ਅੰਮ੍ਰਿਤਸਰ : ਇੱਕ ਪਾਸੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁੱਖੀ ਅੰਮ੍ਰਿਤਪਾਲ ਸਿੰਘ ਵੱਲੋਂ ਇਕ ਵੀਡੀਓ ਜਾਰੀ ਕਰਕੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ 13 ਅਪ੍ਰੈਲ ਵਸਾਖੀ ਵਾਲੇ ਦਿਨ ਸਰਬੱਤ ਖਾਲਸਾ ਸੱਦਣ ਦੀ ਅਪੀਲ ਕੀਤੀ ਹੈ। ਦੂਜੇ ਪਾਸੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਦਲ ਖਾਲਸਾ ਨੇ 13 ਅਪ੍ਰੈਲ ਨੂੰ ਅਨੰਦਪੁਰ ਸਾਹਿਬ ਵਿਖੇ ਇਕ ਮਾਰਚ ਕੱਢਣ ਦਾ ਐਲਾਨ ਕੀਤਾ ਹੈ। ਉਸ ਵਿਚੋਂ 13 ਅਪ੍ਰੈਲ 1978 ਵਿੱਚ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ ਜਾਵੇਗੀ। ਅਨੰਦਪੁਰ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਕਰਾਏ ਜਾਣ ਵਾਲੇ ਪੰਚਮ ਝੰਡੇ ਨੂੰ ਵੀ ਸੈਲਾਨੀ ਦਿੱਤੀ ਜਾਵੇਗੀ।
ਮਾਨ ਖਿਲਾਫ ਨਫ਼ਰਤ : ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ 13 ਅਪ੍ਰੈਲ ਨੂੰ ਝੰਡੇ ਨੂੰ ਉਹਨਾਂ ਵੱਲੋਂ ਸਲਾਮੀ ਦਿੱਤੀ ਜਾਵੇਗੀ। ਉਹ ਮਹਾਰਾਜਾ ਰਣਜੀਤ ਸਿੰਘ ਵੇਲੇ ਦਾ ਝੰਡਾ ਹੈ, ਜਿਸਨੂੰ ਖਾਲਸਾ ਝੰਡਾ ਵੀ ਕਿਹਾ ਜਾਂਦਾ ਹੈ ਅਤੇ ਪੰਜਾਬ ਪੁਲਿਸ ਦੀਆਂ ਨਜ਼ਰਾਂ ਦੇ ਵਿੱਚ ਉਹ ਇੱਕ ਖਾਲਿਸਤਾਨੀ ਝੰਡਾ ਹੈ। ਇਸਦੇ ਨਾਲ ਹੀ ਪੰਜਾਬ ਦੇ ਹਲਾਤਾਂ ਉੱਤੇ ਬੋਲਦੇ ਹੋਏ ਬਿਟੂ ਨੇ ਕਿਹਾ ਕਿ ਪਿਛਲੇ ਕੁਝ ਹਫਤਿਆਂ ਦੌਰਾਨ, ਜਿਸ ਤਰੀਕੇ ਪੰਜਾਬ ਦੇ ਨੌਜਵਾਨਾਂ ਨੂੰ ਫੜੋ ਫੜਾਈ ਦਾ ਦੌਰ ਸ਼ੁਰੂ ਹੋਇਆ। ਕੇਂਦਰ ਸਰਕਾਰ ਨੇ ਹਿੰਦੂਆਂ ਦੇ ਵਿਚ ਆਪਣਾ ਕੱਦ ਉੱਚਾ ਕੀਤਾ ਹੈ ਅਤੇ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਨੂੰ ਵਰਤ ਕੇ ਪੰਜਾਬੀਆਂ ਦੇ ਮਨਾਂ ਵਿੱਚ ਮਾਨ ਲਈ ਨਫ਼ਰਤ ਪੈਦਾ ਕੀਤੀ ਗਈ ਹੈ।
ਇਹ ਵੀ ਪੜ੍ਹੋ : Amritpal Search Operation: ਅੰਮ੍ਰਿਤਪਾਲ ਦੀ 10 ਦਿਨ ਪਹਿਲਾਂ ਪੀਲੀਭੀਤ 'ਚ ਮਿਲੀ ਲੋਕੇਸ਼ਨ, ਨੇਪਾਲ ਸਰਹੱਦ 'ਤੇ ਵਧਾਈ ਚੌਕਸੀ
ਮੁੱਖ ਮੰਤਰੀ ਕੇਂਦਰ ਦੀ ਝੋਲੀ ਵਿੱਚ : ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਹੱਥਾਂ ਵਿਚ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੂਰੀ ਤਰ੍ਹਾਂ ਖੇਡ ਰਿਹਾ ਹੈ। ਜਦੋਂ ਮੁੱਖ ਮੰਤਰੀ ਹੀ ਕੇਂਦਰ ਦੀ ਝੋਲੀ ਵਿੱਚ ਜਾ ਕੇ ਬੈਠ ਜਾਵੇ ਤਾਂ ਫਿਰ ਪੰਜਾਬ ਵਿੱਚ ਗਵਰਨਰ ਰਾਜ ਨਹੀਂ ਲੱਗੇਗਾ ਮੁੱਖਮੰਤਰੀ ਭਗਵੰਤ ਸਿੰਘ ਮਾਨ ਤੇ ਤੰਜ ਕੱਸਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਭ ਤੋਂ ਛੋਟੇ ਕੱਦ ਦਾ ਮੁੱਖ ਮੰਤਰੀ ਭਗਵਾਨ ਹੈ, ਜਿਸਦੀ ਆਪਣੀ ਰੀੜ ਦੀ ਹੱਡੀ ਨਹੀਂ ਹੈ। ਉਹ ਸਿਰਫ ਦਿੱਲੀ ਦੇ ਹੱਥਾਂ ਵਿੱਚ ਹੀ ਖੇਡ ਰਿਹਾ ਹੈ ਤੇ ਅੰਮ੍ਰਿਤਪਾਲ ਸਿੰਘ ਵੱਲੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਬੱਤ ਖਾਲਸਾ ਸੱਦਣ ਦੀ ਅਪੀਲ ਦੇ ਬਿਆਨ ਉੱਤੇ ਬੋਲਦੇ ਹੋਏ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ 2015 ਵਿੱਚ ਸਰਬੱਤ ਖਾਲਸਾ ਅੰਮ੍ਰਿਤਸਰ ਦੀ ਧਰਤੀ ਤੇ ਸੱਦਿਆ ਗਿਆ ਸੀ, ਜਿਸ ਵਿਚ ਇਕ ਵੱਡਾ ਪੰਥਕ ਇਕੱਠ ਦੇਖਣ ਨੂੰ ਮਿਲਿਆ ਸੀ। ਸਿੱਖ ਪੰਥ ਦੋ ਪਾੜ ਹੁੰਦਾ ਹੋਇਆ ਨਜ਼ਰ ਆਇਆ ਸੀ ਜੋ ਕਿ ਅੱਜ ਤੱਕ ਉਹ ਪਾੜ ਧਰਿਆ ਰਹਿ ਗਿਆ ਹੈ।