ਅੰਮ੍ਰਿਤਸਰ : ਜ਼ਿਲ੍ਹੇ ਦੇ ਹਲਕਾ ਅਜਨਾਲਾ ਦੇ ਪਿੰਡਾਂ ਵਿੱਚ ਭਾਰੀ ਬਾਰਿਸ਼ ਕਾਰਨ ਕਿਸਾਨਾਂ ਦੀਆਂ ਫਸਲਾਂ ਵਿਚ ਬਹੁਤ ਜ਼ਿਆਦਾ ਪਾਣੀ ਭਰ ਜਾਣ ਕਾਰਨ ਕਈ ਪਿੰਡਾਂ ਵਿਚ ਹੜ੍ਹਾਂ ਵਰਗੇ ਹਾਲਾਤ ਬਣ ਗਏ ਹਨ। ਕਿਸਾਨ ਜਰਮਨਜੀਤ ਸਿੰਘ ਤੇੜੀ, ਸਰਪੰਚ ਐਡਵੋਕੇਟ ਮਨੋਜ ਕੁਮਾਰ ਧਾਰੀਵਾਲ ਕਲੇਰ, ਕਰਮਜੀਤ ਸਿੰਘ ਕਲੇਰ ਅਤੇ ਹਤਿੰਦਰ ਕੁਮਾਰ ਬੱਬਰ ਨੇ ਦੱਸਿਆ ਕਿ ਬੀਤੇ ਕੱਲ੍ਹ ਹੋਈ ਬਰਸਾਤ ਕਾਰਨ ਉਨ੍ਹਾਂ ਨੂੰ ਲੱਗਾ ਜਿਵੇਂ ਉਨ੍ਹਾਂ ਦੀ ਫ਼ਸਲ ’ਤੇ ਰੱਬ ਮਿਹਰਬਾਨ ਹੋ ਗਿਆ ਹੋਵੇ, ਕਿਉਂਕਿ ਇਕ ਦਿਨ ਦੀ ਬਾਰਿਸ਼ ਝੋਨੇ ਦੀ ਫ਼ਸਲ ਲਈ ਦੇਸੀ ਘਿਓ ਵਰਗੀ ਹੁੰਦੀ ਹੈ, ਪਰ ਅੱਜ ਹੋਈ ਭਾਰੀ ਬਾਰਿਸ਼ ਨੇ ਉਨ੍ਹਾਂ ਦੀ ਮਿਹਨਤ ਨਾਲ ਬੀਜੀਆਂ ਫ਼ਸਲਾਂ ਤਹਿਸ-ਨਹਿਸ ਕਰ ਦਿੱਤੀਆਂ ਹਨ।
ਡਰੇਨ ਦੀ ਸਫ਼ਾਈ ਨਾ ਹੋਣ ਕਾਰਨ ਫਸਲਾਂ ਵਿੱਚ ਭਰਿਆ ਪਾਣੀ : ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਜ਼ਮੀਨਾਂ ਵਿੱਚੋਂ ਲੰਘਦੀ ਡਰੇਨ ਦੀ ਸਫਾਈ ਇਸ ਵਾਰ ਸਹੀ ਢੰਗ ਨਾਲ ਨਾ ਹੋਣ ਕਾਰਨ ਧਾਰੀਵਾਲ ਕਲੇਰ, ਤੇੜੀ, ਤੇੜਾ ਕਲਾਂ ਅਤੇ ਭੋਏਵਾਲੀ ਆਦਿ ਪਿੰਡਾਂ ਦੀ ਲਗਭਗ 1000 ਏਕੜ ਝੋਨੇ ਦੀ ਫਸਲ ਪਾਣੀ ਵਿਚ ਡੁੱਬ ਗਈ ਹੈ ਅਤੇ ਜ਼ਿਆਦਾਤਰ ਟਿਊਬਵੈੱਲ ਵੀ ਮੀਂਹ ਦੇ ਪਾਣੀ ਵਿਚ ਡੁੱਬੇ ਹੋਏ ਹਨ। ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਇਨ੍ਹਾਂ ਪਿੰਡਾਂ ਵਿਚ ਹੀ ਹੋਈ ਭਾਰੀ ਗੜ੍ਹੇਮਾਰੀ ਕਾਰਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਕਣਕ ਦੀ ਫਸਲ ਦਾ ਵੀ ਭਾਰੀ ਨੁਕਸਾਨ ਹੋਇਆ ਸੀ, ਜਿਸ ਦਾ ਹਾਲੇ ਤੱਕ ਮੁਆਵਜ਼ਾ ਨਹੀਂ ਮਿਲਿਆ।
- Bihar News : 40 ਫੁੱਟ ਡੂੰਘੇ ਬੋਰਵੈੱਲ ਵਿੱਚ ਡਿੱਗਿਆ 3 ਸਾਲ ਦਾ ਬੱਚਾ, ਰੈਸਕਿਊ ਆਪਰੇਸ਼ਨ ਜਾਰੀ
- ਖੰਨਾ 'ਚ NH 'ਤੇ 18 ਲੱਖ ਰੁਪਏ ਦੇ ਸਰੀਏ ਨਾਲ ਭਰਿਆ ਟਰੱਕ ਚੋਰੀ, 8 ਕਿਲੋਮੀਟਰ ਦੂਰੀ ਤੋਂ ਫੜੇ ਚੋਰ, ਸੀਸੀਟੀਵੀ ਆਈ ਸਾਹਮਣੇ
- ਨਸ਼ੇ ਦੇ ਛੇਵੇਂ ਦਰਿਆ ਵਿੱਚ ਰੁੜ੍ਹ ਰਿਹਾ ਪੰਜਾਬ! ਸਰਕਾਰਾਂ ਦੇ ਬਿਆਨ ਨਹੀਂ ਬਲਕਿ ਪੰਜਾਬ ਵਿਚ ਸਮਾਜਿਕ ਮੁਹਿੰਮ ਕਰ ਸਕਦੀ ਹੈ ਨਸ਼ੇ ਦਾ ਖ਼ਾਤਮਾ- ਖਾਸ ਰਿਪੋਰਟ
ਪ੍ਰਭਾਵਿਤ ਫਸਲਾਂ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦੇਵੇ ਸਰਕਾਰ : ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਤੁਰੰਤ ਡਰੇਨ ਦੀ ਸਫਾਈ ਕਰਵਾਈ ਜਾਵੇ ਅਤੇ ਖਰਾਬ ਫਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜ਼ਾ ਦਿੱਤਾ ਜਾਵੇ। ਕਿਸਾਨ ਆਗੂ ਗੁਰਭੇਜ ਨੇ ਕਿਹਾ ਕਿ ਅਸੀ ਇੱਥੇ ਆਰਜ਼ੀ ਤੌਰ ਉਤੇ ਪੁਲ਼ ਬਣਾਇਆ ਸੀ, ਜੋ ਇਨ੍ਹਾਂ ਵੱਲੋਂ ਢਾਹ ਦਿੱਤਾ ਗਿਆ। ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਇੱਥੇ ਪੱਕਾ ਪੁਲ਼ ਬਣਾ ਕੇ ਦਿੱਤਾ ਜਾਵੇ ਤਾਂ ਜੋ ਲੰਘਣ ਵਿੱਚ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਜੇਕਰ ਇੱਕ ਦੋ ਦਿਨ ਵਿੱਚ ਪਾਣੀ ਦਾ ਲੈਵਲ ਘਟ ਗਿਆ ਤਾਂ ਠੀਕ ਹੈ ਨਹੀਂ ਤਾਂ ਝੋਨੇ ਦੀ ਫ਼ਸਲ ਦਾ ਬਹੁਤ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਡਰੇਨ ਵਿਭਾਗ ਵੱਲੋਂ ਜਲਦੀ ਰਿਹੰਦੀਆਂ ਬੁਰਜੀਆਂ ਦੀ ਸਫਾਈ ਕਰਵਾਈ ਜਾਵੇ, ਤਾਂ ਜੋ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ। ਕਿਸਾਨ ਆਗੂ ਨੇ ਕਿਹਾ ਕਿ ਸਾਨੂੰ ਗੜੇਮਾਰੀ ਦਾ ਵੀ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।