ਅੰਮ੍ਰਿਤਸਰ:ਆਮ ਆਦਮੀ ਪਾਰਟੀ ਦੀ ਵਿਧਾਇਕ (MLA) ਰਾਖੀ ਬਿਰਲਾ ਦਿੱਲੀ ਤੋਂ ਅੰਮ੍ਰਿਤਸਰ ਰਾਮਤੀਰਥ ਮੰਦਿਰ ਦੇ ਦਰਸ਼ਨ ਕਰਨ ਲਈ ਪਹੁੰਚੀ।ਰਾਖੀ ਬਿਰਲਾ ਮੰਦਿਰ ਵਿਚ ਨਤਮਸਤਕ ਹੋਣ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ।ਜਿਸ ਵਿਚ ਰਾਖੀ ਬਿਰਲਾ ਨੇ ਕਿਹਾ ਹੈ ਕਿ ਜੋ ਅਰਵਿੰਦ ਕੇਜਰੀਵਾਲ ਵੱਲੋਂ 300 ਯੂਨਿਟ ਫ੍ਰੀ ਕਰਨ ਦੀ ਗੱਲ ਕਹੀ ਗਈ ਹੈ ਉਸ ਦੀ ਪੋਲਸੀ ਅਜੇ ਬਣਨੀ ਹੈ ਅਤੇ ਉਸ ਤੋਂ ਬਾਅਦ ਹੀ ਅਸੀਂ ਲੋਕਾਂ ਨੂੰ ਕਲੀਅਰ ਕਰਾਂਗੇ।
ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਅਤੇ ਇਸ ਵਿਚ ਹਰ ਈਮਾਨਦਾਰ ਅਤੇ ਚੰਗੀ ਛਵੀ ਵਾਲਾ ਆਦਮੀ ਆ ਸਕਦਾ ਹੈ।ਇਸ ਨਾਲ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਿੱਲੀ ਮਾਡਲ ਦੇ ਨਕਸ਼ੇ ਕਦਮ ਉਤੇ ਹੀ ਪੰਜਾਬ ਵਿੱਚ ਚੋਣ ਲੜੇਗੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਦਲਿਤ ਸਮਾਜ ਦੇ ਬੱਚਿਆਂ ਦੀ ਪੰਜਾਬ ਸਰਕਾਰ ਦੇ ਕੁਝ ਮੰਤਰੀਆਂ ਵੱਲੋਂ ਸਕਾਲਰਸ਼ਿਪ ਵਿਚ ਘਪਲਾ ਕੀਤਾ ਗਿਆ ਜਿਸ ਉਤੇ ਕਿ ਆਮ ਆਦਮੀ ਪਾਰਟੀ ਨੇ ਭੁੱਖ ਹੜਤਾਲ ਉਤੇ ਬੈਠ ਕੇ ਦਲਿਤ ਸਮਾਜ ਨੂੰ ਉਨ੍ਹਾਂ ਦਾ ਬਣਦਾ ਹੱਕ ਦਿਵਾਇਆ।ਉਨ੍ਹਾਂ ਨੇ ਕਿਹਾ ਕਿ ਲੋਕ 2017 ਵਿਧਾਨ ਸਭਾ ਚੋਣਾਂ(Assembly elections) ਵਿੱਚ ਇੱਕ ਵਾਰ ਗਲਤੀ ਕਰ ਚੁੱਕੇ ਹਨ ਅਤੇ 2022 ਵਿਚ ਹੁਣ ਲੋਕ ਦੁਬਾਰਾ ਇਹ ਗਲਤੀ ਨਹੀਂ ਦੁਹਰਾਉਣਗੇ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣਗੇ।
ਇਹ ਵੀ ਪੜੋ:Ludhiana:ਬੁੱਢਾ ਨਾਲੇ ਦਾ ਪਾਣੀ ਨਿਗਲ ਰਿਹਾ ਲੋਕਾਂ ਦੀਆਂ ਜਿੰਦਗੀਆਂ