ਅੰਮ੍ਰਿਤਸਰ: ਆਪਣੀ ਨੂੰਹ ਦੇ ਦੂਜੇ ਪਤੀ 'ਤੇ ਦਾਦਾ ਦਾਦੀ ਨੇ ਪੋਤੇ ਨੂੰ ਅਗਵਾ ਕਰਨ ਦੇ ਆਰੋਪ ਹੇਠ ਅਗਵਾਕਾਰ ਖਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ।ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੁਖਤਾਰ ਸਿੰਘ ਅਤੇ ਕੁਲਵੰਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਦੀ ਸਾਲ 2018 'ਚ ਮੌਤ ਹੋ ਗਈ ਸੀ ਅਤੇ ਪਿਛਲੇ ਮਹੀਨੇ ਉਨ੍ਹਾਂ ਦੀ ਨੂੰਹ ਨੇ ਆਪਣੀ ਮਰਜ਼ੀ ਨਾਲ ਦੁਬਾਰਾ ਵਿਆਹ ਕਰਵਾ ਲਿਆ ਸੀ।
ਉਸ ਨੇ ਆਪਣੇ ਦੋਵਾਂ ਬੱਚਿਆਂ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪ ਦਿੱਤੀ ਸੀ। ਉਨ੍ਹਾਂ ਦੀ ਨੂੰਹ ਨੇ ਬਿਆਨ ਲਿਖ ਕੇ ਕਿਹਾ ਹੈ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੇ ਬੱਚਿਆਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਦਾਦਾ-ਦਾਦੀ ਦੀ ਹੋਵੇਗੀ ਅਤੇ ਉਹ ਭਵਿੱਖ 'ਚ ਆਪਣੇ ਸਹੁਰੇ ਪਰਿਵਾਰ 'ਤੇ ਕੋਈ ਦਾਅਵਾ ਨਹੀਂ ਕਰੇਗੀ।
ਉਨ੍ਹਾਂ ਨੇ ਦੱਸਿਆ ਕਿ ਬੀਤੀ 8 ਅਪ੍ਰੈਲ ਨੂੰ ਉਸ ਦਾ ਦੂਜਾ ਪਤੀ ਮੋਕਮਪੁਰਾ ਸਥਿਤ ਉਨ੍ਹਾਂ ਦੇ ਘਰ ਆਇਆ ਅਤੇ ਉਸ ਦੇ ਪੋਤੇ ਗੁਰਸਿਮਰਨਜੀਤ ਸਿੰਘ ਨੂੰ ਅਗਵਾ ਕਰਨ ਲੱਗਾ ਤਾਂ ਬੱਚੇ ਦੇ ਰੌਲਾ ਪਾਉਣ 'ਤੇ ਇਲਾਕਾ ਵਾਸੀਆਂ ਨੇ ਕਥਿਤ ਦੋਸ਼ੀ ਨੂੰ ਫੜ ਲਿਆ ਅਤੇ ਕਥਿਤ ਦੋਸ਼ੀ ਨੂੰ ਪੁਲਿਸ ਹਵਾਲੇ ਕਰ ਦਿੱਤਾ।
ਪੁਲਿਸ ਨੇ ਦੱਸਿਆ ਕਿ ਇਲਾਕਾ ਨਿਵਾਸੀਆਂ ਨੇ ਕਥਿਤ ਦੋਸ਼ੀ ਖਿਲਾਫ ਮੇਜਰ ਨਾਮਾ ਲਿਖ ਕੇ ਪੁਲਿਸ ਨੂੰ ਮੰਗ ਕੀਤੀ ਹੈ ਕਿ ਉਸਦੇ ਖਿਲਾਫ਼ ਜਲਦ ਤੋਂ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੀੜਤ ਪਰਿਵਾਰ ਦੇ ਪੱਖ 'ਚ ਪਹੁੰਚੇ ਭਾਰਤੀ ਵਾਲਮੀਕਿ ਆਦਿ ਧਰਮ ਸਮਾਜ ਦੇ ਪੰਜਾਬ ਇੰਚਾਰਜ ਸੁਜਿੰਦਰ ਬਿਡਲਾਨ ਨੇ ਪੁਲਿਸ ਕਮਿਸ਼ਨਰ ਤੋਂ ਮੰਗ ਕੀਤੀ ਹੈ ਕਿ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਕਥਿਤ ਦੋਸ਼ੀਆਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ ਪਰ ਜੇਕਰ ਜਲਦ ਮਾਮਲਾ ਦਰਜ ਨਾ ਕੀਤਾ ਗਿਆ ਤਾਂ ਜਥੇਬੰਦੀ ਸੜਕਾਂ ’ਤੇ ਆ ਕੇ ਸੜਕ ਜਾਮ ਕਰਨ ਲਈ ਮਜ਼ਬੂਰ ਹੋਵੇਗੀ।
ਇਹ ਵੀ ਪੜ੍ਹੋ: ਟਰੱਕ ਯੂਨੀਅਨ 'ਚ ਝੜਪ ਦੌਰਾਨ ਚੱਲੀਆਂ ਕਿਰਚਾਂ, 1 ਜ਼ਖਮੀ