ਮ੍ਰਿਤਸਰ : ਅੰਮ੍ਰਿਤਸਰ ਧਮਾਕੇ ਮਾਮਲੇ ਵਿੱਚ ਡੀਜੀਪੀ ਪੰਜਾਬ ਗੌਰਵ ਯਾਦਵ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਇਸ ਨੂੰ ਸੁਲਝਾ ਲਿਆ ਹੈ। ਡੀਜੀਪੀ ਨੇ ਕਿਹਾ ਕਿ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਵਿੱਚ ਆਜ਼ਾਦਵੀਰ ਸਿੰਘ, ਅਮਰੀਕ ਸਿੰਘ, ਸਾਹਿਬ ਸਿੰਘ (ਸਾਭਾ), ਹਰਜੀਤ ਸਿੰਘ ਤੇ ਧਰਮਿੰਦਰ ਸਿੰਘ ਸ਼ਾਮਲ ਹਨ। ਆਜ਼ਾਦਵੀਰ ਤੇ ਅਮਰੀਕ ਸਿੰਘ ਨੇ ਆਈਈਡੀ ਅਲਵਰ ਤੋਂ ਐਕਸਪਲੋਸ ਕੀਤੇ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ ਅਮਰੀਕ ਸਿੰਘ ਦੀ ਪਤਨੀ ਖਿਲਾਫ ਵੀ ਕਾਰਵਾਈ ਹੋ ਸਕਦੀ ਹੈ।
ਮੁਲਜ਼ਮਾਂ ਕੋਲੋਂ ਬਰਾਮਦ ਹੋਈ 1.100 ਕਿਲੋ ਵਿਸਫੋਟਕ ਸਮੱਗਰੀ : ਜਾਂਚ ਦੌਰਾਨ ਆਜ਼ਾਦਵੀਰ ਕੋਲੋਂ ਪੁਲਿਸ ਨੂੰ 1 ਕਿਲੋ 100 ਗ੍ਰਾਮ ਵਿਸਫੋਟਕ ਸਮੱਗਰੀ ਬਰਾਮਦ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਵਿਚ ਐਸਜੀਪੀਸੀ ਟਾਸਕ ਫੋਰਸ ਨੇ ਪੁਲਿਸ ਦੀ ਬਹੁਤ ਸਹਾਇਤਾ ਕੀਤੀ ਹੈ। ਪਹਿਲੀ ਆਈਈਡੀ ਗੁਰੂ ਰਾਮ ਦਾਸ ਸਰਾਂ ਵਿੱਚ ਅਸੈਂਬਲ ਕੀਤੀ ਗਈ, ਜਿਨ੍ਹਾਂ ਨੂੰ ਤਿੰਨ ਕੰਟੇਨਰਾਂ (ਦੋ ਕੈਨ ਤੇ ਇਕ ਟਿਫਿਨ) ਵਿੱਚ 200 ਐਕਸਪਲੋਸਿਵ ਇਕ ਲਿਫਾਫੇ ਵਿੱਚ ਪਾ ਕੇ ਪਾਰਕਿੰਗ ਦੀ ਰੂਫ ਟੌਪ ਉਤੇ ਜਾ ਕੇ ਆਜ਼ਾਦਵੀਰ ਨੇ ਹੇਠਾਂ ਸੁੱਟੀ ਸੀ, ਜਿਸ ਨਾਲ 6 ਮਈ ਨੂੰ ਰਾਤ 11 ਵਜੇ ਧਮਾਕਾ ਹੋਇਆ ਸੀ। ਇਨ੍ਹਾਂ ਮੁਲਜ਼ਮਾਂ ਕੋਲੋਂ ਜੋ ਵਿਸਫੋਕਟ ਸਮੱਗਰੀ ਬਰਾਮਦ ਹੋਈ ਹੈ, ਉਹ ਲੋਅ ਗ੍ਰੇਡ ਦੀ ਹੈ, ਜੋ ਕਿ ਪਟਾਕੇ ਬਣਾਉਣ ਵਿੱਚ ਕੰਮ ਆਉਂਦੀ ਹੈ।
- Explosion Near Golden Temple: ਅੰਮ੍ਰਿਤਸਰ 'ਚ ਮੁੜ ਧਮਾਕਾ, ਡੀਜੀਪੀ ਨੇ ਕਿਹਾ- "5 ਮੁਲਜ਼ਮ ਗ੍ਰਿਫਤਾਰ, ਸਰਾਂ ਦੇ ਬਾਥਰੂਮ ਵਿੱਚ IED ਅਸੈਂਬਲ ਕੀਤਾ ਗਿਆ ਸੀ"
- Gas leak in Nangal: ਲੁਧਿਆਣਾ ਤੋਂ ਬਾਅਦ ਹੁਣ ਨੰਗਲ 'ਚ ਗੈਸ ਲੀਕ, ਕਈ ਲੋਕ ਪ੍ਰਭਾਵਿਤ, ਬੱਚੇ ਵੀ ਸ਼ਾਮਲ
- ਇਥੇ ਦੇਖੋ ਪਾਲੀਵੁੱਡ ਦੀਆਂ ਆਨ-ਸਕ੍ਰੀਨ ਜੋੜੀਆਂ ਦੀ ਸੂਚੀ, ਜਿਨ੍ਹਾਂ ਦੀ ਕੈਮਿਸਟਰੀ ਨੇ ਲਿਆ ਦਿੱਤਾ ਸੀ ਬਾਕਸ ਆਫਿਸ 'ਤੇ ਤੂਫਾਨ
ਐਸਜੀਪੀਸੀ ਟਾਸਕ ਫੋਰਸ ਦੀ ਮਦਦ ਨਾਲ ਕਾਰਵਾਈ : ਦੂਜੀ ਵਾਰ ਹੋਏ ਹਮਲੇ ਵਿੱਚ ਦੋ ਕੌਲੀਆਂ ਵਿੱਚ ਵਿਸਫੋਟਕ ਸਮੱਗਰੀ ਪਾ ਕੇ ਗੁਰੂ ਰਾਮ ਦਾਸ ਸਰਾਂ ਦੇ ਬਾਥਰੂਮ ਤੋਂ ਤਿਆਰ ਕਰ ਕੇ ਮੁੜ ਹੇਠਾਂ ਸੁੱਟਿਆ ਗਿਆ, ਜਿਸ ਨਾਲ ਦੂਜਾ ਧਮਾਕਾ ਹੋਇਆ। ਇਸ ਸਾਰੇ ਵਾਕੇ ਦੀ ਸੀਸੀਟੀਵੀ ਦੀ ਜਾਂਚ ਕਰ ਕੇ ਐਸਜੀਪੀਸੀ ਦੀ ਟਾਸਕਫੋਰਸ ਦੀ ਮਦਦ ਨਾਲ ਇਹ ਕਾਰਵਾਈ ਕੀਤੀ ਗਈ। ਪੁਲਿਸ ਵੱਲੋਂ ਹੁਣ ਇਨ੍ਹਾਂ ਦਾ ਰਿਕਾਰਡ ਖੰਘਾਲਿਆ ਜਾਵੇਗਾ, ਕਿ ਇਨ੍ਹਾਂ ਦੇ ਕਿਨ੍ਹਾਂ ਤਾਕਤਾਂ ਨਾਲ ਸਬੰਧ ਹਨ।
ਐਸਆਈਟੀ ਬਣਾ ਕੇ ਖੰਘਾਲਾਂਗੇ ਮੁਲਜ਼ਮਾਂ ਦਾ ਪਿਛੋਕੜ : ਉਨ੍ਹਾਂ ਦੱਸਿਆ ਕਿ ਇਸ ਪੂਰੇ ਵਾਕੇ ਵਿੱਚ ਅਹਿਮ ਭੂਮਿਕਾ ਆਜ਼ਾਦਵੀਰ ਸਿੰਘ ਤੇ ਅਮਰੀਕ ਸਿੰਘ ਦੀ ਸਾਹਮਣੇ ਆਈ ਹੈ, ਕਿਉਂਕਿ ਵਿਸਫੋਟਕ ਅਸੈਂਬਲ ਤੇ ਧਮਾਕਾ ਇਨ੍ਹਾਂ ਦੋਵਾਂ ਨੇ ਕੀਤਾ ਹੈ। ਸਾਹਿਬ ਸਿੰਘ (ਸਾਭਾ), ਹਰਜੀਤ ਸਿੰਘ ਤੇ ਧਰਮਿੰਦਰ ਸਿੰਘ ਇਨ੍ਹਾਂ ਪਾਸੋਂ ਆਜ਼ਾਦਵੀਰ ਤੇ ਅਮਰੀਕ ਨੂੰ ਵਿਸਫੋਟਕ ਦਾ ਪ੍ਰਬੰਧ ਹੋਇਆ ਸੀ। ਪਹਿਲਾਂ ਆਜ਼ਾਦਵੀਰ ਨੂੰ ਧਰਮਿੰਦਰ ਸਿੰਘ ਨੇ ਇਹ ਵਿਸਫੋਟਕ ਸੌਂਪਿਆਂ, ਧਰਮਿੰਦਰ ਨੂੰ ਹਰਜੀਤ ਸਿੰਘ ਕੋਲੋਂ ਮਿਲਿਆ ਤੇ ਹਰਜੀਤ ਸਿੰਘ ਨੂੰ ਇਹ ਵਿਸਫੋਟਕ ਸਾਹਿਬ ਸਿੰਘ ਨੇ ਦਿੱਤਾ। ਸਾਹਿਬ ਸਿੰਘ ਕੋਲ ਵਿਸਫੋਟਕ ਦੀ ਅਲਗੜ੍ਹ ਵਿੱਚ ਲਾਇਸੈਂਸ ਏਜੰਸੀ ਹੈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਨੀਝ ਨਾਲ ਜਾਂਚ ਕੀਤੀ ਜਾਵੇਗੀ ਤੇ ਐਸਆਈਟੀ ਬਣਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ।