ਅੰਮ੍ਰਿਤਸਰ: ਬਟਾਲਾ ਰੋਡ ‘ਤੇ ਸੰਧੂ ਕਾਲੋਨੀ (Sandhu Colony on Batala Road) ਦੇ ਲੋਕਾਂ ਨੇ ਸਥਾਨਕ ਡਿੱਪੂ ਹੋਲਡਰਾਂ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ (Protest against depot holders) ਕੀਤਾ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਮੇਂ ਸਿਰ ਕਣਕ ਨਹੀਂ ਮਿਲ ਰਹੀ, ਜਿਸ ਕਰਕੇ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੰਨੀ ਸਰਕਾਰ ਵੱਲੋਂ ਲੋਕਾਂ ਲਈ ਕਣਕ ਭੇਜੀ ਜਾਂਦੀ ਹੈ, ਊਨੀ ਕਣਕ ਲੋਕਾਂ ਤੱਕ ਪਹੁੰਚ ਨਹੀਂ ਰਹੀ।
ਇਸ ਮੌਕੇ ਗੱਲਬਾਤ ਕਰਦਿਆਂ ਇਲਾਕਾ ਨਿਵਾਸੀਆਂ ਵੱਲੋਂ ਡਿਪੂ ਹੋਲਡਰਾਂ ‘ਤੇ ਇਲਜ਼ਾਮ (Allegations against depot holders) ਲਗਾਉਂਦਿਆਂ ਕਿਹਾ ਕਿ ਪਹਿਲਾਂ ਤਾਂ ਡਿਪੂ ਹੋਲਡਰ ਸਾਨੂੰ ਰਾਸ਼ਨ ਲਈ ਕਈ-ਕਈ ਚੱਕਰ ਲਗਾਉਦੇ ਹਨ ਅਤੇ ਜੇਕਰ ਰਾਸ਼ਨ ਦੇਣਾ ਵੀ ਪਵੇ ਤਾਂ 30 ਕਿਲੋਂ ਦੀ ਥਾਂ 15 ਕਿਲੋ ਹੀ ਰਾਸ਼ਨ ਦਿੱਤਾ ਜਾਂਦਾ ਹੈ, ਪਰ ਜਦੋਂ ਉਨ੍ਹਾਂ ਨੂੰ ਇਸ ਦਾ ਕਾਰਨ ਪੁੱਛਿਆ ਜਾਂਦਾ ਹੈ ਤਾਂ ਉਹ ਅੱਗ ਤੋਂ ਗਾਲੀ-ਗਲੋਚ ਕਰਦੇ ਹਨ।
ਇਹ ਵੀ ਪੜ੍ਹੋ:ਮਾਨ ਸਰਕਾਰ ਬਣਨ ਤੋਂ ਬਾਅਦ ਬੇਰੋਜ਼ਗਾਰ ਚੜ੍ਹੇ ਪਾਣੀ ਦੀ ਟੈਂਕੀ 'ਤੇ
ਇਨ੍ਹਾਂ ਡਿੱਪੂ ਹੋਲਡਰਾਂ ਦੀ ਇਨ੍ਹਾਂ ਲੋਕਾਂ ਨੇ ਫੂਡ ਸਪਲਾਈ ਵਿਭਾਗ (Department of Food Supplies) ਨੂੰ ਵੀ ਸ਼ਿਕਾਇਤ ਕੀਤੀ ਹੈ। ਜਿਸ ‘ਤੇ ਤੁਰੰਤ ਐਕਸ਼ਨ ਲੈਂਦੇ ਹੋਏ ਵਿਭਾਗ ਨੇ ਕਾਰਵਾਈ ਕੀਤੀ ਹੈ। ਵਿਭਾਗ ਦੇ ਅਫ਼ਸਰ ਨੇ ਦੱਸਿਆ ਕਿ ਉਨ੍ਹਾਂ ਨੂੰ ਦੋ ਡਿੱਪੂ ਹੋਲਡਰਾਂ ਦੀ ਸ਼ਿਕਾਇਤ ਮਿਲੀ ਸੀ, ਜਿਸ ਵਿੱਚ ਸ਼ਿਕਾਇਤ ਕਰਤਾ ਨੇ ਡਿੱਪੂ ਹੋਲਡਰਾਂ ਤੇ ਇਤਰਾਸ ਯੋਗ ਭਾਸ਼ਾ ਅਤੇ ਕਣਕ ਸਹੀ ਨਾ ਦੇਣ ਦੇ ਇਲਜ਼ਾਮ ਲਗਾਏ ਸਨ, ਜਿਨ੍ਹਾਂ ਦੇ ਆਧਾਰ ‘ਤੇ ਦੋਵੇਂ ਡਿੱਪੂ ਹੋਲਡਰਾਂ ਤੋਂ ਡਿੱਪੂ ਵਾਪਸ ਲਏ ਜਾ ਚੁੱਕੇ ਹਨ।
ਇਹ ਵੀ ਪੜ੍ਹੋ:ਕਾਂਗਰਸ ਜਲਦੀ ਹੀ ਤੈਅ ਕਰੇਗੀ ਪੰਜਾਬ ਦੇ ਨਵੇਂ ਪ੍ਰਧਾਨ ਤੇ ਵਿਧਾਇਕ ਦਲ ਦੇ ਨੇਤਾ ਦਾ ਨਾਂਅ : ਹਰੀਸ਼ ਚੌਧਰੀ