ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਕ੍ਰਿਸ਼ਨਾ ਨਗਰ ਵਿਚ ਸ਼ਰੇਆਮ ਵਿਕਦੇ ਨਸ਼ੇ ਦਾ ਹੈ ਜਿਸ ਤੋਂ ਇਲਾਕਾ ਨਿਵਾਸੀ ਬਹੁਤ ਹੀ ਜ਼ਿਆਦਾ ਨਰਾਜ਼ ਨਜ਼ਰ ਆ ਰਹੇ ਸਨ। ਜਿਸ ਦੇ ਚਲਦੇ ਪੁਲਿਸ ਥਾਣਾ ਛੇਹਰਟਾ ਵੱਲੋਂ ਰੇਡ ਕਰ ਵੱਡੀ ਮਾਤਰਾ ਵਿਚ ਸਮੈਕ ਚਰਸ ਅਤੇ ਕੰਢੇ ਬਰਾਮਦ ਕੀਤੇ ਗਏ ਹਨ।
ਨਸ਼ੇ ਦੇ ਸੌਦਾਗਰਾਂ 'ਤੇ ਕੱਸਿਆ ਜਾਵੇਗਾ ਸਿੰਕਜਾ, ਇਲਾਕੇ 'ਚ ਨਸ਼ੇ ਦੇ ਵਪਾਰੀਆਂ 'ਤੇ ਪਾਵਾਂਗੇ ਠੱਲ ਇਸ ਮੌਕੇ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਅਸੀਂ ਇਲਾਕੇ 'ਚ ਵਿਕ ਰਹੇ ਨਸੇ ਤੋਂ ਲੋਕ ਪਰੇਸ਼ਾਨ ਹਨ ਅਤੇ ਨਸ਼ੇ ਦੇ ਚਲਦੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ। ਅੱਜ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਨਸੇ ਦੇ ਸਮੈਕ ਚਰਸ ਅਤੇ ਬਰਾਮਦ ਕੀਤੇ ਗਏ ਹਨ। ਅਸੀਂ ਮੁੱਖ ਮੰਤਰੀ ਪੰਜਾਬ ਕੋਲੋਂ ਅਪੀਲ ਕਰਦੇ ਹਾਂ ਕਿ ਉਹ ਨਸ਼ੇ 'ਤੇ ਪੂਰਨ ਤੌਰ 'ਤੇ ਠੱਲ ਪਾਉਣ ਦੀ ਗੱਲ ਕੀਤੀ ਗਈ ਹੈ ।ਇਸ ਸੰਬੰਧੀ ਐਸ.ਐਚ.ਓ ਗੁਰਬਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਸੀ ਕਿ ਇਲਾਕੇ 'ਚ ਨਸ਼ੇ ਦਾ ਬੋਲਬਾਲਾ ਹੈ ਜਿਸ ਦੇ ਚੱਲਦੇ ਅੱਜ ਅਸੀਂ ਮੌਕੇ 'ਤੇ ਰੇਡ ਕਰ ਨਸੇ ਦੀ ਖੇਪ ਬਰਾਮਦ ਕੀਤੀ ਹੈ। ਜਿਸ ਦੇ ਚਲਦੇ ਮੌਕੇ 'ਤੇ ਦੌਸ਼ੀ ਫਰਾਰ ਹੋ ਗਏ ਹਨ ਪਰ ਪੁਲਿਸ ਵੱਲੋਂ ਪੂਰੀ ਮੁਸਤੈਦੀ ਨਾਲ ਕੰਮ ਕਰਦਿਆਂ ਨਸਿਆਂ 'ਤੇ ਨਕੇਲ ਕਸੀ ਜਾ ਰਹੀ ਹੈ।
ਇਹ ਵੀ ਪੜ੍ਹੋ:- ਵੱਡਾ ਖੁਲਾਸਾ ! ਮੁਲੱਠੀ ਦੇ ਟਰੱਕ ’ਚੋਂ 102 ਕਿੱਲੋ ਸ਼ੱਕੀ ਹੈਰੋਇਨ ਬਰਾਮਦ