ਅੰਮ੍ਰਿਤਸਰ:- ਸਰਕਾਰੀ ਹਿਦਾਇਤਾ ਦੇ ਚਲਦਿਆਂ ਜਿੱਥੇ ਅੰਮ੍ਰਿਤਸਰ ਦੇ ਹੈਰੀਟੇਜ ਸਟਰੀਟ (Heritage Street of Amritsar) ਵਿਖੇ ਈ-ਰਿਕਸ਼ਾ (E-rickshaw) ਬੈਨ ਕੀਤੀ ਗਈ ਹੈ। ਉੱਥੇ ਹੀ ਹੁਣ ਅੰਮ੍ਰਿਤਸਰ ਟਰੈਫਿਕ ਪੁਲਿਸ (Amritsar Traffic Police) ਉਪਰ ਪੈਸੇ ਦੇਣ ਵਾਲੇ ਈ-ਰਿਕਸ਼ਾ ਚਾਲਕਾਂ ਨੂੰ ਹੈਰੀਟੇਜ ਸਟਰੀਟ ਵਿਖੇ ਈ-ਰਿਕਸ਼ਾ (E-rickshaw) ਲਿਜਾਉਣ ਦੇਣ ਦੇ ਇਲਜ਼ਾਮ ਲੱਗੇ ਹਨ। ਜਿਸ ਦੇ ਚਲਦੇ ਜਦੋਂ ਈ-ਰਿਕਸ਼ਾ (E-rickshaw) ਚਾਲਕਾਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ ਤਾਂ ਮੌਕੇ ‘ਤੇ ਪਹੁੰਚੇ ਸਾਂਸਦ ਗੁਰਜੀਤ ਔਜਲਾ (MP Gurjeet Aujla) ਵੱਲੋਂ ਵਿੱਚ ਵਿਚਾਲੇ ਪੈ ਕੇ ਇਸ ਮਸਲੇ ਦਾ ਹੱਲ ਪੁਲਿਸ ਦੇ ਆਲਾ ਅਧਿਕਾਰੀਆ ਨੂੰ ਫੋਨ ਕਰ ਮੀਟਿੰਗ ਕਰਵਾ ਕਰਨ ਦੀ ਗੱਲ ਕੀਤੀ ਗਈ ਹੈ।
ਇਸ ਮੌਕੇ ਸਾਂਸਦ ਗੁਰਜੀਤ ਔਜਲਾ ਅਤੇ ਈ-ਰਿਕਸ਼ਾ (E-rickshaw) ਚਾਲਕਾਂ ਨੇ ਦੱਸਿਆ ਕਿ ਜਦੋ ਵੀ ਕੋਈ ਯਾਤਰੂ ਬੱਸ ਸਟੈਂਡ ਤੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਜਾਂਦਾ ਹੈ। ਤਾਂ ਉਸ ਨੂੰ ਈ ਰਿਕਸ਼ਾ ਦਾ ਸਹਾਰਾ ਲੈਣਾ ਪੈਦਾ ਹੈ, ਪਰ ਪੁਲਿਸ ਵਲੋਂ ਉਨ੍ਹਾਂ ਨੂੰ ਰਾਹ ਵਿੱਚ ਰੋਕ ਕੇ ਹੀ ਸਵਾਰੀਆਂ ਨੂੰ ਪੈਦਲ ਜਾਣ ਦੀ ਗੱਲ ਕਹਿ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਵਾਰਿਆ ਕੌਲ ਬਚੇ, ਬਜ਼ੁਰਗ ਅਤੇ ਭਾਰੀ ਸਮਾਨ ਹੁੰਦਾ ਹੈ। ਜਿਸ ਦੇ ਚਲਦੇ ਉਹ ਇਹਨਾ ਲੰਮਾ ਸਫ਼ਰ ਪੈਦਲ ਨਹੀਂ ਜਾ ਸਕਦੇ, ਪਰ ਪੁਲਿਸ ਦੇ ਨਾਕੇ ‘ਤੇ ਡਿਊਟੀ ਦੇਣ ਵਾਲੇ ਅਧਿਕਾਰੀ ਗੁੰਡਾ ਟੈਕਸ ਤੋਂ ਬਿਨ੍ਹਾਂ ਜਾਣ ਨਹੀਂ ਦਿੰਦੇ। ਜਿਸ ਦੇ ਚਲਦੇ ਈ-ਰਿਕਸ਼ਾ ਚਾਲਕ ਅਤੇ ਪੁਲਿਸ ਵਿੱਚ ਵਿਵਾਦ ਪੈਦਾ ਹੁੰਦਾ ਹੈ।
ਇਸ ਮੌਕੇ ਸਾਂਸਦ ਗੁਰਜੀਤ ਔਜਲਾ (MP Gurjeet Aujla) ਨੇ ਦੱਸਿਆ ਕਿ ਗੁਰੂ ਨਗਰੀ ਆਉਣ ਵਾਲੀਆ ਸੰਗਤਾਂ ਨੂੰ ਟਰੈਫਿਕ ਪੁਲਿਸ ਦੀ ਅਜਿਹੀਆਂ ਹਰਕਤਾਂ ਕਾਰਨ ਗਲਤ ਪ੍ਰਭਾਵ ਪੈਦਾ ਹੈ। ਜਿਸ ਨਾਲ ਗੁਰੂ ਨਗਰੀ ਦੀ ਛੜੀ ਖ਼ਰਾਬ ਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਅਫ਼ਸਰਾਂ ‘ਤੇ ਸਖ਼ਤ ਤੋਂ ਸਖ਼ਤ ਐਕਸ਼ਨ ਲੈਣ ਦੀ ਸਖ਼ਤ ਲੋੜ ਹੈ।
ਉਧਰ ਮੌਕੇ ‘ਤੇ ਪਹੁੰਚੇ ਇੰਸਪੈਕਟਰ ਨਿਰਮਲ ਸਿੰਘ (Inspector Nirmal Singh) ਨੇ ਦੱਸਿਆ ਕਿ ਮਾਮਲਾ ਈ-ਰਿਕਸ਼ਾ ਦਾ ਹੈਰੀਟੇਜ ਸਟਰੀਟ ਵਿੱਚ ਦਾਖਿਲ ਹੋਣ ਨੂੰ ਲੈ ਕੇ ਛਿੜੀਆ ਹੈ। ਜਲਦ ਹੀ ਪੀੜਤ ਚਾਲਕਾਂ ਦੀ ਗੱਲ ਸੁਣ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਾਮਲਾ ਸੁਲਝਾਇਆ ਜਾਵੇਗਾ।
ਇਹ ਵੀ ਪੜ੍ਹੋ: ਬੀਜੇਪੀ ਆਗੂ ਤਜਿੰਦਰਪਾਲ ਬੱਗਾ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫਤਾਰ