ETV Bharat / state

Maha shivratri 2023: ਇਤਿਹਾਸਿਕ ਸ਼ਿਵ ਮੰਦਿਰ ਕਲਾਨੌਰ ਵਿਖੇ ਮਹਾਸ਼ਿਵਰਾਤਰੀ ਦੀਆਂ ਰੌਣਕਾਂ - Mahashivratri 2023

ਅੰਮ੍ਰਿਤਸਰ ਜ਼ਿਲ੍ਹੇ ਦਾ ਇਤਿਹਾਸਕ ਸਰਹੱਦੀ ਕਸਬਾ ਕਲਾਨੌਰ ਜਿਥੇ ਭਗਵਾਨ ਸ਼ਿਵ ਸ਼ੰਕਰ ਜੀ ਦਾ ਵੀ ਪਵਿੱਤਰ ਅਸਥਾਨ ਹੈ। ਜਿਸ ਦੀ ਮਹਿਮਾ ਪੂਰੇ ਸੰਸਾਰ ਵਿਚ ਹੁੰਦੀ ਹੈ। ਇੱਥੇ ਸ਼ਿਵਰਾਤਰੀ ਦਾ ਤਿਓਹਾਰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ।

Mahashivratri 2023
Maha shivratri 2023
author img

By

Published : Feb 18, 2023, 2:25 PM IST

ਅੰਮ੍ਰਿਤਸਰ: ਜ਼ਿਲ੍ਹੇ ਦਾ ਇਤਿਹਾਸਕ ਸਰਹੱਦੀ ਕਸਬਾ ਕਲਾਨੌਰ ਜਿਥੇ ਭਗਵਾਨ ਸ਼ਿਵ ਸ਼ੰਕਰ ਜੀ ਦਾ ਵੀ ਪਵਿੱਤਰ ਅਸਥਾਨ ਹੈ। ਜਿਸ ਦੀ ਮਹਿਮਾ ਪੂਰੇ ਸੰਸਾਰ ਵਿਚ ਹੁੰਦੀ ਹੈ। ਇੱਥੇ ਸ਼ਿਵਰਾਤਰੀ ਦਾ ਤਿਓਹਾਰ ਬਹੁਤ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ।

ਕਲਾਨੌਰ ਸਥਿਤ ਸ਼ਿਵ ਮੰਦਿਰ ਦਾ ਕੀ ਹੈ ਇਤਿਹਾਸ : ਜਦੋਂ ਇਸ ਮੰਦਿਰ ਬਾਰੇ ਗੱਲਬਾਤ ਕੀਤੀ ਤਾਂ ਇਸ ਮੰਦਿਰ ਦੇ ਪ੍ਰਬੰਧਕ ਨੇ ਦੱਸਿਆ ਕਿ ਦੰਤ ਕਥਾ ਅਨੁਸਾਰ 1388 ਈਸਵੀ ਵਿੱਚ ਇਸ ਮੰਦਰ ਨੂੰ ਮਹਾਕਨੇਸ਼ਵਰ ਜੀ ਕਿਹਾ ਜਾਂਦਾ ਸੀ। ਸ਼ਿਵ ਜੀ ਮਹਾਰਾਜ ਇੱਥੇ ਉਸ ਸਮੇਂ ਆਪ ਆਏ ਸਨ। ਜਦੋਂ ਗਣੇਸ਼ ਜੀ ਅਤੇ ਕਾਰਤਿਕ ਜੀ ਗੱਦੀ ਨੂੰ ਲੈ ਕੇ ਲੜ੍ਹ ਪਏ ਸੀ। ਕਾਰਤਿਕ ਜੀ ਨੇ ਨਰਾਜ਼ ਹੋ ਕੇ ਅੱਚਲ ਸਾਹਿਬ ਜੋ ਇਸ ਸਮੇਂ ਬਟਾਲਾ ਵਿਖੇ ਹੈ ਡੇਰਾ ਲਗਾ ਲਿਆ ਸੀ। ਦੇਵੀ ਦੇਵਤਿਆਂ ਨੇ ਉਨ੍ਹਾਂ ਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਸਭ ਅਸਫਲ ਰਹੇ। ਕਿਉਕਿ ਕਾਰਤਿਕ ਜੀ ਨੇ ਕਿਸੇ ਦੀ ਵੀ ਗੱਲ ਨਾ ਮੰਨੀ। ਫਿਰ ਅੰਤ ਵਿੱਚ ਦੇਵੀ ਦੇਵਤਿਆਂ ਦੇ ਕਹਿਣ ਤੇ ਸ਼ਿਵ ਜੀ ਮਹਾਰਾਜ ਆਪ ਆਏ ਤੇ ਕਾਰਤਿਕ ਜੀ ਨੂੰ ਮਿਲ ਕੇ ਸਮਝਾਇਆ ਅਤੇ ਕਲਾਨੌਰ ਵਿਖੇ ਜਿਸ ਸਥਾਨ ਤੇ ਪੁਰਾਤਨ ਮੰਦਿਰ ਸਥਿਤ ਹੈ ਵਿਖੇ ਆ ਕੇ ਡੇਰਾ ਲਗਾ ਲਿਆ। ਇਥੇ ਹੁਣ ਸ਼ਿਵ ਜੀ ਮਹਾਰਾਜ ਜੀ ਦਾ ਅਸਥਾਨ ਸਥਿਤ ਹੈ। ਭਾਰਤ ਵਿਚ ਸਥਿਤ ਜਿਉਤਰਿਲੰਗਾਂ ਤੋਂ ਇਲਾਵਾ ਭਗਵਾਨ ਸ਼ੰਕਰ ਦੇ ਤਿੰਨ ਪ੍ਰਮੁੱਖ ਸਥਾਨ ਕੈਲਾਸ਼, ਕਾਸ਼ੀ ਅਤੇ ਕਲਾਨੌਰ ਸ਼ਿਵ ਮੰਦਿਰ ਹਨ।

ਇਸ ਮੰਦਿਰ ਦਾ ਮੁਗਲਾਂ ਨਾਲ ਸੰਬੰਧ: ਕਲਾਨੌਰ ਦੇ ਇਸ ਇਤਿਹਾਸ ਦੇ ਪੰਨੇ ਪੜ੍ਹਿਏ ਤਾਂ ਪਤਾ ਚਲਦਾ ਹੈ ਕਿ ਇੱਥੇ ਕਲਾਨੌਰ ਵਿਖੇ ਜਦੋਂ ਮੁਗਲ ਸਮਰਾਟ ਜਲਾਲੂਦੀਨ ਅਕਬਰ ਦੀ ਤਾਜਪੋਸ਼ੀ ਹੋਈ ਸੀ ਤਾਂ ਜਿੱਥੇ ਹੁਣ ਮੰਦਿਰ ਬਣਿਆ ਹੋਇਆ ਹੈ ਉਸ ਸਥਾਨ 'ਤੇ ਉਸ ਵੇਲੇ ਅਕਬਰ ਦੀਆਂ ਫ਼ੌਜਾਂ ਨੇ ਡੇਰਾ ਲਗਾਇਆ ਹੋਇਆ ਸੀ ਅਤੇ ਘੋੜੇ ਵੀ ਉਸ ਜਗ੍ਹਾ 'ਤੇ ਬੰਨ੍ਹੇ ਹੋਏ ਸਨ। ਇੱਕ ਦਿਨ ਜਦੋਂ ਤਬੇਲਦਾਰ ਘੋੜਿਆਂ ਨੂੰ ਲੈ ਕੇ ਇਸ ਰਾਸਤੇ ਤੋਂ ਘੋੜਸ਼ਾਲ ਨੂੰ ਜਾ ਰਹੇ ਸਨ ਤਾਂ ਇਸ ਸਥਾਨ ਤੋਂ ਜੋ ਘੋੜਾ ਗੁਜਰਿਆਂ ਉਹ ਲੰਗੜਾ ਹੋ ਗਿਆ। ਜਿਸ ਦੀ ਸੂਚਨਾ ਅਕਬਰ ਕੋਲ ਕੀਤੀ ਗਈ। ਇਸ ਉਪਰੰਤ ਜਦੋਂ ਅਕਬਰ ਆਪਣੇ ਘੋੜਿਆਂ ਦਾ ਮੁਆਇਨਾਂ ਕਰਨ ਲਈ ਆਏ ਤਾਂ ਉਸ ਨੇ ਤਬੇਲਦਾਰ ਨੂੰ ਘੋੜਿਆਂ ਦੀ ਮਾਰ ਕੁਟਾਈ ਕਰਨ ਕਾਰਨ ਘੋੜੇ ਲੰਗੜੇ ਹੋ ਰਹੇ ਹਨ ਦੀ ਗੱਲ ਆਖੀ।

ਇਸ ਉਪਰੰਤ ਜਦੋਂ ਅਕਬਰ ਆਪਣੇ ਘੋੜੇ ਨਾਲ ਇਸ ਸਥਾਨ ਤੋਂ ਗੁਜਰਿਆ ਤਾਂ ਉਸ ਦਾ ਘੋੜਾ ਵੀ ਲੰਗੜਾ ਹੋ ਗਿਆ ਤਾਂ ਆਖਿਰ ਅਕਬਰ ਨੇ ਹੁਕਮ ਦਿੱਤਾ ਕਿ ਇਸ ਸਥਾਨ ਤੇ ਪੁਟਾਈ ਕੀਤੀ ਜਾਵੇ। ਪੁਟਾਈ ਕਰਦੇ ਸਮੇਂ ਜ਼ਮੀਨ ਹੇਠੋਂ ਇੱਕ ਕਾਲਾ ਪੱਥਰ ਨਿਕਲਿਆ ਜਿਸ ਨੂੰ ਹਟਾਉਂਣ ਦੇ ਹੁਕਮ ਦਿੱਤੇ ਗਏ। ਜੋ ਸਿਪਾਹੀਆਂ ਕੋਲੋਂ ਹਟਾਇਆ ਨਾ ਗਿਆ। ਇਸ ਦੌਰਾਨ ਅਕਬਰ ਨੂੰ ਓੱਥੋਂ ਇੱਕ ਅਵਾਜ਼ ਆਈ ਤੇ ਉਸ ਅਵਾਜ਼ ਨੇ ਕਿਹਾ ਕਿ ਹੇ ਅਕਬਰ ਮੈਂ ਤਾਂ ਖੁਦ ਭਗਵਾਨ ਸ਼ਿਵ ਸ਼ੰਕਰ ਹਾਂ। ਜੇ ਕੁੱਝ ਪਸ਼ਚਾਤਾਪ ਕਰਨਾ ਹੈ ਤਾਂ ਤੁਰੰਤ ਖੁਦਾਈ ਬੰਦ ਕਰਕੇ ਇਥੇ ਮੇਰੇ ਮੰਦਿਰ ਦਾ ਨਿਰਮਾਣ ਕਰਵਾ ਦਿਓ। ਅਕਬਰ ਨੇ ਤੁਰੰਤ ਖਦਾਈ ਬੰਦ ਕਰਵਾ ਕੇ ਉਸ ਸਥਾਨ ਦੀ ਚਾਰਦੀਵਾਰੀ ਕਰਵਾ ਓੱਥੇ ਇੱਕ ਕਮਰਾ ਨੁਮਾ ਮੰਦਿਰ ਬਣਾ ਦਿੱਤਾ। ਬਾਅਦ ਵਿੱਚ ਜਦੋਂ ਮੁਗਲਾਂ ਦਾ ਜੁਲਮ ਜੋਰਾਂ 'ਤੇ ਸੀ ਤਾਂ ਇਸ ਮੰਦਿਰ ਨੂੰ ਮਸਜਿਦ ਵਿੱਚ ਬਦਲ ਦਿੱਤਾ ਗਿਆ। ਕੁੱਝ ਸਮੇਂ ਬਾਅਦ ਇਥੇ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਖੜਕ ਸਿੰਘ ਜੀ ਆਏ ਅਤੇ ਉਨ੍ਹਾਂ ਦੇ ਸੁਪਨੇ ਵਿੱਚ ਭੋਲੇ ਸ਼ੰਕਰ ਜੀ ਆਏ ਤੇ ਉਨ੍ਹਾਂ ਕਿਹਾ ਇੱਥੇ ਸੁੰਦਰ ਤੇ ਆਲੀਸ਼ਾਨ ਮੰਦਿਰ ਦਾ ਨਿਰਮਾਣ ਕਰਵਾਉਣ ਲਈ ਕਿਹਾ। ਯੁਵਰਾਜ ਖੜਕ ਸਿੰਘ ਨੇ ਇੱਥੇ ਬਹੁਤ ਹੀ ਸੁੰਦਰ ਮੰਦਿਰ ਬਣਵਾਇਆ।

ਅੱਜ ਮਹਾਂਸ਼ਿਵਰਾਤਰੀ ਦਾ ਪਾਵਨ ਤਿਓਹਾਰ ਹੈ ਤੇਂ ਕਲਾਨੌਰ ਵਿਖੇ ਮਹਾਂਸ਼ਿਵਰਾਤਰੀ ਦਾ ਹਰ ਸਾਲ ਲੱਗਣ ਵਾਲਾ ਮੇਲਾ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ। ਇਸ ਸਥਾਨ ਤੇ ਸ਼ਿਵਰਾਤਰੀ ਵਾਲੇ ਦਿਨ ਲੋਕ ਸਵੇਰੇ 12 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਦਰਸ਼ਨ ਕਰਨ ਲਈ ਲੰਬੀਆਂ ਲਾਇਨਾਂ ਵਿੱਚ ਘੰਟਿਆਂ ਬੱਧੀ ਇੰਤਜਾਰ ਕਰਦੇ ਹਨ। ਇਸ ਦਿਨ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਸ਼ਿਵ ਭਗਤ ਲੰਗਰ ਲਗਵਾਉਂਣ ਲਈ ਵਿਸ਼ੇਸ਼ ਤੌਰ ਤੇ ਪਹੁੰਚਦੇ ਹਨ। ਇਸ ਸਥਾਨ ਤੇ ਧਤੂਰਾ, ਭੰਗ, ਸੰਦੂਰ, ਚੁੰਨੀਆਂ, ਦਹੀ, ਕੱਚੀ ਲੱਸੀ ਆਦਿ ਭਗਵਾਨ ਸ਼ਿਵ ਦੀ ਸੇਵਾ ਵਿੱਚ ਅਰਪਿਤ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ :-Maha Shivratri 2023: ਸ਼ਿਵਰਾਤਰੀ ਦੇ ਸ਼ੁੱਭ ਦਿਹਾੜੇ 'ਤੇ ਮੰਦਰਾਂ 'ਚ ਲੱਗੀਆਂ ਸ਼ਰਧਾਲੂਆਂ ਦੀਆਂ ਰੌਣਕਾਂ

ETV Bharat Logo

Copyright © 2025 Ushodaya Enterprises Pvt. Ltd., All Rights Reserved.