ਅੰਮ੍ਰਿਤਸਰ : ਸੂਬੇ ਵਿਚ ਅਪਰਾਧਿਕ ਵਾਰਦਾਤਾਂ ਨੇ ਜ਼ੋਰ ਫੜ੍ਹਿਆ ਹੋਇਆ ਹੈ ਤੇ ਦੂਜੇ ਪਾਸੇ ਰੰਜਿਸ਼ਾਂ ਨੇ ਮਾਰ ਲਿਆ ਹੈ। ਇੰਨਾ ਵਿਚ ਹੀ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਵਿਧਾਨ ਸਭਾ ਹਲਕਾ ਰਾਜਾ ਸਾਂਸੀ ਤੋਂ ਜਿਥੇ ਨੇੜਲੇ ਪਿੰਡ 'ਚ ਬੀਤੀ ਰਾਤ ਦੋ ਧਿਰਾਂ 'ਚ ਗੋਲੀ ਚੱਲ ਗਈ। ਜਿਥੇ ਮਾਮਲਾ ਪੁਲਿਸ ਦੇ ਜਾਂਚ ਅਧੀਨ ਹੈ ਤਾਂ ਦੂਜੇ ਪਾਸੇ ਇਸ ਵਾਰਦਾਤ ਤੋਂ ਬਾਅਦ ਪਿੰਡ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮਾਮਲਾ ਪੈਸੇ ਦੇ ਲੈਣ ਦੇਣ ਨੂੰ ਲੈਕੇ ਹੋਏ ਝਗੜੇ ਦਾ ਦੱਸਿਆ ਜਾ ਰਿਹਾ ਹੈ
ਪਿੰਡ ਵਿਚ ਘੁੰਮਣ ਆਇਆ ਸੀ: ਮਿਲੀ ਜਾਣਕਾਰੀ ਮੁਤਾਬਿਕ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਪਿੰਡ ਕੋਹਲੀ 'ਚ ਬੀਤੀ ਰਾਤ ਦੋ ਧਿਰਾਂ ਵਿਚ ਹੋਏ ਝਗੜੇ ਦੌਰਾਨ ਗੋਲੀ ਚੱਲਣ ਦਾ ਸਮਾਚਾਰ ਪ੍ਰਾਪਤ ਹੋਇਆ ਜਿੱਥੇ ਇਕ ਧਿਰ ਇਹ ਇਲਜ਼ਾਮ ਲਗਾਇਆ ਹੈ ਕਿ ਉਹ ਆਸਟ੍ਰੇਲੀਆ ਦਾ ਰਹਿਣ ਵਾਲਾ ਹੈ ਅਤੇ ਪਿੰਡ ਵਿਚ ਘੁੰਮਣ ਆਇਆ ਸੀ। ਜਿੱਥੇ ਪਿੰਡ ਦੇ ਕੁਝ ਲੋਕਾਂ ਵਲੋ ਉਸ 'ਤੇ ਜਾਨ ਲੇਵਾ ਕਰ ਦਿੱਤਾ ਗਿਆ। ਹਮਲਾ ਜਿਸ ਦੀ ਉਸ ਐਨ ਆਰ ਆਈ ਵਿਅਕਤੀ ਵਲੋ ਆਪਣੇ ਮੋਬਈਲ ਫੋਨ 'ਤੇ ਵੀਡਿਓ ਵੀ ਬਣਾਈ ਗਈ ਹੈ
- ਪੁਲਿਸ ਨੇ ਅਦਾਲਤਾਂ ਦੇ ਆਲੇ-ਦੁਆਲੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ, ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਕੀਤੀ ਚੈਕਿੰਗ
- ਇੱਕ ਤੀਰ ਨਾਲ ਦੋ ਸ਼ਿਕਾਰ ਕਰਨਾ ਚਾਹੁੰਦੀ ਹੈ ਪੰਜਾਬ ਸਰਕਾਰ! ਨਿਸ਼ਾਨੇ 'ਤੇ ਵੱਜੇਗਾ ਤੀਰ ਜਾਂ ਫਿਰ ਖੁੰਝੇਗਾ ਨਿਸ਼ਾਨਾ, ਪੜ੍ਹੋ ਖ਼ਾਸ ਰਿਪੋਰਟ
- Firing in Mohali: ਕੋਰਟ ਵਿੱਚ ਪੇਸ਼ੀ ਲਈ ਆਏ ਸ਼ਖਸ 'ਤੇ ਫਾਇਰਿੰਗ, ਪੀਜੀਆਈ 'ਚ ਇਲਾਜ ਦੌਰਾਨ ਮੌਤ
ਕਾਲ ਆਈ ਸੀ ਕਿ ਅੱਜ ਤੈਨੂੰ ਮਾਰ ਦੇਣਾ: ਉਥੇ ਹੀ ਮਾਮਲੇ ਦੀ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਕੁਲਬੀਰ ਸਿੰਘ ਨੇ ਦੱਸਿਆ ਕਿ ਉਸਨੂੰ ਰਾਤ ਦੋ ਵਜੇ ਅਮਰੀਕਾ ਤੋਂ ਕਾਲ ਆਈ ਸੀ ਕਿ ਅੱਜ ਤੈਨੂੰ ਮਾਰ ਦੇਣਾ ਹੈ, ਜਿਸ ਨੂੰ ਉਸ ਨੇ ਗੰਭੀਰਤਾ ਨਾਲ ਨਹੀਂ ਲਿਆ ਤੇ ਅਰਾਮ ਨਾਲ ਘਰ ਵਿਚ ਪਿਆ ਰਿਹਾ। ਪਰ ਅਚਾਨਕ ਹੀ ਬਾਹਰ ਜਦੋਂ ਰੌਲਾ ਸੁਣਿਆ ਤਾਂ ਉਹ ਬਾਹਰ ਗਇਆ ਜਿਥੇ ਰਾਤ ਨੂੰ ਲੋਕਾਂ ਨੇ ਹਮਲਾ ਕਰ ਦਿੱਤਾ। ਹੁਣ ਪੀੜਤ ਪਰਿਵਾਰ ਆਪਣੀ ਸੁਰੱਖਿਆ ਦੀ ਮੰਗ ਕਰ ਰਿਹਾ ਹੈ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ: ਇਸ ਮਾਮਲੇ ਵਿਚ ਦੂਜੇ ਪਾਸੇ ਦੀ ਧਿਰ ਦਾ ਕਹਿਣਾ ਹੈ ਕਿ ਇਹਨਾਂ ਦਾ ਕਿਸੇ ਪਿੰਡ ਦੇ ਹੀ ਵਿਅਕਤੀ ਨਾਲ ਪੈਸੇ ਦੇ ਲੈਣ ਦੇਣ ਦਾ ਮਾਮਲਾ ਸੀ ਅਤੇ ਉਹ ਆਪਣੇ ਘਰ ਵਲ ਨੂੰ ਆ ਰਿਹਾ ਸੀ, ਤਾਂ ਕੁਲਬੀਰ ਸਿੰਘ ਨੇ ਉਸ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਓਹਨਾ ਕੋਈ ਗੋਲੀ ਨਹੀਂ ਚਲਾਈ ਸਗੋਂ ਗੋਲੀ ਕੋਈ ਅਣਪਛਾਤਾ ਵਿਅਕਤੀ ਚਲਾ ਰਿਹਾ ਸੀ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕੁਲਬੀਰ ਸਿੰਘ ਵਲੋ ਫੋਨ 'ਤੇ ਸ਼ਿਕਾਇਤ ਕੀਤੀ ਹੈ। ਜਿਸਤੇ ਇਹ ਕਾਰਵਾਈ ਕਰਨ ਲਈ ਪਹੁੰਚੇ ਹਨ ਅਤੇ ਜਾਂਚ ਤੋਂ ਬਾਅਦ ਜੋਂ ਕਾਨੂੰਨੀ ਕਾਰਵਾਈ ਬਣਦੀ ਹੋਏਗੀ ਅਮਲ 'ਚ ਲਿਆਂਦੀ ਜਾਏਗੀ। ਉਹਨਾਂ ਦੱਸਿਆ ਕਿ ਪਰਿਵਾਰ ਵੱਲੋਂ ਬਣਾਈ ਗਈ ਮੋਬਾਈਲ ਵੀਡੀਓ ਵੀ ਜ਼ਬਤ ਕੀਤੀ ਗਈ ਹੈ। ਇਸ ਦੇ ਅਧਾਰ ਉੱਤੇ ਅਤੇ ਨਾਲ ਹੀ ਪੁਰਾਣੀ ਤਫਤੀਸ਼ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਅਤੇ ਪਿੰਡ ਦਾ ਮਾਹੌਲ ਖ਼ਰਾਬ ਨਾ ਹੋਵੇ ਇਸ ਦਾ ਵੀ ਧਿਆਨ ਰੱਖਿਆ ਜਾਵੇਗਾ।