ਅੰਮ੍ਰਿਤਸਰ: ਦੇਸ਼ ਵਿੱਚ ਚੈਤਰ ਦੇ ਨਵਰਾਤਰਿਆਂ ਦੇ ਮੌਕੇ ਮੰਦਿਰਾਂ ਵਿੱਚ ਰੌਣਕਾਂ ਅਤੇ ਭੀੜ ਲੱਗੀ ਰਹਿੰਦੀ ਹੈ। ਚੈਤਰ ਦੇ ਨਵਰਾਤਰਿਆਂ ਦੇ ਚੱਲਦੇ ਬੁੱਧਵਾਰ ਨੂੰ ਸ਼ਾਮ ਨੂੰ 'ਰਾਧੇ ਮਾਂ' ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੀ। ਜਿੱਥੇ ਉਹਨਾਂ ਦੇ ਸ਼ਰਧਾਲੂਆਂ ਨੇ 'ਰਾਧੇ ਮਾਂ' ਦਾ ਸਵਾਗਤ ਕੀਤਾ। ਦੱਸ ਦਈਏ ਕਿ ਕਾਫੀ ਲੰਮੇ ਸਮੇਂ ਬਾਅਦ ਰਾਧੇ ਮਾਂ ਪੰਜਾਬ ਆਏ ਹਨ। ਉਹਨਾਂ ਨੇ ਨਵਰਾਤਰਿਆਂ ਦੇ ਚੱਲਦਿਆ ਜ਼ਿਲ੍ਹਾ ਮੁਕੇਰੀਆ ਵਿੱਚ ਇੱਕ ਸ਼ੋਭਾ ਯਾਤਰਾ ਵਿੱਚ ਸ਼ਾਮਲ ਹੋਣਾ ਹੈ।
ਨਵਰਾਤਰਿਆਂ ਦੇ ਸਮਾਗਮ ਵਿੱਚ ਹਿੱਸਾ ਲੈਣ ਆਏ:- ਇਸ ਮੌਕੇ 'ਰਾਧੇ ਮਾਂ' ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਨਵਰਾਤਰਿਆਂ ਦੇ ਪਾਵਨ ਤਿਉਹਾਰ ਮੌਕੇ ਮੁਕੇਰੀਆਂ ਵਿੱਚ ਹੋਣ ਵਾਲੇ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਲਈ ਤੇ ਜ਼ਰੂਰਤਮੰਦ ਲੋਕਾਂ ਨੂੰ ਜ਼ਰੂਰਤ ਦਾ ਸਮਾਂਨ ਦੇਣ ਲਈ ਆਏ ਹਨ। ਉਨ੍ਹਾਂ ਕਿਹਾ ਮੇਰੇ ਗੁਰੂ ਦੇਵ ਜੀ ਦੇ ਆਸ਼ਰਮ ਤੋਂ ਰਾਮ ਨੌਵੀ 'ਤੇ ਰੱਥ ਯਾਤਰਾ ਕੱਢੀ ਜਾ ਰਹੀ ਹੈ, ਉਨ੍ਹਾਂ ਕਿਹਾ ਕੀ ਮੈਂ ਰਾਧੇ ਮਾਂ ਹਾਂ, ਸਭ ਨੂੰ ਸਹੀ ਰਸਤਾ ਦਿਖਾਉਣਾ ਮੇਰਾ ਫਰਜ਼ ਹੈ। ਮੇਰੇ ਭਗਤ ਮੇਰੇ ਨਾਲ ਬਹੁਤ ਪਿਆਰ ਕਰਦੇ ਹਨ।
ਪਰਿਵਾਰਾਂ ਨੂੰ ਦਿੱਤਾ ਵੱਡਾ ਸੰਦੇਸ਼:- ਰਾਧੇ ਮਾਂ' ਨੇ ਕਿਹਾ ਕਿ ਬੱਚਿਆਂ ਨੂੰ ਮਾਂ-ਬਾਪ ਦੀ ਸੇਵਾ ਕਰਨੀ ਚਾਹੀਦੀ ਹੈ, ਪਰ ਬੱਚੇ ਵੀ ਆਪਣੇ ਲਈ ਦੋਸਤ ਦੀ ਭਾਲ ਕਰਦੇ ਹਨ। ਉਨ੍ਹਾਂ ਕਿਹਾ ਮਾਂ-ਬਾਪ ਨੂੰ ਵੀ ਬੱਚਿਆ ਨਾਲ ਦੋਸਤਾਂ ਵਾਂਗ ਵਿਵਹਾਰ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਦੋਸਤ ਦੀ ਕਮੀ ਮਹਿਸੂਸ ਨਾ ਹੋਵੇ। ਇਹ ਇਸ ਲਈ ਵੀ ਜ਼ਰੂਰੀ ਹੈ ਤਾਂ ਜੋ ਬੱਚੇ ਆਪਣੇ ਦਿਲ ਦੀ ਗੱਲ ਆਪਣੇ ਦੋਸਤ ਰੂਪੀ ਮਾਂ-ਬਾਪ ਨਾਲ ਸਾਂਝੀ ਕਰ ਸਕਣ। ਉਨ੍ਹਾਂ ਕਿਹਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਸੇਵਾ ਕਰਾਂ ਤੇ ਮੈਂ ਆਪਣੇ ਭਗਤਾਂ ਨੂੰ ਇਹੋ ਹੀ ਸੰਦੇਸ਼ ਦਿੰਦੀ ਹਾਂ ਪਹਿਲਾ ਘਰ ਦੀ ਸੇਵਾ ਫਿਰ ਦੇਸ਼ ਦੀ ਸੇਵਾ ਜਰੂਰੀ ਹੈ। ਉਨ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਲੈ ਕੇ ਕਿਹਾ ਕਿ ਜੇਕਰ ਬਾਬਾ ਜੀ ਮੈਨੂੰ ਬਲਾਉਣਗੇ ਤਾਂ ਮੈਂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨਾਂ ਲਈ ਜ਼ਰੂਰ ਜਾਵਾਂਗੀ।
ਇਹ ਵੀ ਪੜੋ:- GANGOTRI DHAM: 22 ਅਪ੍ਰੈਲ ਨੂੰ ਖੁੱਲ੍ਹਣਗੇ ਗੰਗੋਤਰੀ ਧਾਮ ਦੇ ਦਰਵਾਜ਼ੇ, ਇਹ ਹੋਵੇਗਾ ਦਰਵਾਜ਼ਾ ਖੋਲ੍ਹਣ ਦਾ ਸ਼ੁਭ ਸਮਾਂ