ਦੀਆਂ ਤਿਆਰੀਆਂ