ETV Bharat / state

ਆਪ ਨੇ ਸੁਖਪਾਲ ਭੁੱਲਰ 'ਤੇ ਵਲਟੋਹਾ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ - Akali Dal

ਕਾਂਗਰਸੀ ਆਗੂ ਸਾਰਜ ਸਿੰਘ ਦਾਸੂਵਾਲ ਤੋਂ ਨਸ਼ਾ ਬਰਾਮਦਗੀ ਮੁੱਦੇ 'ਤੇ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਅਤੇ ਅਕਾਲੀ ਵਿਧਾਇਕ ਵਿਰਸਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਆਪ ਪਾਰਟੀ ਦੀ ਮਾਝਾ ਜ਼ੋਨ ਦੇ ਮੈਂਬਰਾਂ ਆਈਜੀ ਨਾਲ ਮੁਲਾਕਾਤ ਕੀਤੀ।

ਨਸ਼ਾ ਬਰਾਮਦਗੀ ਮਾਮਲਾ: ਆਪ ਨੇ ਸੁਖਪਾਲ ਭੁੱਲਰ 'ਤੇ ਵਿਰਸਾ ਦੀ ਗ੍ਰਿਫ਼ਤਾਰੀ ਦੀ ਕੀਤੀ ਮੰਗ
author img

By

Published : Mar 15, 2019, 10:52 AM IST

ਅੰਮ੍ਰਿਤਸਰ: ਪਿਛਲੇ ਦਿਨੀਂ ਹਲਕਾ ਖੇਮਕਰਨ ਨਾਲ ਸਬੰਧਿਤ ਕਾਂਗਰਸੀ ਆਗੂ ਸਾਰਜ ਸਿੰਘ ਦਾਸੂਵਾਲ ਤੋਂ ਹੋਈ ਨਸ਼ੇ (ਹੀਰੋਈਨ) ਦੀ ਬਰਾਮਦਗੀ ਦੇ ਮੁੱਦੇ ‘ਤੇ ਖੇਮਕਰਨ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਅਤੇ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੀ ਮਾਝਾ ਜ਼ੋਨ ਲੀਡਰਸ਼ਿਪ ਨੇ ਮਾਝਾ ਜ਼ੋਨ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਆਈਜੀ ਬਾਰਡਰ ਰੇਂਜ ਪਰਮਾਰ ਨਾਲ ਮੁਲਾਕਾਤ ਕੀਤੀ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਵਫ਼ਦ ਵੱਲੋਂ ਆਈਜੀ ਪਰਮਾਰ ਨੂੰ ਇੱਕ ਮੈਮੋਰੰਡਮ ਸੌਪਿਆ ਗਿਆ। ਜਿਸ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਇਸ ਮੁੱਦੇ 'ਤੇ ਸੀਬੀਆਈ ਜਾਂਚ ਕਰਵਾਈ ਜਾਵੇ ਅਤੇ ਇਸ ਜਾਂਚ ਵਿੱਚ ਵਿਧਾਇਕ ਸੁਖਪਾਲ ਭੁੱਲਰ ਅਤੇ ਵਿਰਸਾ ਸਿੰਘ ਵਲਟੋਹਾ ਦਾ ਨਾਮ ਸ਼ਾਮਿਲ ਕਰਦੇ ਹੋਏ ਇਹਨਾਂ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।

ਇਸ ਮਾਮਲੇ ਉੱਤੇ ਬੋਲਦੀਆਂ ਧਾਲੀਵਾਲ ਨੇ ਕਿਹਾ ਕਿ ਦੋਸ਼ੀ ਸਾਰਜ ਸਿੰਘ ਦਾਸੂਵਾਲ ਦੇ ਇਹਨਾਂ ਕਾਂਗਰਸੀ ਅਤੇ ਅਕਾਲੀ ਨੇਤਾਵਾਂ ਨਾਲ ਰਿਸ਼ਤੇ ਜੱਗ ਜ਼ਾਹਿਰ ਹਨ। ਮੌਜੂਦਾ ਕਾਂਗਰਸੀ ਵਿਧਾਇਕ ਦੀ ਸ਼ਹਿ ‘ਤੇ ਹੀ ਸਾਰਜ ਸਿੰਘ ਨੂੰ ਬਿਨਾਂ ਚੋਣ ਤੋਂ ਸਰਪੰਚ ਬਣਾ ਦਿੱਤਾ ਗਿਆ ਸੀ। ਇੱਥੇ ਹੀ ਬਸ ਨਹੀਂ ਬੀਤੇ ਸਾਲ 08 ਸਤੰਬਰ ਨੂੰ ਸਾਰਜ ਸਿੰਘ ਵੱਲੋਂ ਅਮਰਕੋਟ ਚੌਂਕ ਵਿੱਚ ਮੌਜੂਦ ਪੁਲਿਸ ਪਾਰਟੀ ‘ਤੇ ਆਪਣੀ ਗੱਡੀ ਚੜ੍ਹਾ ਦਿੱਤੀ ਸੀ। ਉਸ ਵੇਲੇ ਵੀ ਸੁਖਪਾਲ ਭੁੱਲਰ ਨੇ ਆਪਣਾ ਸਿਆਸੀ ਰਸੂਖ਼ ਵਰਤ ਕੇ ਪਰਚੇ ਵਿਚੋਂ ਇਸ ਦਾ ਨਾਮ ਕਢਵਾ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਧਾਲੀਵਾਲ ਨੇ ਕਿਹਾ ਕਿ ਉਸ ਮੁੱਦੇ ਦੀ ਵੀ ਜਾਂਚ ਕੀਤੀ ਜਾਵੇ ।

ਧਾਲੀਵਾਲ ਨੇ ਕਿਹਾ ਕਿ ਨਸ਼ੇ ਦੀ ਖ਼ਾਤਮੇ ਦੀ ਗੱਲ ਕਰਨ ਵਾਲੀ ਕੈਪਟਨ ਸਰਕਾਰ ਦੇ ਆਪਣੇ ਵਿਧਾਇਕ ਇਸ ਵਪਾਰ ਵਿੱਚ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਇਸ ਮੁੱਦੇ ‘ਤੇ ਸੰਘਰਸ਼ ਹੋਰ ਤੇਜ਼ ਕਰੇਗੀ।

Intro:Body:

ਅੰਮ੍ਰਿਤਸਰ,– ਪਿਛਲੇ ਦਿਨੀਂ ਹਲਕਾ ਖੇਮਕਰਨ ਨਾਲ ਸਬੰਧਿਤ ਕਾਂਗਰਸੀ ਆਗੂ ਸਾਰਜ ਸਿੰਘ ਦਾਸੂਵਾਲ ਤੋਂ ਹੋਈ ਨਸ਼ੇ (ਹੀਰੋਈਨ) ਦੀ ਬਰਾਮਦਗੀ ਦੇ ਮੁੱਦੇ ‘ਤੇ ਖੇਮਕਰਨ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਭੁੱਲਰ ਅਤੇ ਸਾਬਕਾ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਦੀ ਮਾਝਾ ਜ਼ੋਨ ਲੀਡਰਸ਼ਿਪ ਨੇ ਮਾਝਾ ਜ਼ੋਨ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਆਈਜੀ ਬਾਰਡਰ ਰੇਂਜ ਪਰਮਾਰ ਨੂੰ ਮਿਲਿਆ।

ਇਸ ਮੌਕੇ ਆਮ ਆਦਮੀ ਪਾਰਟੀ ਦੇ ਵਫ਼ਦ ਵੱਲੋਂ ਆਈਜੀ ਪਰਮਾਰ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ। ਜਿਸ ਵਿੱਚ ਮੰਗ ਕੀਤੀ ਕਿ ਗਈ ਇਸ ਮੁੱਦੇ ਤੇ ਸੀਬੀਆਈ ਜਾਂਚ ਕਰਵਾਈ ਜਾਵੇ ਅਤੇ ਇਸ ਜਾਂਚ ਵਿੱਚ ਵਿਧਾਇਕ ਸੁਖਪਾਲ ਭੁੱਲਰ ਅਤੇ ਵਿਰਸਾ ਸਿੰਘ ਵਲਟੋਹਾ ਦਾ ਨਾਮ ਸ਼ਾਮਿਲ ਕਰਦੇ ਹੋਏ ਇਹਨਾਂ ਦੋਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਧਾਲੀਵਾਲ ਨੇ ਕਿਹਾ ਕਿ ਦੋਸ਼ੀ ਸਾਰਜ ਸਿੰਘ ਦਾਸੂਵਾਲ ਦੇ ਇਹਨਾਂ ਕਾਂਗਰਸੀ ਅਤੇ ਅਕਾਲੀ ਨੇਤਾਵਾਂ ਨਾਲ ਰਿਸ਼ਤੇ ਜੱਗ ਜ਼ਾਹਿਰ ਹਨ। ਮੌਜੂਦਾ ਕਾਂਗਰਸੀ ਵਿਧਾਇਕ ਦੀ ਸ਼ਹਿ ‘ਤੇ ਹੀ ਸਾਰਜ ਸਿੰਘ ਨੂੰ ਬਿਨਾਂ ਚੋਣ ਤੋਂ ਸਰਪੰਚ ਬਣਾ ਦਿੱਤਾ ਗਿਆ ਸੀ। ਇੱਥੇ ਹੀ ਬਸ ਨਹੀਂ ਬੀਤੇ ਸਾਲ 08 ਸਤੰਬਰ ਨੂੰ ਸਾਰਜ ਸਿੰਘ ਵੱਲੋਂ ਅਮਰਕੋਟ ਚੌਂਕ ਵਿੱਚ ਮੌਜੂਦ ਪੁਲਿਸ ਪਾਰਟੀ ‘ਤੇ ਆਪਣੀ ਗੱਡੀ ਚੜ੍ਹਾ ਦਿੱਤੀ ਸੀ। ਉਸ ਵੇਲੇ ਵੀ ਸੁਖਪਾਲ ਭੁੱਲਰ ਨੇ ਆਪਣਾ ਸਿਆਸੀ ਰਸੂਖ਼ ਵਰਤ ਕੇ ਪਰਚੇ ਵਿਚੋਂ ਇਸ ਦਾ ਨਾਮ ਕਢਵਾ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਧਾਲੀਵਾਲ ਨੇ ਕਿਹਾ ਕਿ ਉਸ ਮੁੱਦੇ ਦੀ ਵੀ ਜਾਂਚ ਕੀਤੀ ਜਾਵੇ ।

ਧਾਲੀਵਾਲ ਨੇ ਕਿਹਾ ਕਿ ਨਸ਼ੇ ਦੀ ਖ਼ਾਤਮੇ ਦੀ ਗੱਲ ਕਰਨ ਵਾਲੀ ਕੈਪਟਨ ਸਰਕਾਰ ਦੇ ਆਪਣੇ ਵਿਧਾਇਕ ਇਸ ਵਪਾਰ ਵਿੱਚ ਸ਼ਾਮਿਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਆਮ ਆਦਮੀ ਪਾਰਟੀ ਇਸ ਮੁੱਦੇ ‘ਤੇ ਸੰਘਰਸ਼ ਹੋਰ ਤੇਜ਼ ਕਰੇਗੀ। ਇਸ ਮੌਕੇ ਕੁਲਦੀਪ ਧਾਲੀਵਾਲ ਤੋਂ ਇਲਾਵਾ ਹਲਕਾ ਇੰਚਾਰਜ ਰਣਜੀਤ ਸਿੰਘ ਚੀਮਾ, ਭੁਪਿੰਦਰ ਸਿੰਘ ਬਿੱਟੂ, ਦਲਬੀਰ ਸਿੰਘ ਟੌਂਗ, ਡਾ ਇੰਦਰਪਾਲ, ਮਨੀਸ਼ ਅਗਰਵਾਲ, ਮਾਝਾ ਜ਼ੋਨ ਦੇ ਉਪ ਪ੍ਰਧਾਨ ਪਰਮਜੀਤ ਸ਼ਰਮਾ, ਸੀਨੀਅਰ ਆਗੂ ਰਜਿੰਦਰ ਪਲਾਹ, ਵੇਦ ਪ੍ਰਕਾਸ਼ ਬੱਬਲੂ ਅਤੇ ਅਸ਼ੋਕ ਤਲਵਾਰ ਆਦਿ ਹਾਜ਼ਰ ਸਨ।

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.