ਅੰਮ੍ਰਿਤਸਰ: ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਅੰਕਿਤ ਮਾਰਚ 1783 ਵਿਚ ਖਾਲਸਾ ਫੌਜਾਂ ਨੇ ਬਾਬਾ ਬਘੇਲ ਸਿੰਘ ਜੀ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਚੌਥੇ ਮੁਖੀ ਬਾਬਾ ਬੁੱਢਾ ਦਲ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਸਰਦਾਰ ਤਾਰਾ ਸਿੰਘ ਘੇਬਾ, ਸਰਦਾਰ ਮਹਾਂ ਸਿੰਘ ਸ਼ੁਕਰਚੱਕੀਆ ਅਤੇ ਹੋਰ ਸਿੱਖ ਜਰਨੈਲਾਂ ਦੀ ਅਗਵਾਈ ਵਿਚ ਦਿੱਲੀ ਫਤਹਿ ਕਰ ਲਿਆ ਸੀ ਅਤੇ ਖਾਲਸਾਈ ਨਿਸ਼ਾਨ ਚੜ੍ਹਾ ਕੇ ਇਕ ਨਵਾਂ ਇਤਿਹਾਸ ਸਿਰਜਿਆ ਸੀ। ਖਾਲਸਾ ਫੌਜਾਂ ਦੀ ਜਿੱਤ ਨੇ ਮੁਗਲਾਂ ਦੀ ਸਦੀਆਂ ਪੁਰਾਣੀ ਪਕੜ ਨੂੰ ਵੀ ਹਿਲਾ ਕੇ ਰਖ ਦਿੱਤਾ ਸੀ ਅਤੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ 240ਵਾਂ ਦਿੱਲੀ ਫਤਹਿ ਦਿਵਸ 8 ਅਤੇ 9 ਅਪ੍ਰੈਲ ਨੂੰ ਲਾਲ ਕਿਲਾ ਗਰਾਉਂਡ ਦਿੱਲੀ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਮਨਾਉਣ ਜਾ ਰਹੀ ਹੈ। ਇਸ ਸਬੰਧੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚੇ ।
ਇਹ ਵੀ ਪੜ੍ਹੋ :Komi insaf morcha dispute: ਅੰਮ੍ਰਿਤਪਾਲ 'ਤੇ ਦਿੱਤੇ ਬਿਆਨ ਨੂੰ ਲੈ ਕੇ ਦੋਫ਼ਾੜ ਹੋਇਆ ਕੌਮੀ ਇਨਸਾਫ਼ ਮੋਰਚਾ, ਜਾਣੋ ਕਿਵੇਂ
ਧਰਮ ਪ੍ਰਚਾਰ: ਇਸ ਮੌਕੇ ਪ੍ਰਧਾਨ ਹਰਮੀਤ ਸਿੰਘ ਕਲੰਕ ਨੇ ਕਿਹਾ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੱਦਾ ਪੱਤਰ ਦੇਣ ਲਈ ਆਏ ਹਾਂ। ਕਾਲਕਾ ਨੇ ਕਿਹਾ ਬਹੁਤ ਸਾਰੇ ਪ੍ਰੋਗਰਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਹਨ। ਧਰਮ ਪ੍ਰਚਾਰ ਨੂੰ ਲੈ ਕੇ ਉਨ੍ਹਾਂ ਕਿਹਾ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਅਕਾਲੀ ਬਾਬਾ ਫੂਲਾ ਸਿੰਘ ਦੀ ਜਿਹੜੀ ਸ਼ਤਾਬਦੀ ਆ ਰਹੀ ਹੈ, ਉਸ ਨੂੰ ਸਮਰਪਿਤ ਚਾਰ ਦਿਨ ਦੇ ਪ੍ਰੋਗਰਾਮ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਬਾਬਾ ਫੂਲਾ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ ਹਨ ਤੇ ਬਾਬਾ ਬੁੱਢਾ ਦਲ ਦੇ ਛੇਵੇਂ ਮੁੱਖੀ ਰਹੇ ਹਨ। ਉਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਥੋਂ ਨਗਰ ਕੀਰਤਨ ਦਿੱਲੀ ਲੈ ਕੇ ਜਾਇਆ ਜਾਵੇਗਾ। ਜਿਸਦੇ ਚੱਲਦੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਜੀ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ ।
ਇਹ ਵੀ ਪੜ੍ਹੋ : Kotakpura Firing Case: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਦੀ ਅਗਾਊ ਜ਼ਮਾਨਤ 'ਤੇ ਫੈਸਲਾ ਰਾਖਵਾਂ
ਸਿਰਮੌਰ ਸ੍ਰੀ ਅਕਾਲ ਤਖ਼ਤ: ਦੱਸਦਈਏ ਕਿ ਅਪ੍ਰੈਲ ਮਹੀਨੇ ਦੀ 6 ਤਾਰੀਖ ਨੂੰ ਨਗਰ ਕੀਰਤਨ ਇੱਥੋਂ ਆਰੰਭ ਹੋਵੇਗਾ 7 ਤਾਰੀਖ ਨੂੰ ਦਿੱਲੀ ਪੁੱਜੇਗਾ। ਕਾਲਕਾ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੀ ਸਿੱਖ ਸੰਗਤਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ 'ਚ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਲਾਲ ਕਿਲੇ ਵਿੱਚ ਪਹਿਲੇ ਦਿਨ ਕੀਰਤਨ ਦਰਬਾਰ ਸਜਾਇਆ ਜਾਵੇਗਾ ਅਤੇ 9 ਤਾਰੀਖ ਨੂੰ ਨਿਹੰਗ ਜਥੇਬੰਦੀ ਵੱਲੋਂ ਖ਼ਾਲਸਾ ਸ਼ਾਨ-ਓ-ਸ਼ੌਕਤ ਨੇ ਨਾਲ ਮਨਾਇਆ ਜਾਵੇਗਾ।
ਅਜਨਾਲਾ ਘਟਨਾ ਨੂੰ ਲੈਕੇ ਰੋਸ: ਇਸ ਮੌਕੇ ਅਜਨਾਲਾ ਵਿਚ ਵਾਪਰੀ ਘਟਨਾ 'ਤੇ ਬੋਲਦਿਆਂ ਹਰਮੀਤ ਕਾਲਕਾ ਨੇ ਕਿਹਾ ਕਿ ਹਰ ਸਿੱਖ ਦੇ ਮਨ ਵਿਚ ਇਸ ਘਟਨਾ ਨੂੰ ਲੈਕੇ ਬਹੁਤ ਹੀ ਰੋਸ ਹੈ। ਜਥੇਦਾਰ ਸਾਹਿਬ ਵੱਲੋਂ ਇਕ ਕਮੇਟੀ ਬਣਾਈ ਗਈ ਜਿਸ ਵਿਚ ਮੈਂ ਵੀ ਸ਼ਾਮਲ ਹਾਂ। ਉਨ੍ਹਾਂ ਕਿਹਾ ਕਿ ਜਿੱਥੇ ਜ਼ਿੰਮੇਵਾਰ ਬੰਦੇ ਅਜਿਹਾ ਕੰਮ ਕਰਨਗੇ। ਉਨ੍ਹਾਂ ਦੀ ਕੀ ਮੰਸ਼ਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਿਉਂ ਲਿਜਾਇਆ ਗਿਆ। ਇਸ ਬਾਰੇ ਅੰਮ੍ਰਿਤਪਾਲ ਸਿੰਘ ਜੀ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਨਾ ਸਹਿਬ ਦੀ ਉਮਰ ਹੋ ਗਈ ਹੈ, ਉਨਾਂ ਨੂੰ ਨਾ ਆਪਣਾ ਪੁੱਤ ਚੰਗਾ ਲੱਗਦਾ ਹੈ ਤੇ ਨਾ ਹੀ ਆਪਣਾ ਪੋਤਰਾ ਚੰਗਾ ਲੱਗਦਾ ਹੈ। ਉਨ੍ਹਾਂ ਨੂੰ ਸਿਰਫ਼ ਦਿੱਲੀ ਕਮੇਟੀ ਦੀ ਕੁਰਸੀ ਨਜ਼ਰ ਆਉਂਦੀ ਹੈ, ਉਹ ਕੁਰਸੀ ਲਈ ਬਾਦਲਾਂ ਨਾਲ ਵੀ ਸਮਝੌਤਾ ਕਰ ਸਕਦੇ ਹਨ ਅਤੇ ਮਨਜੀਤ ਸਿੰਘ ਜੀਕੇ ਦੇ ਨਾਲ ਵੀ ਸਮਝੌਤਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦੇ ਸਿਰਮੌਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਉਪਰ ਉਂਗਲ ਚੁੱਕਣਾ ਗ਼ਲਤ ਗੱਲ ਹੈ