ਅੰਮ੍ਰਿਤਸਰ: ਜ਼ਮੀਨ (land ) ਜਾਇਦਾਦ ਨੂੰ ਲੈ ਕੇ ਘਰਾਂ ਦੇ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਹਨ, ਪਰ ਕਈ ਵਾਰੀ ਇਨ੍ਹਾਂ ਝਗੜਿਆਂ ਦਾ ਨੁਕਸਾਨ ਕਿਸੇ ਬਾਹਰ ਦੇ ਬੰਦੇ ਨੂੰ ਵੀ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਵੇਰਕਾ ਇਲਾਕੇ (Verka area of Amritsar) ਤੋਂ ਸਾਹਮਣੇ ਆਇਆ ਹੈ। ਜਿੱਥੇ ਵੇਰਕਾ ਨਿਵਾਸੀ ਨਵੀਂ ਅਬਾਦੀ ਚੰਨਜੋਤ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਗਈ, ਕਿ ਉਸ ਨੇ 10 ਸਾਲ ਦੇ ਲਈ ਇੰਦਰਾ ਕਲੋਨੀ (Indira Colony) ਵਿੱਚ 10 ਸਾਲਾਂ ਲਈ ਠੇਕੇ ‘ਤੇ ਲਈ ਹੈ, ਪਰ ਹੁਣ ਜ਼ਬਰਦਸਤੀ ਜ਼ਮੀਨ ਦਾ ਮਾਲਕ ਜੋ 2/3 ਭਰਾ ਹਨ।
ਉਸ ਨੇ ਦੱਸਿਆ ਕਿ ਰਜਵੰਤ ਕੌਰ ਦੇ ਘਰ ਜ਼ਮੀਨ ਨੂੰ ਲੈ ਕੇ ਕੁਝ ਘਰੇਲੂ ਵਿਵਾਦ ਖੜ੍ਹਾ ਹੋ ਗਿਆ ਹੈ, ਜਿਸ ਦੇ ਚਲਦੇ ਉਸ ਨੂੰ ਜ਼ਮੀਨ ਛੱਡਣ ਦੇ ਲਈ ਕਿਹਾ ਜਾ ਰਿਹਾ ਹੈ, ਜੋ ਕਿ ਉਸ ਨੇ 10 ਸਾਲ ਦੇ ਲਈ ਠੇਕੇ ‘ਤੇ ਲਈ ਹੈ ਅਤੇ ਉੱਥੇ ਖੇਤੀਬਾੜੀ ਕਰਕੇ ਫ਼ਸਲ ਵੀ ਉਗਾਈ ਹੋਈ ਹੈ, ਪਰ ਉਸ ਨੂੰ ਜ਼ਬਰਦਸਤੀ ਜ਼ਮੀਨ ਖਾਲੀ ਕਰਨ ਲਈ ਜ਼ੋਰ ਪਾਇਆ ਜਾ ਰਿਹਾ ਹੈ। ਚੰਨਜੋਤ ਸਿੰਘ ਨੇ ਦੱਸਿਆ ਕਿ ਉਸ ਨੇ ਇਸ ਸਬੰਧ ਦੇ ਵਿੱਚ ਥਾਣਾ ਵੇਰਕਾ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ, ਪਰ ਇਹ ਅਜੇ ਤੱਕ ਕੋਈ ਕਾਰਵਾਈ ਨਹੀਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਵੀ ਉਸ ‘ਤੇ ਜ਼ਮੀਨ ਦੇ ਮਾਲਕਾਂ ਦੇ ਕਹਿਣ ‘ਤੇ ਉਸ ਉੱਤੇ ਦਬਾਅ ਪਾ ਰਹੀ ਹੈ। ਇਸ ਮੌਕੇ ਪੀੜਤ ਨੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਉਹ ਇੱਥੇ ਬਹੁਤ ਖ਼ਰਚ ਕਰ ਚੁੱਕੇ ਹਨ, ਉਨ੍ਹਾਂ ਕਿਹਾ ਕਿ ਜੋ ਉਸ ਨੇ ਜ਼ਮੀਨ ‘ਤੇ ਖਰਚ ਕੀਤਾ ਹੈ, ਉਸ ਦਾ ਹਾਲੇ ਕੋਈ ਲਾਭ ਉਸ ਨੂੰ ਨਹੀਂ ਮਿਲਿਆ।
ਜਦੋਂ ਇਸ ਸਬੰਧ ਵਿੱਚ ਥਾਣਾ ਵੇਰਕਾ ਦੇ ਪੁਲਿਸ ਅਧਿਕਾਰੀ (Police Officer of Thana Verka) ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਹਦਾਇਤਾਂ ਹਨ, ਕਿ ਕੋਈ ਵੀ ਅਧਿਕਾਰੀ ਮੀਡੀਆ ਨਾਲ ਕੈਮਰੇ ਦੇ ਸਾਹਮਣੇ ਗੱਲਬਾਤ ਨਹੀਂ ਕਰੇਗਾ, ਪਰ ਉਨ੍ਹਾਂ ਨੇ ਫੋਨ ‘ਤੇ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਉਨ੍ਹਾਂ ਕੋਲ ਆਈਆਂ ਹਨ ਅਤੇ ਉਹ ਇਸ ਉੱਤੇ ਜਾਂਚ ਕਰ ਰਹੇ ਹਨ, ਜਾਂਚ ਤੋਂ ਬਾਅਦ ਜੋ ਬਣਦੀ ਕਾਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ।
ਇਹ ਵੀ ਪੜ੍ਹੋ: ਸੁਖਨਾ ਝੀਲ ‘ਚ ਮਰੀਆਂ ਮੱਛੀਆਂ ਫੜਨ ਗਏ ਨੌਜਵਾਨ ਦੀ ਮੌਤ