ਅੰਮ੍ਰਿਤਸਰ: ਬੀਤੇ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੇ ਰਹਿਣ ਵਾਲੇ ਨੌਜਵਾਨ ਦਾ ਭੰਡਾਰੀ ਪੁੱਲ ਉੱਤੇ ਹਾਦਸਾ ਹੋ ਗਿਆ ਸੀ ਅਤੇ ਇਸ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਵਿੱਚ ਜ਼ੇਰੇ ਇਲਾਜ਼ ਨੌਜਵਾਨ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਹੁਣ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਤੇ ਪਰਿਵਾਰ ਉੱਤੇ ਮੁਲਜ਼ਮ ਖਿਲਾਫ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਹਨ।
ਨੌਜਵਾਨ ਦੀ ਮੌਤ ਤੋਂ ਗੁੱਸੇ ਵਿੱਚ ਪਰਿਵਾਰ ਨੇ ਕੀਤਾ ਧਰਨੇ ਦਾ ਐਲਾਨ: ਦਰਅਸਲ 19 ਜੂਨ ਨੂੰ ਮ੍ਰਿਤਕ ਨੌਜਵਾਨ ਮੀਤ ਦੇਰ ਰਾਤ ਭੰਡਾਰੀ ਪੁੱਲ ਤੋਂ ਲੰਘ ਰਿਹਾ ਸੀ ਕਿ ਇੱਕ ਤੇਜ ਕਾਰ ਚਾਲਕ ਨੇ ਉਸ ਉੱਤੇ ਕਾਰ ਚੜ੍ਹਾ ਦਿੱਤੀ ਤੇ ਉਹ ਬੁਰੀ ਤਰ੍ਹਾਂ ਜਖਮੀ ਹੋ ਗਿਆ ਸੀ ਤੇ ਉਸ ਦੀ 20 ਦਿਨਾਂ ਬਾਅਦ ਜ਼ੇਰੇ ਇਲਾਜ਼ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਕਾਰ ਚਾਲਕ ਆਪਣੀ ਗੱਡੀ ਲੈਕੇ ਫਰਾਰ ਹੋ ਗਿਆ ਸੀ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ ਸੀ, ਪਰ ਪੁਲਿਸ ਵੱਲੋਂ 20 ਦਿਨ ਬਾਅਦ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਨੂੰ ਲੈਕੇ ਹੁਣ ਗੁੱਸੇ 'ਚ ਆਏ ਪੀੜਤ ਪਰਿਵਾਰ ਨੇ ਪੁਲਿਸ ਨੂੰ ਚਿਤਾਵਨੀ ਦਿੱਤੀ ਹੈ ਜੇਕਰ ਜਲਦ ਤੋਂ ਜਲਦ ਕਾਰਵਾਈ ਨਾ ਹੋਈ ਤਾਂ ਉਹ ਧਰਨਾ ਦੇਣਗੇ।
ਪਰਿਵਾਰ ਨੇ ਇਲਜ਼ਾਮ ਲਗਾਏ ਹਨ ਕਿ ਪੁਲਿਸ ਇੰਨੇ ਦਿਨ ਤੋਂ ਮਹਿਜ਼ ਬਹਾਨੇ ਬਣਾਉਂਦੀ ਰਹੀ ਕਿ ਦੋਸ਼ੀ ਦੀ ਭਾਲ ਕੀਤੀ ਜਾ ਰਹੀ ਹੈ। ਕਦੇ ਪੁਲਿਸ ਵੱਲੋਂ ਇਹ ਕਿਹਾ ਜਾਂਦਾ ਰਿਹਾ ਕਿ ਹਾਦਸੇ ਦੀ ਫੁਟੇਜ ਨਹੀਂ ਮਿਲੀ, ਕਦੇ ਪੁਲਿਸ ਕਹਿੰਦੀ ਹੈ ਕਿ ਉਹਨਾਂ ਕੋਲ ਜੋ ਸੀਸੀਟੀਵੀ ਫੁਟੇਜ ਆਈ ਹੈ ਉਸ ਵਿੱਚ ਮੁਲਜ਼ਮ ਦੀ ਪਛਾਣ ਨਹੀਂ ਹੋ ਰਹੀ ਹੈ। ਪਰਿਵਾਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਉਹਨਾਂ ਨੂੰ ਹਾਦਸੇ ਦੀ ਸੀਸੀਟੀਵੀ ਵੀ ਨਹੀਂ ਦਿਖਾ ਰਹੀ ਹੈ।
- Heavy Rain In Himachal: ਹਿਮਾਚਲ 'ਚ ਮੀਂਹ ਦਾ ਤਾਂਡਵ ! ਕਾਗਜ਼ ਵਾਂਗ ਰੁੜ੍ਹਿਆ 100 ਸਾਲ ਪੁਰਾਣਾ ਪੁਲ, ਦੇਖੋ ਵੀਡੀਓ
- Heavy Rain in Punjab: ਪਾਣੀ ਦੀ ਮਾਰ ਹੇਠ ਪੰਜਾਬ ! ਨਹਿਰਾਂ ਓਵਰਫਲੋ, ਲੋਕਾਂ ਦੇ ਘਰਾਂ ਵਿੱਚ ਵੜਿਆ ਪਾਣੀ, ਮੁੱਖ ਮੰਤਰੀ ਨੇ ਕੀਤੀ ਇਹ ਅਪੀਲ
- Jalandhar PAP Academy : ਸਤਲੁਜ ਦਰਿਆ ਦੇ ਬੰਨ੍ਹ 'ਚ ਪਿਆ ਪਾੜ, ਫਿਲੌਰ ਸ਼ਹਿਰ ਦੀ ਪੀਏਪੀ ਅਕੈਡਮੀ 'ਚ ਭਰਿਆ ਪਾਣੀ
ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸਦੇ ਚਲਦੇ ਅਸੀਂ ਇਨਸਾਫ ਦੀ ਮੰਗ ਨੂੰ ਲੈਕੇ ਭੰਡਾਰੀ ਪੁੱਲ ਜਾਮ ਕਰਕੇ ਧਰਨਾ ਲਗਾਉਣ ਜਾ ਰਹੇ ਹਾਂ। ਉਥੇ ਹੀ ਇਸ ਮਾਮਲੇ ਸਬੰਧੀ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਵੱਲੋਂ ਕੋਈ ਖਾਸ ਜਵਾਬ ਨਹੀਂ ਦਿੱਤਾ ਗਿਆ ਅਤੇ ਮੌਕੇ ਤੋਂ ਮੋਟਰਸਾਈਕਲ 'ਤੇ ਨਿਕਲ ਗਏ।