ਅੰਮ੍ਰਿਤਸਰ: ਜ਼ਿਲ੍ਹੇ ਦੇ ਥਾਣਾ ਗੇਟ ਹਕੀਮਾਂ ਦੇ ਅਧੀਨ ਪੈਂਦੇ ਪਿੰਡ ਮੁੱਲੇਚਕ ਵਿੱਚ ਇੱਕ ਫਾਇਨੈਂਸ ਕੰਪਨੀ ਦਾ ਮੁਲਾਜ਼ਮ ਇੱਕ ਘਰ ਵਿੱਚ ਕਿਸ਼ਤਾਂ ਦੇ ਪੈਸੈ ਦੀ ਰਿਕਵਰੀ ਕਰਨ ਲਈ ਗਏ ਸਨ, ਪਰ ਅੱਗੇ ਕਿਸ਼ਤਾਂ ਦੇ ਪੈਸੈ ਦੇਣ ਵਾਲੇ ਪਰਿਵਾਰ ਦੇ ਲੋਕਾਂ ਵੱਲੋਂ ਕੰਪਨੀ ਦੇ ਮੁਲਾਜ਼ਮਾਂ ਉੱਤੇ ਇੱਟਾਂ ਦੇ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਮੁਲਾਜ਼ਮ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਇਸ ਮੌਕੇ ਐੱਮਜੀ ਫਾਇਨੈਂਸ ਕੰਪਨੀ ਦੇ ਵਰਕਰਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਅਸੀਂ ਐੱਮਜੀ ਫਾਇਨੈਂਸ ਕੰਪਨੀ ਵਿੱਚ ਰਿਕਵਰੀ ਦਾ ਕੰਮ ਕਰਦੇ ਹਾਂ ਅਤੇ ਪਿੰਡ ਮੁੱਲੇਚਕ ਵਿੱਚ ਕੰਪਨੀ ਦੇ ਪੈਸੈ ਲੈਣ ਗਏ ਸੀ, ਉਹਨਾਂ ਕਿਹਾ ਕਿ ਜਦੋਂ ਅਸੀਂ ਪੈਸੈ ਮੰਗੇ ਤਾਂ ਪਰਿਵਾਰ ਦੇ ਮੈਬਰਾਂ ਨੇ ਸਾਡੇ ਉੱਤੇ ਇੱਟਾਂ ਨਾਲ ਹਮਲਾ ਕਰ ਦਿੱਤਾ, ਜਿਸਦੇ ਚੱਲਦੇ ਸਾਡੇ ਮੁਲਾਜ਼ਮ ਦੇ ਸਿਰ ਵਿੱਚ ਇੱਟ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜਦੋਂ ਅਸੀਂ ਉਸ ਨੂੰ ਹਸਪਤਾਲ ਲੈਕੇ ਜਾ ਰਹੇ ਸੀ ਤਾਂ ਰਸਤੇ ਵਿੱਚ ਉਸਦੀ ਮੌਤ ਹੋ ਗਈ।
ਇਸ ਮੌਕੇ ਪੀੜਤ ਪਰਿਵਾਰ ਨੇ ਕਿਹਾ ਅਸੀਂ ਇਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ, ਪਰ ਪੁਲਿਸ ਅਧਿਕਾਰੀ 4 ਘੰਟੇ ਬਾਅਦ ਘਟਨਾ ਵਾਲੀ ਥਾਂ ਉੱਤੇ ਪੁੱਜੇ। ਪੀੜਤ ਪਰਿਵਾਰ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੇ ਕੋਲੋ ਸਖ਼ਤ ਕਾਰਵਾਈ ਦੀ ਮੰਗ ਕਰਦੇ ਹਾਂ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਦੀ ਉਮਰ 27 ਸਾਲ ਦੇ ਕਰੀਬ ਸੀ ਤੇ ਮ੍ਰਿਤਕ ਪਰਿਵਾਰ ਦਾ ਇਕਲੌਤਾ ਪੁੱਤਰ ਸੀ।
- PSTSE 2023: ਪੰਜਾਬ ਸਟੇਟ ਟੈਲੇਂਟ ਸਰਚ ਪ੍ਰੀਖਿਆ ਵਿੱਚ ਸਰਕਾਰੀ ਸਕੂਲ ਬਰਨਾਲਾ ਦੀਆਂ ਚਾਰ ਬੱਚੀਆਂ ਨੇ ਮਾਰੀ ਬਾਜੀ
- Prisoners Fighting In Fridkot Jail : ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਭਿੜੇ ਹਵਾਲਾਤੀ ਤੇ ਕੈਦੀ, ਇੱਕ ਕੈਦੀ ਜ਼ਖਮੀ
- Electricity Employees Protest: ਬਿਜਲੀ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਨਿਗਰਾਨ ਇੰਜਨੀਅਰ ਦੇ ਦਫ਼ਤਰ ਅੱਗੇ ਦਿੱਤਾ ਧਰਨਾ
ਏਸੀਪੀ ਸੈਂਟਰਲ ਸੁਰਿੰਦਰ ਸਿੰਘ ਮੌਕੇ ਉੱਤੇ ਪੁੱਜੇ ਤੇ ਕਿਹਾ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਐੱਮਜੀ ਫਾਇਨੈਂਸ ਕੰਪਨੀ ਦੇ ਮੁਲਾਜ਼ਮ ਇੱਕ ਪਰਿਵਾਰ ਕੋਲੋਂ ਰਿਕਵਰੀ ਦੇ ਪੈਸੈ ਲੈਣ ਲਈ ਪਿੰਡ ਮੁੱਲੇਚਕ ਗਏ ਸਨ, ਜਿੱਥੇ ਉਹਨਾਂ ਉੱਤੇ ਹਮਲਾ ਕਰ ਦਿੱਤਾ ਤੇ ਇਸ ਦੌਰਾਨ ਇੱਕ ਦੀ ਮੌਤ ਵੀ ਹੋ ਗਈ ਹੈ। ਉਹਨਾਂ ਨੇ ਕਿਹਾ ਕਿ ਅਸੀਂ ਮਾਮਲਾ ਦਰਜ ਕਰ ਲਿਆ ਤੇ ਮੁਲਜ਼ਮਾਂ ਦੀ ਭਾਲ ਕਰ ਰਹੇ ਹਾਂ ਜੋ ਫਰਾਰ ਚੱਲ ਰਹੇ ਹਨ।