ਅੰਮ੍ਰਿਤਸਰ: ਨਵਜੋਤ ਸਿੰਘ ਸਿੱਧੂ ਦੇ ਖਾਸਮ-ਖਾਸ ਦਮਨਦੀਪ ਸਿੰਘ ਉੱਪਰ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਦਮਨਦੀਪ 'ਤੇ ਕਰੋੜਾਂ ਦੇ ਘਪਲੇ ਦਾ ਇਲਜ਼ਾਮ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਪਿੰਡ ਕੱਕੜ ਦੇ ਸਰਪੰਚ ਮੇਜਰ ਸਿੰਘ ਨੇ ਵੱਡਾ ਖੁਲਾਸਾ ਕੀਤਾ ਹੈ ਕਿ ਦਮਨਦੀਪ ਉੱਪਲ ਨੇ ਆਪਣੇ ਇੰਪਰੂਵਮੈਂਟ ਟਰੱਸਟ ਦੇ ਕਾਰਜਕਾਲ ਦੌਰਾਨ ਰਣਜੀਤ ਐਵਨਿਊ 'ਚ 246 ਨੰਬਰ ਪਲਾਟ ਕਰੋੜਾਂ ਰੁੁਪਏ 'ਚ ਵੇਚਿਆ ਹੈ। ਉਨਾਂ ਦੱਸਿਆ ਕਿ ਇਹ ਪਲਾਟ ਮੇਰੀ ਪਤਨੀ ਦੇ ਨਾਮ 'ਤੇ ਹੈ । ਜਦੋਂ ਅਸੀਂ ਇਸ ਦੀ ਚਾਰਦੁਆਰੀ ਕਰਨ ਲੱਗੇ ਤਾਂ ਇੱਕ ਪਾਰਟੀ ਵੱਲੋਂ ਉਨ੍ਹਾਂ ਨੂੰ ਰੋਕ ਦਿੱਤਾ ਗਿਆ ਅਤੇ ਦੱਸਿਆ ਕਿ ਇਸ ਪਲਾਟ ਨੂੰ ਦਮਨ ਉੱਪਲ ਵੱਲੋਂ ਵੇਚ ਦਿੱਤਾ ਗਿਆ ਹੈ।
ਇਸੇ ਦੌਰਾਨ ਸਰਪੰਚ ਨੇ ਕਿਹਾ ਉਨ੍ਹਾਂ ਕਿਹਾ ਕਿ ਮੈਂ ਦਮਨ ਨੂੰ ਜਾ ਕੇ ਮਿਲਆ ਸੀ ਅਤੇ ਧੱਕਾ ਨਾ ਕਰਨ ਦੀ ਅਪੀਲ ਕੀਤੀ ਸੀ, ਪਰ ਫਿਰ ਵੀ ਸਾਡੇ ਨਾਲ ਧੱਕਾ ਕੀਤਾ ਅਤੇ ਜਾਣ-ਬੁੱਝ ਕੇ ਸਾਨੂੰ ਲਾਰੇ ਵਿੱਚ ਰੱਖ ਕੇ 246 ਨੰਬਰ ਪਲਾਟ ਨੂੰ 247 ਨੰਬਰ ਪਲਾਟ ਨਾਲ ਮਿਲਾ ਦਿੱਤਾ। ਹੁਣ ਮੇਜਰ ਸਿੰਘ ਵੱਲੋਂ ਇਨਸਾਫ਼ ਦੀ ਮੰਗ ਕੀਤੀ ਗਈ ਹੈ।
ਦਮਨਦੀਪ ਉੱਪਲ ਦਾ ਪੱਖ: ਇਸ ਬਾਰੇ ਜਦੋਂ ਦਮਨਦੀਪ ਉੱਪਲ ਨਾਲ ਗੱਲ ਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਦਮਨ ਉੱਪਲ ਨੇ ਕਿਹਾ ਕਿ ਮੈਂਨੂੰ ਤਾਂ ਮੀਡੀਆ ਰਾਹੀਂ ਇਸ ਗੱਲ ਦਾ ਪਤਾ ਲੱਗਾ ਹੈ ਮੇਰੇ ਕੋਲ ਇਹ ਕੇਸ ਆਈਆ ਸੀ ਪਰ ਇਹ ਪਿਛਲੇ 30 ਸਾਲ ਪੁਰਾਣਾ ਝਗੜਾ ਸੀ ਜਿਸ ਦੇ ਚੱਲਦੇ ਮੈਂ ਸਾਫ਼ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਨੇ ਦੂਜੀ ਪਾਰਟੀ ਨੂੰ ਵੀ ਜਾਣਨ ਤੋਂ ਇਨਕਾਰ ਕੀਤਾ। ਉੱਪਲ ਨੇ ਕਿਹਾ ਕਿ ਮੈਂ ਕੋਈ ਵੀ ਗਲਤ ਕੰਮ ਨਹੀਂ ਕੀਤਾ ਜੇਕਰ ਸਰਪੰਚ ਸਾਹਿਬ ਕੋਲ ਕੋਈ ਸਬੂਤ ਹਨ ਤਾਂ ਉਹ ਦਿਖਾ ਸਕਦੇ ਹਨ। ਮੈਂ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਨੂੰ ਤਿਆਰ ਹਾਂ।
ਨਵ ਨਿਯੁਕਤ ਚੇਅਰਮੈਨ ਦਾ ਬਿਆਨ: ਇਸ ਮਾਮਲੇ ਬਾਰੇ ਜਦੋਂ ਨਵ ਨਿਯੁਕਤ ਚੇਅਰਮੈਨ ਅਸ਼ੋਕ ਤਲਵਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਾਰੇ ਰਿਕਾਰਡ ਦੀ ਜਾਂਚ ਕਰਨ ਦੀ ਗੱਲ ਆਖੀ। ਇਸ ਦੇ ਨਾਲ ਹੀ ਕਿਹਾ ਕਿ ਜੇਕਰ ਕੋਈ ਗੜਬੜ ਸਾਹਮਣੇ ਆਈ ਤਾਂ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ: Prisoner beaten in Ferozepur Jail: ਸੁਪਰੀਡੈਂਟ ਉਤੇ ਜੇਲ੍ਹ 'ਚ ਕੈਦੀ ਦੀ ਕੁੱਟਮਾਰ ਦੇ ਇਲਜ਼ਾਮ