ਪੰਜਾਬੀ ਵਿਆਖਿਆ: ਸਲੋਕੁ ਮਃ ਤੀਜਾ ॥ ਜੋ ਮਨੁੱਖ ਸਤਿਗੁਰੂ ਵੱਲੋਂ ਮੂੰਹ ਮੋੜ ਕੇ ਰਖਦੇ ਹਨ, ਉਹ ਅੰਤ ਨੂੰ ਬਹੁਤ ਦੁਖ ਸਹਿੰਦੇ ਹਨ। ਫਿਰ ਉਹ ਪ੍ਰਭੂ ਨੂੰ ਮਿਲ ਨਹੀਂ ਪਾਉਂਦੇ ਅਤੇ ਮੁੜ ਜੰਮਣ ਤੇ ਮਰਨ ਗੇੜ ਵਿੱਚ ਲੱਗੇ ਰਹਿੰਦੇ ਹਨ। ਉਨ੍ਹਾਂ ਨੂੰ ਚਿੰਤਾ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ। ਜੇਕਰ ਨਾਨਕ ਆਪਣੀ ਵਾਲੀ ਕ੍ਰਿਪਾ ਵਾਲੀ ਦ੍ਰਿਸ਼ਟੀ ਬਖਸ਼ ਦੇਣ, ਤਾਂ ਸਤਿਗੁਰੂ ਦੇ ਸ਼ਬਦ ਦੇ ਰਾਹੀਂ ਪ੍ਰਮਾਤਮਾ ਮਿਲ ਜਾਂਦਾ ਹੈ॥੧॥
ਜੋ ਮਨੁੱਖ ਸਤਿਗੁਰੂ ਤੋਂ ਮਨ ਮੂੰਹ ਫੇਰ ਲੈਂਦੇ ਹਨ, ਉਨ੍ਹਾਂ ਦਾ ਨਾਂ, ਥਾਂ ਨਾਂ ਠਿਕਾਣਾ ਰਹਿੰਦਾ ਹੈ। ਉਹ ਵਿਭ ਚਾਰਨ ਛੁੱਟੜ ਇਸਤਰੀ ਵਾਂਗ ਬਣ ਜਾਂਦੇ ਹਨ, ਜੋ ਘਰ ਘਰ ਬਦਨਾਮ ਹੁੰਦੀ ਫਿਰਦੀ ਹੈ। ਹੇ ਨਾਨਕ, ਜੋ ਗੁਰੂ ਦੇ ਨਾਮ ਨੂੰ ਅਪਣੇ ਲੜ ਲਾਉਂਦਾ ਹੈ, ਉਹ ਬਖ਼ਸ਼ੇ ਜਾਂਦੇ ਹਨ। ਉਹ ਸਤਿਗੁਰੂ ਦੀ ਸੰਗਤਿ ਵਿੱਚ ਮਿਲ ਜਾਂਦੇ ਹਨ॥੨॥
ਜੋ ਮਨੁੱਖ ਸੱਚੇ ਹਰੀ ਦਾ ਨਾਮ ਲੈਂਦੇ ਹਨ, ਉਹ ਸੰਸਾਰ ਰੂਪੀ ਸਮੁੰਦਰ ਨੂੰ ਤਰ ਜਾਂਦੇ ਹਨ, ਜੋ ਮਨੁੱਖ ਹਰਿ ਦਾ ਨਾਮ ਸਿਮਰਦੇ ਹਨ। ਉਨ੍ਹਾਂ ਨੂੰ ਜੰਮ ਕੇ ਛੱਡ ਜਾਂਦਾ ਹੈ, ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ, ਉਹ ਦਰਗਾਹ ਵਿੱਚ ਸਨਮਾਨਿਤ ਕੀਤੇ ਜਾਂਦੇ ਹਨ, ਪਰ ਹੇ ਹਰਿ, ਜਿਨ੍ਹਾਂ ਉੱਤੇ ਤੇਰੀ ਮੇਹਰ ਹੁੰਦੀ ਹੈ, ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ। ਸਤਿਗੁਰੂ ਦੇ ਸਨਮੁੱਖ ਹੋ ਕੇ ਭਰਮਾਂ -ਡਰ ਤੋਂ ਦੂਰ ਹੋ ਜਾਂਦੇ ਹਨ, ਮਿਹਰ ਕਰ। ਹੇ ਪਿਆਰੇ, ਮੈਂ ਵੀ ਸਦਾ ਤੇਰੇ ਗੁਣ ਗਾਉਂਦਾ ਰਹਾਂ॥੭॥