ਅੰਮ੍ਰਿਤਸਰ: ਪੰਜਾਬ ਵਿੱਚ ਗੋਲੀਕਾਂਡ, ਹੱਤਿਆ, ਲੁੱਟਾਂ ਅਤੇ ਨਸ਼ੇ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਆਏ ਦਿਨ ਗੁੰਡਾਗਰਦੀ ਦੇ ਮਾਮਲੇ ਸਾਮਣੇ ਆ ਰਹੇ ਹਨ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਭਗਤੂਪੁਰਾ (Bhagatpura village of Amritsar) ਦਾ ਸਾਮਣੇ ਆਇਆ ਹੈ। ਜਿੱਥੇ ਸੰਯੁਕਤ ਕਿਸਾਨ ਮੋਰਚੇ ਦੇ ਮਾਝਾ ਜੋਨ ਦੇ ਪ੍ਰਧਾਨ (President of Majha Zone of United Kisan Morcha) ਸੁਖਜਿੰਦਰ ਸਿੰਘ ਮਾਹੂ ਉੱਤੇ ਜਾਨਲੇਵਾ ਹਮਲਾ ਹੋਇਆ ਹੈ। ਇਸ ਹਮਲੇ ਵਿੱਚ ਸੁਖਜਿੰਦਰ ਸਿੰਘ ਮਾਹੂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਸੁਖਜਿੰਦਰ ਸਿੰਘ ਭਗਤੂਪੁਰਾ 2022 ਦੀਆਂ ਵਿਧਾਨਸਭਾ ਚੋਣਾਂ ਵਿੱਚ ਅੰਮ੍ਰਿਤਸਰ ਦੇ ਹਲਕਾ ਪੂਰਬੀ (Slightly east of Amritsar) ਤੋਂ ਚੋਣ ਵੀ ਲੜ ਚੁਕੇ ਹਨ, ਅਤੇ ਨਸ਼ੇ ਦੇ ਮੁਦੇ ‘ਤੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਆਏ ਹਨ।
ਹਸਪਤਾਲ ਵਿੱਚ ਜੇਰੇ ਇਲਾਜ ਸੁਖਜਿੰਦਰ ਸਿੰਘ ਮਾਹੂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਸੰਯੁਕਤ ਕਿਸਾਨ ਮੋਰਚੇ ਦੇ ਮਾਝਾ ਜੋਨ ਦੇ ਪ੍ਰਧਾਨ (President of Majha Zone of United Kisan Morcha) ਹਨ ਅਤੇ ਨਸ਼ੇ ਦੇ ਮੁਦੇ ‘ਤੇ ਹਮੇਸ਼ਾ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਇਸ ਰਜਿਸ਼ ਤਹਿਤ ਹੀ ਨੇੜੇ ਦੇ ਪਿੰਡ ਦੇ ਕੁੱਝ ਲੋਕ ਜੋ ਕਿ ਨਸ਼ੇ ਦਾ ਕਾਰੋਬਾਰ ਕਰਦੇ ਹਨ। ਜਿਨ੍ਹਾਂ ਨੇ ਅੱਜ ਜਦੋਂ ਮੈਂ ਆਪਣੇ ਪਿੰਡ ਭਗਤੂਪੁਰਾ ਵਿਖੇ ਰਾਤ ਦੀ ਸੈਰ ਕਰ ਰਹੇ ਸੀ, ਕਿ ਉਕਤ ਕੁਝ ਬੰਦੇ ਆਪਣੀ ਗੱਡੀ ਵਿੱਚ ਆਏ ਅਤੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਇਸ ਬਾਬਤ ਪੁਲਿਸ (Police) ਨੂੰ ਸ਼ਿਕਾਇਤ ਵੀ ਦਿੱਤੀ ਹੈ ਅਤੇ ਪੁਲਿਸ ਨੇ ਉਨ੍ਹਾਂ ਦੇ ਬਿਆਨ ਦਰਜ ਕਰ ਲਏ ਹਨ। ਇਸ ਮੌਕੇ ਪੀੜਤ ਵਿਅਕਤੀ ਨੇ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਪੰਜਾਬ ਸਰਕਾਰ ‘ਤੇ ਤੰਜ਼ ਵੀ ਕੱਸੇ ਹਨ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਵਿੱਚ ਨਸ਼ੇ ਦੀ ਤਸਕਰੀ ਰੋਕਣ ਵਿੱਚ ਪੰਜਾਬ ਦੀ ਮੌਜੂਦਾਂ ਸਰਕਾਰ ਬੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਇਸ ਮੌਕੇ ਸਬੰਧਿਤ ਜਾਂਚ ਅਫ਼ਸਰ ਨੇ ਕਿਹਾ ਕਿ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: ਪਾਬੰਧੀ ਦੇ ਬਾਵਜੂਦ ਜਾਨ ’ਤੇ ਖੇਡ ਨਹਿਰ ਵਿੱਚ ਨਹਾ ਰਹੇ ਨੇ ਬੱਚੇ