ETV Bharat / state

ਵੱਖਰੇ ਢੰਗ ਨਾਲ ਹੋ ਰਿਹੈ ਚੋਣ ਪ੍ਰਚਾਰ, ਦੇਖੋ ਵੀਡੀਓ - See campaigning happening differently

ਹੁਜਨ ਮੁਕਤੀ ਪਾਰਟੀ (Bahujan Mukti Party) ਵੱਲੋਂ ਖੜ੍ਹੇ ਉਮੀਦਵਾਰ ਦਾ ਮੌਰਿਸ ਮਸੀਹ ਵੀ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅੰਜਮਾ ਰਿਹਾ ਹੈ। ਇਹ ਉਮੀਦਵਾਰ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਤੋਂ ਸਾਹਮਣੇ ਆਇਆ ਹੈ। ਜੋ ਆਪਣੇ ਵੱਖਰੇ ਢੰਗ ਨਾਲ ਚੋਣ ਪ੍ਰਚਾਰ ਕਰਕੇ ਹਲਕੇ ਦਾ ਵਿਧਾਇਕ ਬਣਨਾ ਚਾਹੁੰਦਾ ਹੈ। ਇਸ ਉਮੀਦਵਾਰ ਦਾ ਨਾਮ ਮੌਰਿਸ ਮਸੀਹ ਹੈ, ਜਿਸ ਨੂੰ ਚੋਣ ਨਿਸ਼ਾਨ ਮੰਜਾ ਮਿਲਿਆ ਹੈ। ਮੌਰਿਸ ਮਸੀਹ ਆਪਣੀ ਜਿੱਤ ਦੇ ਲਈ ਘਰ-ਘਰ ਜਾ ਕੇ ਖੁਦ ਹੀ ਚੋਣ ਪ੍ਰਚਾਰ ਕਰ ਰਿਹਾ ਹੈ।

ਵੇਖੋ ਵੱਖਰੇ ਢੰਗ ਨਾਲ ਹੋ ਰਿਹਾ ਚੋਣ ਪ੍ਰਚਾਰ
ਵੇਖੋ ਵੱਖਰੇ ਢੰਗ ਨਾਲ ਹੋ ਰਿਹਾ ਚੋਣ ਪ੍ਰਚਾਰ
author img

By

Published : Feb 17, 2022, 12:53 PM IST

ਅੰਮ੍ਰਿਤਸਰ: ਪੰਜਾਬ ਵਿੱਚ 20 ਫਰਵਰੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Elections) ਨੂੰ ਲੈਕੇ ਵੋਟਿੰਗ ਹੋਵੇਗੀ। ਉਸ ਤੋਂ ਪਹਿਲਾਂ ਸਾਰੀਆ ਸਿਆਸੀ ਪਾਰਟੀਆਂ ਵੱਲੋਂ ਆਪੋ-ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਮੌਕੇ ਜਿੱਥੇ ਸਿਆਸੀ ਪਾਰਟੀਆਂ ਚੋਣ ਮੈਦਾਨ ਵਿੱਚ ਹਨ, ਉੱਥੇ ਬਹੁਜਨ ਮੁਕਤੀ ਪਾਰਟੀ (Bahujan Mukti Party) ਵੱਲੋਂ ਖੜ੍ਹੇ ਉਮੀਦਵਾਰ ਦਾ ਮੌਰਿਸ ਮਸੀਹ ਵੀ ਚੋਣ ਮੈਦਾਨ ਵਿੱਚ ਆਪਣੀ ਕਿਸਮਤ ਅੰਜਮਾ ਰਿਹਾ ਹੈ। ਇਹ ਉਮੀਦਵਾਰ ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਤੋਂ ਸਾਹਮਣੇ ਆਇਆ ਹੈ। ਜੋ ਆਪਣੇ ਵੱਖਰੇ ਢੰਗ ਨਾਲ ਚੋਣ ਪ੍ਰਚਾਰ ਕਰਕੇ ਹਲਕੇ ਦਾ ਵਿਧਾਇਕ ਬਣਨਾ ਚਾਹੁੰਦਾ ਹੈ। ਇਸ ਉਮੀਦਵਾਰ ਦਾ ਨਾਮ ਮੌਰਿਸ ਮਸੀਹ ਹੈ, ਜਿਸ ਨੂੰ ਚੋਣ ਨਿਸ਼ਾਨ ਮੰਜਾ ਮਿਲਿਆ ਹੈ। ਮੌਰਿਸ ਮਸੀਹ ਆਪਣੀ ਜਿੱਤ ਦੇ ਲਈ ਘਰ-ਘਰ ਜਾ ਕੇ ਖੁਦ ਹੀ ਚੋਣ ਪ੍ਰਚਾਰ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਤੋਂ ਅਕਾਲੀ ਦਲ ਤੇ ਕਾਂਗਰਸ ਪਾਰਟੀ (Congress Party) ਨੇ ਪੰਜਾਬ ਨੂੰ ਲੁੱਟਣ ਤੇ ਕੁੱਟਣ ਤੋਂ ਇਲਾਵਾ ਕੁੱਝ ਵੀ ਨਹੀਂ ਕੀਤਾ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅੱਜ ਕਈ ਪਾਰਟੀਆਂ ਧਰਮ ਅਤੇ ਜਾਤ-ਪਾਤ ਦੀ ਰਾਜਨੀਤੀ ਕਰ ਰਹੀਆਂ ਹਨ, ਜੋ ਸਰਾ-ਸਰ ਗਲਤ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੇ ਜੋ ਪਿਛਲੇ 70 ਸਾਲਾਂ ਤੋਂ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚ 10 ਫੀਸਦੀ ਵਾਅਦੇ ਵੀ ਪੂਰੇ ਨਹੀਂ ਕੀਤੇ, ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਇਸੇ ਤਰ੍ਹਾਂ ਦੀਆਂ ਸਰਕਾਰਾਂ ਬਣਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਪੰਜਾਬ ਦੇ ਲੋਕ ਰੋਟੀ ਤੋਂ ਵੀ ਮਹੁਤਾਜ਼ ਹੋ ਜਾਣਗੇ।

ਵੇਖੋ ਵੱਖਰੇ ਢੰਗ ਨਾਲ ਹੋ ਰਿਹਾ ਚੋਣ ਪ੍ਰਚਾਰ

ਉਨ੍ਹਾਂ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ (2017 Assembly Elections) ਵਿੱਚ ਸੱਤਾ ਵਿੱਚ ਆਈ ਕਾਂਗਰਸ ਪਾਰਟੀ ਨੇ ਜੋ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚ ਕਿੰਨੇ ਵਾਅਦੇ ਪੂਰੇ ਕੀਤੇ ਹਨ, ਕਾਂਗਰਸ ਪਾਰਟੀ ਹੁਣ ਆਪਣੇ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਸਾਹਮਣੇ ਰੱਖਣ।

ਇਸ ਮੌਕੇ ਉਨ੍ਹਾਂ ਨੇ ਆਪਣੇ ਹਲਕੇ ਦੇ ਲੋਕਾਂ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਉਹ ਹਲਕੇ ਦੇ ਵਿਧਾਇਕ ਬਣਦੇ ਹਨ, ਤਾਂ ਉਹ ਆਪਣੇ ਹਲਕੇ ਵਿੱਚ ਬੇਰੁਜ਼ਗਾਰੀ, ਨਸ਼ਾ ਤੇ ਗਰੀਬੀ ਨੂੰ ਦੂਰ ਕਰ ਦੇਣਗੇ।

ਇਹ ਵੀ ਪੜ੍ਹੋ: ਮੋਦੀ ਦੀ ਅਬੋਹਰ ਰੈਲੀ, ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈਕੇ ਪੁਲਿਸ ਮੁਸਤੈਦ

ETV Bharat Logo

Copyright © 2025 Ushodaya Enterprises Pvt. Ltd., All Rights Reserved.