ਅੰਮ੍ਰਿਤਸਰ: ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਅੱਜ ਪੰਜਾਬੀ ਗਾਇਕ ਇੰਦਰਜੀਤ ਸਿੰਘ ਨਿੱਕੂ (Punjabi singer Inderjit Singh Nikku) ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ। ਧੀਰੇਂਦਰ ਸ਼ਾਸਤਰੀ ਉਚੇਚੇ ਤੌਰ ਉੱਤੇ ਦਸਤਾਰ ਸਜਾ ਕੇ ਦਰਬਾਰ ਸਾਹਿਬ ਵਿਖੇ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਸਨਮਾਨਿਤ ਵੀ ਕੀਾਤਾ ਗਿਆ।
ਦੇਸ਼ ਦੀ ਚੜ੍ਹਦੀ ਕਲਾ ਲਈ ਅਰਦਾਸ: ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ (Dhirendra Shastri head of Bageshwar Dham) ਨੇ ਕਿਹਾ ਕਿ ਉਹ ਅੱਜ ਅੰਮ੍ਰਿਤਸਰ ਦੀ ਪਾਵਨ ਧਰਤੀ ਉੱਤੇ ਪੁੱਜੇ ਅਤੇ ਉਨ੍ਹਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਉਨ੍ਹਾਂ ਭਾਰਤ ਦੇਸ਼ ਚੜ੍ਹਦੀ ਕਲਾ ਲਈ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕੀਤੀ ਹੈ। ਉਨ੍ਹਾਂ ਕਿਹਾ ਪੰਜਾਬ ਵਿੱਚ ਉਹ ਪਹਿਲੀ ਵਾਰ ਨਹੀਂ ਆਏ ਅਤੇ ਪਹਿਲਾਂ ਵੀ ਪੰਜਾਬ ਆ ਚੁੱਕੇ ਹਨ। ਪੰਜਾਬ ਦੇ ਲੋਕ ਬਹੁਤ ਪਿਆਰ ਕਰਨ ਵਾਲੇ ਹਨ ਇਸ ਲਈ ਉਹ ਲਗਾਤਾਰ ਪੰਜਾਬ ਆਉਂਦੇ ਰਹਿਣਗੇ। ਅੱਜ ਵਾਹਿਗੁਰੂ ਨੇ ਆਪਣੇ ਘਰ ਸੱਦਿਆ ਸੀ ਇਸ ਲਈ ਉਹ ਪੁੱਜੇ ਹਨ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦੇ ਲੋਕ ਬਹੁਤ ਵਧੀਆ ਅਤੇ ਬਹੁਤ ਪਿਆਰ ਕਰਨ ਵਾਲੇ ਹਨ, ਇਸ ਲਈ ਉਹ ਵਾਰ-ਵਾਰ ਇੱਥੇ ਆਉਣਗੇ ਅਤੇ ਲੋਕਾਂ ਨੂੰ ਵੀ ਜਗਾਉਣਗੇ ਅਤੇ ਸਿੱਧੇ ਰਸਤੇ ਪਾਉਣਗੇ। ਇਸ ਤੋਂ ਇਲਾਵਾ ਧੀਰੇਂਦਰ ਸ਼ਾਸਤਰੀ ਨੇ ਅੱਗੇ ਕਿਹਾ ਕਿ ਹੁਣ ਪਠਾਨਕੋਟ ਵਿੱਚ ਇੱਕ ਪ੍ਰਾਚੀਨ ਮੰਦਰ ਪਹੁੰਚ ਕੇ ਤਿੰਨ ਦਿਨ ਪੂਜਾ ਅਰਚਨਾ ਕਰਨਗੇ।
- Hosiery Traders expect Increase: ਠੰਢ ਦੇ ਆਗਾਜ਼ ਨਾਲ ਹੌਜ਼ਰੀ ਕਾਰੋਬਾਰੀਆਂ ਦੀਆਂ ਜਾਗੀਆਂ ਉਮੀਦਾਂ, ਗਰਮ ਕੱਪੜਿਆਂ ਦੀ ਵਧੀ ਡਿਮਾਂਡ
- Disclosure in RTI: ਸਰਕਾਰੀ ਪੈਸੇ ਉੱਤੇ ਐਸ਼ ਕਰ ਰਹੇ ਹਨ ਪੰਜਾਬ ਦੇ ਵਿਧਾਇਕ ਤੇ ਮੰਤਰੀ, ਖਜ਼ਾਨੇ 'ਤੇ ਪਾਇਆ ਭਾਰ, ਇੱਕ ਵਿਧਾਇਕ ਨੇ ਲਿਆ 350 ਭੱਤਾ !
- High Court Notice to Punjab Government: ਸੁਖਪਾਲ ਖਹਿਰਾ ਦੀ ਪਟੀਸ਼ਨ 'ਤੇ ਪੰਜਾਬ ਸਰਕਾਰ ਨੂੰ ਹਾਈਕੋਰਟ ਦਾ ਨੋਟਿਸ, ਮੰਗਿਆ ਜਵਾਬ
ਪੰਜਾਬੀ ਗਾਇਕ ਵੀ ਰਹੇ ਨਾਲ: ਦੱਸ ਦਈਏ ਬਾਗੇਸ਼ਵਰ ਧਾਮ ਉੱਤੇ ਜਾਕੇ ਆਪਣੇ ਕਰਜ਼ੇ ਦੀ ਕਹਾਣੀ ਦੱਸ ਕੇ ਰੋਣ ਵਾਲੇ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀ ਬਾਗੇਸ਼ਵਰ ਧਾਮ ਦੇ ਮੁਖੀ ਧੀਰੇਂਦਰ ਸ਼ਾਸਤਰੀ ਦੇ ਨਾਲ ਸੱਚਖੰਡ ਵਿਖੇ ਪਹੁੰਚੇ ਸਨ। ਇਸ ਦੌਰਾਨ ਗਾਇਕ ਇੰਦਰਜੀਤ ਨਿੱਕੂ (Inderjit Nikku) ਨੇ ਕਿਹਾ ਕਿ ਉਹ ਬਾਗੇਸ਼ਵਰ ਧਾਮ ਦੇ ਮੁਖੀ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਅਤੇ ਮੱਥਾ ਟੇਕਣ ਲਈ ਆਏ ਨੇ ਇਸ ਤੋਂ ਜ਼ਿਆਦਾ ਉਹ ਕੁੱਝ ਨਹੀਂ ਕਹਿਣਾ ਚਾਹੁੰਦੇ। ਦੱਸ ਦਈਏ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੱਲੋਂ ਬਾਗੇਸ਼ਵਰ ਧਾਮ ਡੇਰੇ ਉੱਤੇ ਪਹੁੰਚ ਕੀਤੇ ਜਾਣ ਮਗਰੋਂ ਉਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਪੰਜਾਬ ਦੇ ਲੋਕਾਂ ਵੱਲੋਂ ਟਰੋਲ ਵੀ ਕੀਤਾ ਗਿਆ ਸੀ।